ਮੁਹਾਲੀ ਅਦਾਲਤ ’ਚ ਪਾਦਰੀ ਬਜਿੰਦਰ ਨੇ ਕਹੀਆਂ ਆਹ ਗੱਲਾਂ
ਅਖ਼ੇ ਮੇਰੀ ਲੱਤ ’ਚ ਰਾਡ ਪਈ ਹੋਈ ਐ ਬੱਚੇ ਛੋਟੇ-ਛੋਟੇ ਨੇ। ਘਰਵਾਲੀ ਬਿਮਾਰ ਰਹਿੰਦੀ ਹੈ। ਮੈਂ ਸਮਾਜ ਸੇਵੀ ਹਾਂ। ਮੇਰੇ ’ਤੇ ਰਹਿਮ ਕੀਤਾ ਜਾਵੇ।’ ਆਹ ਗੱਲਾਂ ਮੁਹਾਲੀ ਅਦਾਲਤ ’ਚ ਪਾਦਰੀ ਬਜਿੰਦਰ ਨੇ ਕਹੀਆਂ। ਜੱਜ ਨੇ ਰਹਿਮ ਤੋਂ ਨਾਂਹ ਕੀਤੀ ਤੇ ਉਹਨੂੰ ਉਮਰ ਕੈਦ ਸੁਣਾ ਦਿੱਤੀ।

By : Makhan shah
ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ ) : ਅਖ਼ੇ ਮੇਰੀ ਲੱਤ ’ਚ ਰਾਡ ਪਈ ਹੋਈ ਐ ਬੱਚੇ ਛੋਟੇ-ਛੋਟੇ ਨੇ। ਘਰਵਾਲੀ ਬਿਮਾਰ ਰਹਿੰਦੀ ਹੈ। ਮੈਂ ਸਮਾਜ ਸੇਵੀ ਹਾਂ। ਮੇਰੇ ’ਤੇ ਰਹਿਮ ਕੀਤਾ ਜਾਵੇ।’ ਆਹ ਗੱਲਾਂ ਮੁਹਾਲੀ ਅਦਾਲਤ ’ਚ ਪਾਦਰੀ ਬਜਿੰਦਰ ਨੇ ਕਹੀਆਂ। ਜੱਜ ਨੇ ਰਹਿਮ ਤੋਂ ਨਾਂਹ ਕੀਤੀ ਤੇ ਉਹਨੂੰ ਉਮਰ ਕੈਦ ਸੁਣਾ ਦਿੱਤੀ।
ਜਬਰ-ਜ਼ਿਨਾਹ ਦੇ ਮਾਮਲੇ 'ਚ ਉਮਰਕੈਦ ਦੀ ਸਜ਼ਾ ਪਾਉਣ ਵਾਲਾ ਪਾਦਰੀ ਬਜਿੰਦਰ ਸਿੰਘ ਮੂਲ ਰੂਪ 'ਚ ਹਰਿਆਣਾ ਦਾ ਰਹਿਣ ਵਾਲਾ ਹੈ। ਖ਼ੁਦ ਨੂੰ ਪਾਸਟਰ ਦੱਸਣ ਵਾਲਾ ਬਜਿੰਦਰ ਸਿੰਘ ਲੋਕਾਂ ਨੂੰ ਐੱਚ. ਆਈ. ਵੀ., ਗੂੰਗਾਪਨ ਅਤੇ ਬਹੁਤ ਬੀਮਾਰੀਆਂ ਤੋਂ ਠੀਕ ਕਰਨ ਦਾ ਦਾਅਵਾ ਕਰਦਾ ਸੀ। ਉਸ ਨੂੰ ਯਸ਼ੂ-ਯਸ਼ੂ ਤੋਂ ਲੋਕਪ੍ਰਿਯਤਾ ਮਿਲੀ ਸੀ। ਅੱਜ ਮੋਹਾਲੀ ਦੀ ਅਦਾਲਤ ਵਲੋਂ ਉਸ ਨੂੰ ਜ਼ੀਰਕਪੁਰ ਦੀ ਔਰਤ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ।
ਬਹੁਤ ਸਾਰੇ ਇਲਜ਼ਾਮ ਹੋਰ ਵੀ ਇਸ ਪਾਦਰੀ 'ਤੇ ਲੱਗੇ ਨੇ ਜਿਸਨੂੰ ਲੈ ਕੇ ਇਸਨੂੰ ਹੋਰ ਵੀ ਸਖ਼ਤ ਕਨੂੰਨੀ ਪ੍ਰਕਿਰਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ,ਇਸਨੂੰ ਪਹਿਲੀ ਵਾਰੀ ਜੇਲ੍ਹ 2000 ਸੰਨ 'ਚ ਇੱਕ ਕਤਲ ਕੇਸ ਦੇ ਵਿੱਚ ਜਾਣਾ ਪਿਆ ਸੀ ਜਿਸਦੇ ਵਿੱਚ ਜੇਲ੍ਹ ਰਹਿੰਦੀਆਂ ਇਸਦੀ ਦੋਸਤੀ ਵੱਡੇ ਅਧਿਕਾਰੀਆਂ ਤੇ ਨੇਤਾਵਾਂ ਨਾਲ ਹੋਈ ਤੇ ਇਸਦੇ ਵਲੋਂ ਈਸਾਈ ਧਰਮ ਅਪਣਾ ਲਿਆ ਗਿਆ। 2012 'ਚ ਰਿਹਾਅ ਹੋਣ ਤੋਂ ਬਾਅਦ ਇਸਦੇ ਵਲੋਂ ਪ੍ਰਾਥਨਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ,ਗੰਭੀਰ ਬਿਮਾਰੀਆਂ ਤੋਂ ਗ੍ਰਸਤ ਲੋਕਾਂ ਦੇ ਠੀਕ ਹੋਣ ਦੇ ਦਾਅਵੇ ਇਸਦੇ ਵਲੋਂ ਕੀਤੇ ਜਾਂਦੇ ਸਨ।
ਇਸ ਕੇਸ 'ਚ ਮਿਲੀ ਸਜ਼ਾ ਤੋਂ ਬਾਅਦ ਬਹੁਤ ਸਾਰੇ ਹੋਰ ਲੋਕਾਂ ਦੇ ਵੀ ਹੌਂਸਲੇ ਵਧੇ ਨੇ ਜਿਨ੍ਹਾਂ ਦੇ ਨਾਲ ਇਸ ਪਾਦਰੀ ਵਲੋਂ ਜ਼ਿਆਦਤੀ ਕੀਤੀ ਗਈ ਹੈ ਪਰ ਲੋਕਾਂ ਨੂੰ ਫੂਕਾਂ ਮਾਰਕੇ ਹੀ ਠੀਕ ਤੇ ਤੰਦਰੁਸਤ ਕਰਨ ਵਾਲਾ ਇਹ ਪਾਦਰੀ ਸਜ਼ਾ ਮਿਲਣ 'ਤੇ ਜੱਜ ਦੇ ਪੈਰਾਂ 'ਚ ਡਿੱਗਣ ਤੱਕ ਕਿਉਂ ਗਿਆ ਵੱਡਾ ਸਵਾਲ ਇਹ ਹੈ ਨਾਲ ਇੱਕ ਗੱਲ ਹੋਰ ਆਪਣੀ ਵਾਰੀ ਰਹਿਮ ਤੇ ਦੂਜੇ ਵਾਰ ਤਲੀ ’ਤੇ ਸਰ੍ਹੋਂ, ਇਹ ਕਿਹੜਾ ਤਰੀਕਾ। ਪਖੰਡ ਸਾਰੇ ਧਰਮਾਂ ‘ਚ ਸਾਡੇ ਆਪਣਿਆਂ ਨੇ ਹੀ ਵਧਾਏ ਤੇ ਫੈਲਾਏ ਹਨ। ਇਹ ਪਖੰਡ ਹੌਲੀ-ਹੌਲੀ ਡਿਜ਼ੀਟਲ ਹੋ ਗਏ। ਕੱਲੇ-ਕੱਲੇ ਦੇ ਸਿਰ ’ਤੇ ਅਸਰ ਕਰਨ ਲੱਗ ਗਏ। ਹਾਲਾਤ ਇਹ ਬਣ ਗਏ ਕਿ ਕਿਸੇ ਦੀ ਅਲੋਚਨਾ ਕਰੀਏ ਤਾਂ ਉਹਦੇ ਚੇਲੇ ਚਾਟੜੇ ਗਲ਼ ਨੂੰ ਆਉਂਦੇ ਨੇ। ਪਰ ਜੇਕਰ ਹੁਣ ਵੀ ਇਸ ਤਰਾਂ ਦੇ ਅਖੌਤੀ ਲੋਕਾਂ ਦੇ ਮਗਰ ਲੱਗਣੋਂ ਲੋਕ ਨਾ ਹਟੇ ਤਾਂ ਫ਼ਿਰ ਭਾਈ ਰੱਬ ਹੀ ਰਾਖਾ।


