ਸੰਗਤ ਨਾਲ ਭਰੀ ਟ੍ਰੈਕਟਰ ਟਰਾਲੀ ਨੂੰ ਮਾਰੀ ਟਰੱਕ ਨੇ ਟੱਕਰ, ਟ੍ਰੈਕਟਰ ਚਾਲਕ ਦੀ ਮੌਤ
ਹਲਕਾ ਬਾਬਾ ਬਕਾਲਾ ਦੇ ਪਿੰਡ ਫਤੂਵਾਲ ਵਿਖੇ ਅੱਜ ਸਵੇਰੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੋਲਾ ਮਹੱਲਾ ਵੇਖ ਕੇ ਟਰੈਕਟਰ ਟਰਾਲੀ ਤੇ ਸਵਾਰ ਸੰਗਤਾਂ ਅੰਮ੍ਰਿਤਸਰ ਵੱਲ ਨੂੰ ਆ ਰਹੀਆਂ ਸਨ ਜੋ ਕਿ ਅੰਮ੍ਰਿਤਸਰ ਦੇ ਇਲਾਕਾ ਫਤਾਹਪੁਰ ਦੀਆਂ ਰਹਿਣ ਵਾਲੀਆਂ ਹਨ ਜਿਸਦੇ ਚਲਦੇ ਪਿੰਡ ਫਤੂਵਾਲ ਵਿਖੇ ਇੱਕ ਟਰੱਕ ਸਵਾਰ ਹੋ ਟਰੈਕਟਰ ਟਰਾਲੀ ਨੇ ਬੜੀ ਜ਼ੋਰ ਦੇ ਨਾਲ ਟੱਕਰ ਮਾਰ ਦਿੱਤੀ

By : Makhan shah
ਅੰਮ੍ਰਿਤਸਰ : ਹਲਕਾ ਬਾਬਾ ਬਕਾਲਾ ਦੇ ਪਿੰਡ ਫਤੂਵਾਲ ਵਿਖੇ ਅੱਜ ਸਵੇਰੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੋਲਾ ਮਹੱਲਾ ਵੇਖ ਕੇ ਟਰੈਕਟਰ ਟਰਾਲੀ ਤੇ ਸਵਾਰ ਸੰਗਤਾਂ ਅੰਮ੍ਰਿਤਸਰ ਵੱਲ ਨੂੰ ਆ ਰਹੀਆਂ ਸਨ ਜੋ ਕਿ ਅੰਮ੍ਰਿਤਸਰ ਦੇ ਇਲਾਕਾ ਫਤਾਹਪੁਰ ਦੀਆਂ ਰਹਿਣ ਵਾਲੀਆਂ ਹਨ। ਜਿਸਦੇ ਚਲਦੇ ਪਿੰਡ ਫਤੂਵਾਲ ਵਿਖੇ ਇੱਕ ਟਰੱਕ ਸਵਾਰ ਹੋ ਟਰੈਕਟਰ ਟਰਾਲੀ ਨੇ ਬੜੀ ਜ਼ੋਰ ਦੇ ਨਾਲ ਟੱਕਰ ਮਾਰ ਦਿੱਤੀ। ਇਸ ਦੌਰਾਨ ਟਰੈਕਟਰ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਦੇ ਬਾਕੀ ਸਾਥੀ ਗੰਭੀਰ ਵੀ ਜਖਮੀ ਹੋ ਗਏ। ਓਹਨਾ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਟ੍ਰੈਕਟਰ ਡਰਾਈਵਰ ਦੇ ਪਾਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਦੇ ਇਲਾਕਾ ਫਤਹਪੁਰ ਦੀ ਸੰਗਤ ਹੋਲਾ ਮਹੱਲਾ ਵੇਖ ਕੇ ਅੰਮ੍ਰਿਤਸਰ ਵੱਲ ਨੂੰ ਆ ਰਹੀ ਸੀ ਤੇ ਪਿੰਡ ਫੱਤੂਵਾਲ ਵਿਖੇ ਇੱਕ ਤੇਜ਼ ਰਫਤਾਰ ਟਰੱਕ ਡਰਾਈਵਰ ਨੇ ਟਰੈਕਟਰ ਟਰਾਲੀ ਨੂੰ ਬੜੀ ਜ਼ੋਰ ਦੇ ਨਾਲ ਟੱਕਰ ਮਾਰ ਦਿੱਤੀ, ਜਿਸ ਦੇ ਚਲਦੇ ਟਰੈਕਟਰ ਤੇ ਸਵਾਰ ਟ੍ਰੈਕਟਰ ਡਰਾਈਵਰ ਉਸ ਦੇ ਨਾਲ ਟਰੈਕਟਰ ਤੇ ਬੈਠੇ ਉਸ ਦੇ ਸਾਥੀ ਫੁੱਟ ਪਾਥ ਤੇ ਜਾ ਵਜੇ ਇਸ ਦੇ ਚਲਦੇ ਟਰੈਕਟਰ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸਦੇ ਸਾਹ ਬਾਕੀ ਸਾਥੀ ਗੰਭੀਰ ਰੂਪ ਜਖਮੀ ਹੋ ਗਏ।
ਉਹਨਾਂ ਵਿੱਚੋਂ ਇੱਕ ਨੌਜਵਾਨ ਸੀਰੇ ਦੱਸਿਆ ਜਾ ਰਿਹਾ ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਉੱਥੇ ਉਹਨਾਂ ਕਿਹਾ ਕਿ ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਨੇ ਬੜੀ ਜ਼ੋਰ ਦੇ ਨਾਲ ਪਿੱਛੇ ਟਰਾਲੀ ਨੂੰ ਟੱਕਰ ਮਾਰ ਦਿੱਤੀ ਤੇ ਟਰੈਕਟਰ ਟਰਾਲੀ ਚ ਸਵਾਰ ਸੰਗਤਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ, ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿਸੇ ਦੀ ਬਾਂਹ ਟੁੱਟ ਗਈ ਹੈ ਤੇ ਕਿਸੇ ਦੀ ਲੱਤ ਟੁੱਟ ਗਈ ਹੈ ਕਾਫੀ ਲੋਕ ਗੰਭੀਰ ਰੂਪ ਜਖਮੀ ਹੋਏ ਹਨ। ਉੱਥੇ ਹੀ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਥਾਣਾ ਖਲਚੀਆਂ ਤੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਵੇਰੇ ਸਾਰ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਹੋਲਾ ਮਹੱਲਾ ਵੇਖ ਕੇ ਸੰਗਤਾਂ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਆ ਰਹੀਆਂ ਸਨ ਤੇ ਪਿੱਛੋਂ ਦੀ ਇੱਕ ਟਰੈਕ ਡਰਾਈਵਰ ਨੇ ਬੜੀ ਜ਼ੋਰ ਨਾਲ ਟੱਕਰ ਮਾਰ ਦਿੱਤੀ ਤੇ ਟਰੈਕਟਰ ਫੁੱਟ ਪਾਥ ਤੇ ਜਾ ਚੜਿਆ, ਜਿਸਦੇ ਚਲਦੇ ਟ੍ਰੈਕਟਰ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਦੇ ਬਾਕੀ ਸਾਥੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਹਨ। ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਹਨਾਂ ਕਿਹਾ ਕਿ ਟਰੱਕ ਡਰਾਈਵਰ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਾਂਚ ਕੀਤੀ ਜਾਵੇ ਕਿ ਟਰੱਕ ਡਰਾਈਵਰ ਨੇ ਨਸ਼ਾ ਕੀਤਾ ਹੈ ਜਾਂ ਨਹੀਂ ਅਤੇ ਇਸਦਾ ਮੈਡੀਕਲ ਕਰਵਾਇਆ ਜਾਵੇਗਾ ਬਾਕੀ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।


