Begin typing your search above and press return to search.

ਪੁਲਿਸ ਦੀ ਲੋਕਾਂ ਨੂੰ ਸੁਚੇਤ ਰਹਿਣ ਦੀ ਦਿੱਤੀ ਅਪੀਲ,ਠੱਗਾਂ ਨੇ ਠੱਗੀ ਦਾ ਲੱਭਿਆ ਨਵਾਂ ਤਰੀਕਾ

ਫਾਜ਼ਿਲਕਾ ਦੇ ਲੋਕਾਂ ਨੂੰ ਪਾਕਿਸਤਾਨੀ ਨੰਬਰਾਂ ਤੋਂ ਫੋਨ ਆ ਰਹੇ ਹਨ ਕਿ ਅਸੀਂ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ ਜੇਕਰ ਓਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਮੁੰਡੇ ਖਿਲਾਫ ਕੋਈ ਕਾਰਵਾਈ ਨਾ ਹੋਵੇ ਤਾਂ ..

ਪੁਲਿਸ ਦੀ ਲੋਕਾਂ ਨੂੰ ਸੁਚੇਤ ਰਹਿਣ ਦੀ ਦਿੱਤੀ ਅਪੀਲ,ਠੱਗਾਂ ਨੇ ਠੱਗੀ ਦਾ ਲੱਭਿਆ ਨਵਾਂ ਤਰੀਕਾ
X

lokeshbhardwajBy : lokeshbhardwaj

  |  4 Aug 2024 6:07 PM IST

  • whatsapp
  • Telegram

ਫਾਜ਼ਿਲਕਾ ,ਕਵਿਤਾ : ਫਾਜ਼ਿਲਕਾ ਦੇ ਲੋਕਾਂ ਨੂੰ ਪਾਕਿਸਤਾਨੀ ਨੰਬਰਾਂ ਤੋਂ ਫੋਨ ਆ ਰਹੇ ਹਨ ਕਿ ਅਸੀਂ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ ਜੇਕਰ ਓਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਮੁੰਡੇ ਖਿਲਾਫ ਕੋਈ ਕਾਰਵਾਈ ਨਾ ਹੋਵੇ ਤਾਂ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਭੇਜ ਦੇਣ ਨਹੀਂ ਭੇਜੇ ਤਾਂ ਉਨ੍ਹਾਂ ਦੇ ਮੁੰਡੇ ਖਿਲਾਫ ਕਾਰਵਾਈ ਹੋਵੇਗੀ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਇਸ ਸਬੰਧੀ ਪੀੜਤਾਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ। ਮਹਿਰੀਆ ਬਾਜ਼ਾਰ ਵਿੱਚ ਕੰਫੈਕਸ਼ਨਰੀ ਦੇ ਦੁਕਾਨਦਾਰ ਅਜੈ ਕੁਮਾਰ ਵਾਧਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਫ਼ੋਨ ਆਇਆ ਸੀ । ਪਹਿਲਾਂ ਤਾਂ ਫੋਨ ਕਰਨ ਵਾਲੇ ਨੇ ਉਨ੍ਹਾਂ ਦਾ ਨਾਂ ਲੈ ਕੇ ਬੁਲਾਇਆ, ਪਰ ਉਹ ਫੋਨ ਕਰਨ ਵਾਲੇ ਨੂੰ ਨਹੀਂ ਜਾਣਦੇ ਸਨ, ਪਰ ਫੋਨ ਕਰਨ ਵਾਲੇ ਨੇ ਕਿਹਾ ਕਿ ਓਨ੍ਹਾਂ ਨੇ ਮੇਰੇ ਮੁੰਡੇ ਨੂੰ ਗ੍ਰਫ਼ਤਾਰ ਕਰ ਲਿਆ ਹੈ, ਫਿਰ ਉਸ ਨੇ ਆਪਣੇ ਬੇਟੇ ਨੂੰ ਆਪਣੇ ਪਾਸ ਬੁਲਾਇਆ ਤੇ ਫਿਰ ਓਦੋਂ ਹੀ ਅਜੈ ਕੁੰਮਾਰ ਸਮਝ ਗਿਆ ਕਿ ਇਹ ਪੈਸੇ ਹੜਪਨ ਦਾ ਤਰੀਕਾ ਹੈ ਜਿਸਨੇ ਵੀ ਮੈਨੂੰ ਕਾਲ ਕੀਤੀ ਹੈ । ਜਿਸ ਤੋਂ ਬਾਅਦ ਅਜੈ ਨੇ ਕਾਲ ਕੱਟ ਦਿੱਤੀ, ਹਾਲਾਂਕਿ ਫੋਨ ਕਰਨ ਵਾਲੇ ਦੇ ਵਟਸਐਪ ਨੰਬਰ 'ਤੇ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਦੀ ਫੋਟੋ ਵੀ ਲੱਗੀ ਹੋਈ ਸੀ । ਇਸ ਦੇ ਨਾਲ ਹੀ ਗਊਸ਼ਾਲਾ ਰੋਡ 'ਤੇ ਦਰਜ਼ੀ ਦਾ ਕੰਮ ਕਰਨ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਮੌਜੂਦ ਸੀ ਤਾਂ ਉਸ ਨੂੰ ਇਕ ਪਾਕਿਸਤਾਨੀ ਨੰਬਰ ਤੋਂ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਉਸ ਦਾ ਨਾਂ ਵੀ ਦੱਸਿਆ ਅਤੇ ਉਸਦੇ ਪੁੱਤ ਦਾ ਵੀ ਨਾਂ ਦੱਸਿਆ। ਅੱਗੇ ਫੋਨ ਕਰਨਵ ਵਾਲੇ ਨੇ ਕਿਹਾ ਕਿ ਉਸਨੇ ਉਸਦੇ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਇਸਲਈ ਓਹ ਉਸਦੇ ਖਾਤੇ ਵਿੱਚ ਡੇਢ ਲੱਖ ਰੁਪਏ ਪਾ ਦਵੇ ਨਹੀਂ ਤਾਂ ਉਸਦੇ ਪੁੱਤ ਦੇ ਖਿਲਾਫ ਪੁਲਿਸ ਕਾਰਵਾਈ ਕਰੇਗੀ। ਲੇਕਿਨ ਜਦੋਂ ਪਾਕਿਸਤਾਨ ਤੋਂ ਅਣਜਾਣੇ ਸਖ਼ਸ਼ ਦੀ ਕਾਲ ਆਈ ਤਾਂ ਓਸ ਵੇਲ੍ਹੇ ਉਸਦਾ ਪੁੱਤ ਓਸਦੇ ਨਾਲ ਹੀ ਬੈਠਾ ਸੀ। ਜਿਸਤੋਂ ਬਾਅਦ ਓਹ ਸਮਝ ਗਿਆ ਕਿ ਇਹ ਕਾਲ ਸਿਰਫ਼ ਪੈਸੇ ਐਂਠਣ ਲਈ ਕੀਤੀ ਗਈ ਹੈ। ਜਿਸਤੋਂ ਬਾਅਦ ਰਣਜੀਤ ਸਿੰਘ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਸ਼ਰਾਰਤੀ ਅਨਸ਼ਰਾਂ ਉੱਤੇ ਸ਼ਿਕੰਜਾ ਕੱਸਿਆ ਜਾਵੇ ਤੇ ਪਤਾ ਲਗਾਇਆ ਜਾਵੇ ਕਿ ਆਖਰਕਾਰ ਇਨ੍ਹਆਂ ਲੋਕਾਂ ਨੂੰ ਪਰਿਵਾਰ ਬਾਰੇ ਇਨ੍ਹੀ ਜਾਣਕਰੀ ਕਿਵੇਂ ਪਤਾ ਹੁੰਦੀ ਹੈ । ਇਸਦੇ ਨਾਲ ਹੀ ਫਾਜ਼ਿਲਕਾ ਦੇ ਡੀਐਸਪੀ ਸ਼ੁਬੇਗ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ ਪਰ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਅਜਿਹੀਆਂ ਫਰਾਡ ਕਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

Next Story
ਤਾਜ਼ਾ ਖਬਰਾਂ
Share it