Begin typing your search above and press return to search.

ਭਾਖੜਾ ’ਚੋਂ ਮਿਲੀਆਂ ਲਾਪਤਾ ਤਿੰਨ ਕੁੜੀਆਂ ਦੀਆਂ ਲਾਸ਼ਾਂ, 12 ਤਰੀਕ ਨੂੰ ਹੋਈਆਂ ਸੀ ਲਾਪਤਾ

ਪਟਿਆਲਾ ਦੇ ਪਿੰਡ ਭਾਨਰਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੋਂ ਦੀਆਂ ਤਿੰਨ ਕੁੜੀਆਂ ਪਿਛਲੇ ਅੱਠ ਦਿਨਾਂ ਤੋਂ ਲਾਪਤਾ ਸਨ, ਜਿਨ੍ਹਾਂ ਦੀ ਪਰਿਵਾਰ ਵੱਲੋਂ ਹਰ ਪਾਸੇ ਭਾਲ ਕੀਤੀ ਜਾ ਰਹੀ ਸੀ, ਉਨ੍ਹਾਂ ਦਾ ਕਿਤੇ ਕੁੱਝ ਪਤਾ ਨਹੀਂ ਚੱਲ ਰਿਹਾ ਸੀ ਪਰ ਅੱਜ...

ਭਾਖੜਾ ’ਚੋਂ ਮਿਲੀਆਂ ਲਾਪਤਾ ਤਿੰਨ ਕੁੜੀਆਂ ਦੀਆਂ ਲਾਸ਼ਾਂ, 12 ਤਰੀਕ ਨੂੰ ਹੋਈਆਂ ਸੀ ਲਾਪਤਾ

Makhan shahBy : Makhan shah

  |  22 Jun 2024 9:19 AM GMT

  • whatsapp
  • Telegram
  • koo

ਪਟਿਆਲਾ : ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਭਾਖੜਾ ਨਹਿਰ ਵਿਚੋਂ ਤਿੰਨ ਕੁੜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਜੋ ਪਿਛਲੇ ਕਰੀਬ ਅੱਠ ਦਿਨਾਂ ਤੋਂ ਲਾਪਤਾ ਸਨ ਅਤੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਪਟਿਆਲਾ ਦੇ ਪਿੰਡ ਭਾਨਰਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੋਂ ਦੀਆਂ ਤਿੰਨ ਕੁੜੀਆਂ ਪਿਛਲੇ ਅੱਠ ਦਿਨਾਂ ਤੋਂ ਲਾਪਤਾ ਸਨ, ਜਿਨ੍ਹਾਂ ਦੀ ਪਰਿਵਾਰ ਵੱਲੋਂ ਹਰ ਪਾਸੇ ਭਾਲ ਕੀਤੀ ਜਾ ਰਹੀ ਸੀ, ਉਨ੍ਹਾਂ ਦਾ ਕਿਤੇ ਕੁੱਝ ਪਤਾ ਨਹੀਂ ਚੱਲ ਰਿਹਾ ਸੀ ਪਰ ਅੱਜ ਜਦੋਂ ਤਿੰਨੇ ਕੁੜੀਆਂ ਦੀਆਂ ਲਾਸ਼ਾਂ ਭਾਖੜਾ ਨਹਿਰ ਵਿਚੋਂ ਬਰਾਮਦ ਹੋਈਆਂ ਤਾਂ ਪਰਿਵਾਰ ਦੇ ਹੋਸ਼ ਉਡ ਗਏ। ਦਰਅਸਲ ਇਹ ਕੁੜੀਆਂ 12 ਤਰੀਕ ਤੋਂ ਲਾਪਤਾ ਸਨ, ਜਿਸ ਤੋਂ ਬਾਅਦ ਪਰਿਵਾਰ ਨੇ ਗੋਤਾਖੋਰਾਂ ਨਾਲ ਗੱਲਬਾਤ ਕੀਤੀ ਸੀ ਅਤੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 12 ਤਰੀਕ ਨੂੰ ਇਹ ਤਿੰਨੇ ਕੁੜੀਆਂ ਦੁਪਹਿਰ ਦੇ ਸਮੇਂ ਛਬੀਲ ਵਿਚ ਮਿੱਠਾ ਪਾਣੀ ਪੀਣ ਲਈ ਗਈਆਂ ਸੀ ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਮੁੜੀਆਂ। ਉਨ੍ਹਾਂ ਆਖਿਆ ਕਿ ਸਾਡੀ ਤਾਂ ਕਿਸੇ ਨਾਲ ਕੋਈ ਦੁਸ਼ਮਣ ਵੀ ਨਹੀਂ ਐ, ਕਿਸ ’ਤੇ ਸ਼ੱਕ ਕਰੀਏ।

ਇਸੇ ਤਰ੍ਹਾਂ ਸਮਾਜ ਸੇਵੀ ਆਗੂ ਸ਼ੰਕਰ ਨੇ ਆਖਿਆ ਕਿ ਪਰਿਵਾਰ ਨੇ ਕੁੜੀਆਂ ਦੇ ਲਾਪਤਾ ਹੋਣ ਮਗਰੋਂ ਸਾਨੂੰ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਸੀ ਪਰ ਅੱਜ ਇਨ੍ਹਾਂ ਤਿੰਨੇ ਕੁੜੀਆਂ ਦੀਆਂ ਲਾਸ਼ਾਂ ਭਾਖੜਾ ਨਹਿਰ ਵਿਚੋਂ ਬਰਾਮਦ ਹੋਈਆਂ।

ਦੱਸ ਦਈਏ ਕਿ ਤਿੰਨੇ ਕੁੜੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਏ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।

Next Story
ਤਾਜ਼ਾ ਖਬਰਾਂ
Share it