ਪੰਥ ਰਤਨ ਜਥੇਦਾਰ ਟੌਹੜਾ ਨੂੰ ਸਮਰਪਿਤ 15ਵਾਂ ਟੌਹੜਾ ਕਬੱਡੀ ਕੱਪ ਕਰਵਾਇਆ ਗਿਆ
ਨਾਭਾ ਬਲਾਕ ਦੇ ਪਿੰਡ ਟੌਹੜਾ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਸਮਰਪਿਤ 15ਵਾਂ ਟੌਹੜਾ ਕਬੱਡੀ ਕੱਪ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਵੱਲੋਂ ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਨੇ ਸ਼ਿਰਕਤ ਕੀਤੀ।

By : Makhan shah
ਨਾਭਾ : ਨਾਭਾ ਬਲਾਕ ਦੇ ਪਿੰਡ ਟੌਹੜਾ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਸਮਰਪਿਤ 15ਵਾਂ ਟੌਹੜਾ ਕਬੱਡੀ ਕੱਪ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਵੱਲੋਂ ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਨੇ ਸ਼ਿਰਕਤ ਕੀਤੀ। ਚੰਦੂਮਾਜਰਾ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਸੰਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਅੱਜ ਪੰਥ ਪੰਜਾਬ ਅਤੇ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀਆਂ ਹਨ। ਪੰਥ ਖੇਰੂ ਖੇਰੂ ਹੋਇਆ ਪਿਆ ਹੈ। ਅਜਿਹੇ ਸਮੇਂ ਵਿੱਚ ਪੰਜਾਬ ਦਾ ਭਲਾ ਚਾਹੁਣ ਵਾਲੇ ਲੋਕਾਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ।
ਅਕਾਲ ਤਖਤ ਸਾਹਿਬ ਵੱਲੋਂ ਜੋ ਫੈਸਲਾ ਸੁਣਾਇਆ ਸੀ ਉਹ ਖਿਲਰੀ ਹੋਈ ਸ਼ਕਤੀ ਨੂੰ ਜੋੜਨ ਦਾ ਸੀ। ਉਹ ਟੋਟੇ ਟੋਟੇ ਹੋਏ ਅਕਾਲੀ ਦਲ ਨੂੰ ਜੋੜਦਾ ਸੀ। ਉਹ ਪੰਥ ਅਤੇ ਪੰਜਾਬ ਸਾਹਮਣੇ ਪੈਦਾ ਹੋਈਆਂ ਚੁਨੌਤੀਆਂ ਨਾਲ ਨਜਿੱਠਣ ਲਈ ਸੀ। ਇਹ ਫੈਸਲਾ ਸ਼ਕਤੀਸ਼ਾਲੀ ਮਜਬੂਤ ਅਕਾਲੀ ਦਲ ਬਣਾਉਣ ਲਈ ਸੀ। ਜਿਸ ਅਕਾਲੀ ਦਲ ਤੇ ਲੋਕ ਆਸ ਕਰਦੇ ਸੀ। ਅਕਾਲੀਆਂ ਦਾ ਭੈਅ ਅਕਾਲੀਆਂ ਦਾ ਰੋਹਬ ਅਤੇ ਅਕਾਲੀਆਂ ਦਾ ਦਬਕਾ ਰਾਜਨੀਤੀ ਤੌਰ ਪਰ ਬਹੁਤ ਰਿਹਾ ਹੈ ਪਰ ਅੱਜ ਉਹ ਖਤਮ ਹੋ ਗਿਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਪਤਲਾ ਪੈ ਗਿਆ ਹੈ। ਇਸ ਕਰਕੇ ਜਿਨਾਂ ਨੂੰ ਚਿੰਤਾ ਹੈ ਉਹ ਲਾਜ਼ਮੀ ਤੌਰ ਤੇ ਇਸ ਪੰਥਕ ਏਕਤਾ ਦਾ ਸਾਥ ਦੇ ਰਹੇ ਹਨ।
ਇਸੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਇਆ ਫ਼ੈਸਲਾ ਸਮੁੱਚੇ ਪੰਜਾਬ ਵਾਸੀਆਂ ਪੰਥ ਨੇ ਕੀਤਾ ਔਰ ਬਦਕਿਸਮਤੀ ਕੁਝ ਲੋਕਾਂ ਨੇ ਉਹਨੂੰ ਅੱਖੋਂ ਪਰੋਖੇ ਕਰਕੇ ਸ਼੍ਰੋਮਣੀ ਅਕਾਲੀ ਦਲ ਲੀਰੋ ਲੀਰ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਇਹ ਜਿਹੜੀ ਪੰਥਕ ਏਕਤਾ ਦਾ ਰਾਹ ਬਣਾਇਆ ਸੀ। ਉਸ ਸਬੰਧੀ ਕੱਲ ਮਿਤੀ 18 ਮਾਰਚ ਨੂੰ ਅਸੀਂ ਉਸ ਫੈਸਲੇ ਤੇ ਅਮਲ ਕਰਨ ਵਾਲੀ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਨੇ ਸੱਦੇ ਤੇ ਕੱਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਾਹਿਬ ਜਾ ਰਹੇ ਹਾਂ। ਲੋਕਾਂ ਵਿੱਚ ਬੜਾ ਵੱਡਾ ਉਤਸ਼ਾਹ ਹੈ। ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਿੰਘ ਸਾਹਿਬਾਨ ਨੇ ਪੰਥਕ ਏਕਤਾ ਲਈ ਜਿਹੜਾ ਫਾਰਮੂਲਾ ਤਿਆਰ ਕੀਤਾ ਸੀ ਉਹੀ ਪੰਥ ਤੇ ਪੰਜਾਬ ਨੂੰ ਬਚਾਉਣ ਦਾ ਸਹੀ ਰਾਹ ਹੈ।
Vo/1 ਇਸ ਮੌਕੇ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰੇ ਨੇ ਟੌਹੜਾ ਕਬਡੀ ਕੱਪ ਤੇ ਵਧਾਈ ਦਿੱਤੀ ਉੱਥੇ ਹੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਸੰਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਅੱਜ ਪੰਥ ਪੰਜਾਬ ਅਤੇ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀਆਂ ਹਨ। ਪੰਥ ਖੇਰੂ ਖੇਰੂ ਹੋਇਆ ਪਿਆ ਹੈ। ਅਜਿਹੇ ਸਮੇਂ ਵਿੱਚ ਪੰਜਾਬ ਦਾ ਭਲਾ ਚਾਹੁਣ ਵਾਲੇ ਲੋਕਾਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ।
ਅਕਾਲ ਤਖਤ ਸਾਹਿਬ ਵੱਲੋਂ ਜੋ ਫੈਸਲਾ ਸੁਣਾਇਆ ਸੀ ਉਹ ਖਿਲਰੀ ਹੋਈ ਸ਼ਕਤੀ ਨੂੰ ਜੋੜਨ ਦਾ ਸੀ। ਉਹ ਟੋਟੇ ਟੋਟੇ ਹੋਏ ਅਕਾਲੀ ਦਲ ਨੂੰ ਜੋੜਦਾ ਸੀ। ਉਹ ਪੰਥ ਅਤੇ ਪੰਜਾਬ ਸਾਹਮਣੇ ਪੈਦਾ ਹੋਈਆਂ ਚੁਨੌਤੀਆਂ ਨਾਲ ਨਜਿੱਠਣ ਲਈ ਸੀ। ਇਹ ਫੈਸਲਾ ਸ਼ਕਤੀਸ਼ਾਲੀ ਮਜਬੂਤ ਅਕਾਲੀ ਦਲ ਬਣਾਉਣ ਲਈ ਸੀ। ਜਿਸ ਅਕਾਲੀ ਦਲ ਤੇ ਲੋਕ ਆਸ ਕਰਦੇ ਸੀ। ਅਕਾਲੀਆਂ ਦਾ ਭੈਅ ਅਕਾਲੀਆਂ ਦਾ ਰੋਹਬ ਅਤੇ ਅਕਾਲੀਆਂ ਦਾ ਦਬਕਾ ਰਾਜਨੀਤੀ ਤੌਰ ਪਰ ਬਹੁਤ ਰਿਹਾ ਹੈ ਪਰ ਅੱਜ ਉਹ ਖਤਮ ਹੋ ਗਿਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਪਤਲਾ ਪੈ ਗਿਆ ਹੈ।ਇਸ ਕਰਕੇ ਜਿਨਾਂ ਨੂੰ ਚਿੰਤਾ ਹੈ ਉਹ ਲਾਜ਼ਮੀ ਤੌਰ ਤੇ ਇਸ ਪੰਥਕ ਏਕਤਾ ਦਾ ਸਾਥ ਦੇ ਰਹੇ ਹਨ।
ਇਸੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਇਆ ਫ਼ੈਸਲਾ ਸਮੁੱਚੇ ਪੰਜਾਬ ਵਾਸੀਆਂ ਪੰਥ ਨੇ ਕੀਤਾ ਔਰ ਬਦਕਿਸਮਤੀ ਕੁਝ ਲੋਕਾਂ ਨੇ ਉਹਨੂੰ ਅੱਖੋਂ ਪਰੋਖੇ ਕਰਕੇ ਸ਼੍ਰੋਮਣੀ ਅਕਾਲੀ ਦਲ ਲੀਰੋ ਲੀਰ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਇਹ ਜਿਹੜੀ ਪੰਥਕ ਏਕਤਾ ਦਾ ਰਾਹ ਬਣਾਇਆ ਸੀ ਉਸ ਸਬੰਧੀ ਕੱਲ ਮਿਤੀ 18 ਮਾਰਚ ਨੂੰ ਅਸੀਂ ਉਸ ਫੈਸਲੇ ਤੇ ਅਮਲ ਕਰਨ ਵਾਲੀ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਨੇ ਸੱਦੇ ਤੇ ਕੱਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਾਹਿਬ ਜਾ ਰਹੇ ਹਾਂ। ਲੋਕਾਂ ਵਿੱਚ ਬੜਾ ਵੱਡਾ ਉਤਸ਼ਾਹ ਹੈ।ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਿੰਘ ਸਾਹਿਬਾਨ ਨੇ ਪੰਥਕ ਏਕਤਾ ਲਈ ਜਿਹੜਾ ਫਾਰਮੂਲਾ ਤਿਆਰ ਕੀਤਾ ਸੀ ਉਹੀ ਪੰਥ ਤੇ ਪੰਜਾਬ ਨੂੰ ਬਚਾਉਣ ਦਾ ਸਹੀ ਰਾਹ ਹੈ।
ਬਿਕਰਮਜੀਤ ਸਿੰਘ ਮਜੀਠੀਆ ਦੇ ਸਿੱਟ ਅੱਗੇ ਪੇਸ਼ ਹੋਣ ਸਬੰਧੀ ਬੋਲਦਿਆਂ ਉਹਨਾਂ ਕਿਹਾ ਜਿਸ ਤਰ੍ਹਾਂ ਬਿਕਰਮਜੀਤ ਸਿੰਘ ਮਜੀਠੀਆ ਪਰ ਕੇਸ ਪਾਇਆ ਗਿਆ ਸੀ ਉਹ ਇੱਕ ਤਰ੍ਹਾਂ ਦੀ ਬਦਲਾਖੋਰੀ ਅਤੇ ਜ਼ਿਆਦਤੀ ਹੈ। ਜੇਕਰ ਕੋਈ ਕੇਸ ਹੁੰਦਾ ਤਾਂ ਉਹ ਪਹਿਲਾਂ ਹੀ ਬਣਦਾ ਸੀ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤਿੰਨ ਸਾਲਾਂ ਵਿੱਚ ਬਿਲਕੁਲ ਜ਼ੀਰੋ ਹੈ। ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਪੰਜਾਬ ਵਿੱਚ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ। ਇਹਨਾਂ ਵੱਲੋਂ ਸਿਰਫ ਗੱਲਾਂ ਨਾਲ ਹੀ ਸਾਰਿਆ ਜਾ ਰਿਹਾ ਹੈ।
ਪੰਜਾਬ ਦੇ ਬਣਦੇ ਹੱਕ ਦਵਾਉਣ ਵਿੱਚ ਵੀ ਮੌਜੂਦਾ ਪੰਜਾਬ ਸਰਕਾਰ ਬਿਲਕੁਲ ਫੇਲ ਸਾਬਤ ਹੋਈ ਹੈ। ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਅੱਗੇ ਸਮਰਪਣ ਕਰ ਦਿੱਤਾ ਗਿਆ ਹੈ। ਅਮਲੀ ਰੂਪ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਵਿੱਚ ਕੋਈ ਵਿਕਾਸ ਨਹੀਂ ਹੋਇਆ। ਇਸ ਕਰਕੇ ਪੰਜਾਬ ਦੇ ਪਾਣੀਆਂ, ਡੈਮਾਂ ਅਤੇ ਰਾਜਧਾਨੀ ਪਰ ਕਬਜ਼ਾ ਕੀਤਾ ਹੋਇਆ ਹੈ।ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਦਾ ਬਾਲੀਵਾਰਸ ਨਹੀਂ ਰਿਹਾ।
ਨਸ਼ਿਆਂ ਸੰਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਨਸ਼ਿਆਂ ਵਿਰੁੱਧ ਜਾਗਣਾ ਚਾਹੀਦਾ ਇਹ ਬੜੀ ਦੇਰ ਬਾਅਦ ਜਾਗੀ ਹੈ ਇਸ ਦੇ ਕੀ ਨਤੀਜੇ ਨਿਕਲਦੇ ਹਨ ਇਸ ਬਾਰੇ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ। ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੋਂ ਐਨ ਐਸ ਏ ਹਟਾਉਣ ਸਬੰਧੀ ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੋਂ ਵੀ ਐਨਐਸਏ ਹਟਾਉਣਾ ਚਾਹੀਦਾ ਸੀ। ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੈ ਇਸ ਲਈ ਉਹਨਾਂ ਸਾਰੇ ਵੋਟਰਾਂ ਦੇ ਰਾਇ ਦਾ ਕਤਲ ਨਹੀਂ ਹੋਣਾ ਚਾਹੀਦਾ।
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਕਾਲੀ ਦਲ ਦੀ ਭਰਤੀ ਬਾਰੇ ਬੋਲਦਿਆਂ ਕਿਹਾ ਕਿ ਕੱਲ ਉੱਥੇ ਟਿਲ ਸਿੱਟਣ ਨੂੰ ਜਗ੍ਹਾ ਨਹੀਂ ਮਿਲੇਗੀ। ਭਰਤੀ ਸਬੰਧੀ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸਾਹ ਹੈ। ਧਾਮੀ ਸਾਹਿਬ ਦੇ ਅਸਤੀਫੇ ਬਾਰੇ ਬੋਲਦਿਆਂ ਸੁਰਜੀਤ ਰੱਖਣਾ ਨੇ ਕਿਹਾ ਕਿ ਧਾਮੀ ਸਾਹਿਬ ਨੂੰ ਬਹੁਤ ਮਾੜਾ ਚੰਗਾ ਬੋਲਿਆ ਗਿਆ ਉਹਨਾਂ ਨੂੰ ਗਾਲਾਂ ਵੀ ਕੱਢੀਆਂ ਗਈਆਂ। ਜਥੇਦਾਰ ਸਾਹਿਬ ਨੂੰ ਫੋਰਸਫੁਲੀ ਹਟਾਉਣ ਦੇ ਲਈ ਇਹ ਸਭ ਕੁਝ ਕੀਤਾ ਗਿਆ।
ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਅਤੇ ਪ੍ਰਸਿੱਧ ਲੇਖਕ ਗਿੱਲ ਰੌਂਤੇਵਾਲਾ ਨੇ ਕਿਹਾ ਕਿ 15ਵਾਂ ਕਬੱਡੀ ਕੱਪ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਯਾਦ ਨੂੰ ਸਮਰਪਿਤ ਕੀਤਾ। ਜਿਸ ਦੌਰਾਨ ਪੰਜਾਬ ਯੂਨਾਈਟਡ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਦੇ ਫਸਵੇਂ ਮੁਕਾਬਲੇ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇਤੂ ਟੀਮ ਨੂੰ ਸਵਾ 2 ਲੱਖ 25 ਹਜਾਰ ਰੁਪਏ ਦਾ ਨਗਦ ਇਨਾਮ ਜਦੋਂ ਕਿ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 1 ਲੱਖ 75 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਅਤੇ ਬੈਸਟ ਰੇਡਰ ਤੇ ਜਾਫੀ ਨੂੰ 51-51 ਹਜ਼ਾਰ ਦੇ ਨਗਦ ਇਨਾਮ ਨਾਲ ਨਿਵਾਜਿਆ ਜਾਵੇਗਾ।


