1 ਜਨਵਰੀ ਤੋਂ ਹੋਣਗੇ ਆਹ 18 ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
2025 ਦੀਆਂ ਸਭ ਤੋਂ ਅਹਿਮ 18 ਤਬਦੀਲੀਆਂ ਜੋ ਤੁਹਾਡੀ ਜ਼ਿੰਦਗੀ ਨਾਲ ਸਬੰਧਤ ਹਨ। ਨਵੇਂ ਸਾਲ ਦੇ ਨਾਲ ਹੀ ਨਿੱਜੀ ਵਿੱਤ ਅਤੇ ਬੈਂਕਿੰਗ ਨਾਲ ਜੁੜੇ ਕਈ ਵੱਡੇ ਬਦਲਾਅ ਲਾਗੂ ਹੋਣ ਜਾ ਰਹੇ ਹਨ। ਕਈ ਚੀਜ਼ਾਂ ਵਿੱਚ ਮਿਲਣੀਆਂ ਤੁਹਾਨੂੰ ਸਹੂਲਤ ਕਈ ਚੀਜ਼ਾਂ ਉੱਤੇ ਲੱਦ ਜਾਵੇਗੀ ਪਾਬੰਦੀ। ਅਜਿਹੇ ਕਈ ਨਿਯਮ 1 ਜਨਵਰੀ 2025 ਤੋਂ ਲਾਗੂ ਹੋ ਜਾਣਗੇ...
By : Makhan shah
ਚੰਡੀਗੜ੍ਹ, ਕਵਿਤਾ: 2025 ਦੀਆਂ ਸਭ ਤੋਂ ਅਹਿਮ 18 ਤਬਦੀਲੀਆਂ ਜੋ ਤੁਹਾਡੀ ਜ਼ਿੰਦਗੀ ਨਾਲ ਸਬੰਧਤ ਹਨ। ਨਵੇਂ ਸਾਲ ਦੇ ਨਾਲ ਹੀ ਨਿੱਜੀ ਵਿੱਤ ਅਤੇ ਬੈਂਕਿੰਗ ਨਾਲ ਜੁੜੇ ਕਈ ਵੱਡੇ ਬਦਲਾਅ ਲਾਗੂ ਹੋਣ ਜਾ ਰਹੇ ਹਨ। ਕਈ ਚੀਜ਼ਾਂ ਵਿੱਚ ਮਿਲਣੀਆਂ ਤੁਹਾਨੂੰ ਸਹੂਲਤ ਕਈ ਚੀਜ਼ਾਂ ਉੱਤੇ ਲੱਦ ਜਾਵੇਗੀ ਪਾਬੰਦੀ। ਅਜਿਹੇ ਕਈ ਨਿਯਮ 1 ਜਨਵਰੀ 2025 ਤੋਂ ਲਾਗੂ ਹੋ ਜਾਣਗੇ, ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਰੋਜ਼ਾਨਾ ਜ਼ਿੰਦਗੀ ਅਤੇ ਵਿੱਤੀ ਯੋਜਨਾ 'ਤੇ ਪਵੇਗਾ। ਇਨ੍ਹਾਂ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਪੈਨਸ਼ਨ ਅਤੇ ਯੂਪੀਆਈ ਸੇਵਾਵਾਂ ਤੱਕ ਦੇ ਨਿਯਮ ਸ਼ਾਮਲ ਹਨ।
ਆਓ ਜਾਣਦੇ ਹਾਂ ਇਨ੍ਹਾਂ ਬਦਲਾਵਾਂ ਬਾਰੇ ਵਿਸਥਾਰ ਨਾਲ...
1. ਹਰ ਮਹੀਨੇ ਦੀ ਸ਼ੁਰੂਆਤ 'ਚ ਸਰਕਾਰ LPG ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਕਰਦੀ ਹੈ। ਇਸ ਵਾਰ ਵੀ 1 ਜਨਵਰੀ 2025 ਨੂੰ ਕੀਮਤਾਂ 'ਚ ਬਦਲਾਅ ਦੀ ਸੰਭਾਵਨਾ ਹੈ। 14 ਕਿਲੋ ਦੇ ਘਰੇਲੂ ਸਿਲੰਡਰ ਦੀ ਕੀਮਤ ਕਾਫੀ ਸਮੇਂ ਤੋਂ ਸਥਿਰ ਰਹੀ ਸੀ ਪਰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਦੇਖਿਆ ਗਿਆ ਹੈ।
2. ਜੇਕਰ ਤੁਸੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ 1 ਜਨਵਰੀ ਤੋਂ ਜ਼ਿਆਦਾ ਖਰਚ ਕਰਨਾ ਪੈ ਸਕਦਾ ਹੈ। ਮਾਰੂਤੀ ਸੁਜ਼ੂਕੀ, ਹੁੰਡਈ, ਮਹਿੰਦਰਾ ਅਤੇ BMW ਵਰਗੀਆਂ ਵੱਡੀਆਂ ਆਟੋ ਕੰਪਨੀਆਂ ਵਾਹਨਾਂ ਦੀਆਂ ਕੀਮਤਾਂ ਵਿੱਚ 3% ਤੱਕ ਦਾ ਵਾਧਾ ਕਰਨ ਜਾ ਰਹੀਆਂ ਹਨ।
3. ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਲਈ ਈ-ਕੇਵਾਈਸੀ ਲਾਜ਼ਮੀ ਕਰ ਦਿੱਤਾ ਹੈ। ਜਿਹੜੇ ਰਾਸ਼ਨ ਕਾਰਡ 31 ਦਸੰਬਰ, 2024 ਤੱਕ ਈ-ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਨਹੀਂ ਕਰਦੇ ਹਨ, ਉਨ੍ਹਾਂ ਨੂੰ 1 ਜਨਵਰੀ, 2025 ਤੋਂ ਰੱਦ ਕਰ ਦਿੱਤਾ ਜਾਵੇਗਾ।
4. EPFO ਨੇ ਪੈਨਸ਼ਨਰਾਂ ਲਈ ਨਿਯਮਾਂ ਨੂੰ ਆਸਾਨ ਕਰ ਦਿੱਤਾ ਹੈ। ਹੁਣ ਉਹ ਦੇਸ਼ ਦੇ ਕਿਸੇ ਵੀ ਬੈਂਕ ਤੋਂ ਆਪਣੀ ਪੈਨਸ਼ਨ ਕਢਵਾ ਸਕਦੇ ਹਨ, ਅਤੇ ਇਸ ਲਈ ਵਾਧੂ ਤਸਦੀਕ ਦੀ ਲੋੜ ਨਹੀਂ ਪਵੇਗੀ। ਜੀ ਹੈਂ ਪੈਂਸ਼ਨਰਸ 1 ਜਨਵਰੀ ਤੋਂ ਦੇਸ਼ ਦੇ ਕਿਸੇ ਵੀ ਬੈਂਕ ਤੋਂ ਪੈਂਸ਼ਨ ਕੱਢਵਾ ਸਕਣਗੇ। ਇਸਦੇ ਲਈ ਵੈਰੀਫਿਕੇਸ਼ਨ ਦੀ ਲੋੜ ਨਹੀਂ ਹੋਵੇਗੀ।
5. ਸਰਕਾਰ EPFO ਤਹਿਤ ਰਜਿਸਟਰਡ ਕਰਮਚਾਰੀਆਂ ਲਈ ATM ਕਾਰਡ ਦੀ ਸੁਵਿਧਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਨਾਲ ਕਰਮਚਾਰੀ ਆਪਣੇ ਪੀਐੱਫ ਖਾਤੇ ਤੋਂ ਆਸਾਨੀ ਨਾਲ ਪੈਸੇ ਕਢਵਾ ਸਕਣਗੇ।
6. UPI 123Pay ਸੇਵਾ ਦੇ ਤਹਿਤ, ਫੀਚਰ ਫੋਨ ਉਪਭੋਗਤਾ ਹੁਣ 10,000 ਰੁਪਏ ਤੱਕ ਦਾ ਭੁਗਤਾਨ ਕਰਨ ਦੇ ਯੋਗ ਹੋਣਗੇ। ਪਹਿਲਾਂ ਇਹ ਸੀਮਾ 5,000 ਰੁਪਏ ਸੀ।
7. RBI ਨੇ NBFCs ਅਤੇ HFCs ਲਈ ਫਿਕਸਡ ਡਿਪਾਜ਼ਿਟ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਹ ਨਿਯਮ 1 ਜਨਵਰੀ, 2025 ਤੋਂ ਲਾਗੂ ਹੋਣਗੇ ਅਤੇ ਜਮ੍ਹਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ।
8. ਭਾਰਤ ਵਿੱਚ ਅਮਰੀਕੀ ਦੂਤਾਵਾਸ 1 ਜਨਵਰੀ, 2025 ਤੋਂ ਗੈਰ-ਪ੍ਰਵਾਸੀ ਵੀਜ਼ਿਆਂ ਲਈ ਇੱਕ ਵਾਰੀ ਮੁਲਾਕਾਤ ਦੀ ਮੁੜ ਸਮਾਂ-ਸਾਰਣੀ ਦੀ ਇਜਾਜ਼ਤ ਦੇਵੇਗਾ। ਇਸ ਤੋਂ ਬਾਅਦ ਮੁੜ ਤਹਿ ਕਰਨ ਲਈ ਫੀਸ ਵਸੂਲੀ ਜਾਵੇਗੀ।
9. ਬੀਐਸਈ ਨੇ ਘੋਸ਼ਣਾ ਕੀਤੀ ਹੈ ਕਿ 1 ਜਨਵਰੀ, 2025 ਤੋਂ, ਸੈਂਸੈਕਸ ਅਤੇ ਬੈਂਕੈਕਸ ਦੇ ਹਫਤਾਵਾਰੀ ਕੰਟਰੈਕਟ ਹਰ ਮੰਗਲਵਾਰ ਨੂੰ ਖਤਮ ਹੋ ਜਾਣਗੇ, ਜੋ ਪਹਿਲਾਂ ਸ਼ੁੱਕਰਵਾਰ ਨੂੰ ਖਤਮ ਹੁੰਦੇ ਸਨ।
10. ਜਨਵਰੀ 'ਚ ਬੈਂਕ ਕੁੱਲ 15 ਦਿਨ ਬੰਦ ਰਹਿਣਗੇ। ਇਨ੍ਹਾਂ ਵਿੱਚ ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਦੇ ਨਾਲ-ਨਾਲ ਤਿਉਹਾਰਾਂ ਦੀਆਂ ਛੁੱਟੀਆਂ ਸ਼ਾਮਲ ਹਨ। ਹਾਲਾਂਕਿ, RBI ਦੀਆਂ ਛੁੱਟੀਆਂ ਦੀ ਅਧਿਕਾਰਤ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ ਹੈ।
11. ਕਿਸਾਨਾਂ ਨੂੰ 1 ਜਨਵਰੀ ਤੋਂ ਬਿਨ੍ਹਾ ਗਰੰਟੀ 2 ਲੱਖ ਰੁਪਏ ਤੱਕ ਦਾ ਲੋਨ ਮਿਲੇਗਾ। ਆਰਬੀਆਈ ਨੇ ਇਸ ਬਾਬਤ ਦਿਸੰਬਰ ਵਿੱਚ ਐਲਾਨ ਕਰ ਦਿੱਤਾ ਸੀ।
ਫਿਲਹਾਲ ਕਿਸਾਨਾਂ ਲਈ ਬਿਨਾਂ ਗਰੰਟੀ ਲੋਨ ਦੀ ਕੀਮਤ 1.6 ਲੱਖ ਰੁਪਏ ਹੈ।
12. ਟੈਲੀਕਾਮ ਕੰਪਨੀਆਂ ਨੂੰ ਵਾਇਸ ਪਲਸ ਐਸਐਮਐਸ ਪੈਕ ਦਾ ਓਪਸ਼ਨ ਦੇਣਾ ਹੋਵੇਗਾ। ਜੋ ਯੂਜ਼ਰ ਡਾਟਾ ਨਹੀਂ ਚਾਹੁੰਦੇ ਉਨ੍ਹਾਂ ਲਈ ਨਵਾਂ ਪੈਕ ਸਸਤਾ ਹੋਵੇਗਾ। ਫਿਲਹਾਲ ਤੱਕ ਕਾਲਿੰਗ ਲਈ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ ਵੀ ਡਾਟਾ ਮਿਲਦਾ ਸੀ।
13 ਜੇਕਰ ਤੁਹਾਡਾ ਫੋਨ ਪੁਰਾਣਾ ਹੈ ਤਾਂ ਵਾਟਸਐਪ ਬੰਦ ਹੋ ਜਾਵੇਗਾ। ਜੀ ਹਾਂ 1 ਜਨਵਰੀ ਤੋਂ ਐਂਡਰਾਇਡ 4.4 (ਕਿੱਟਕੈਟ) ਅਤੇ ਇਸਤੋਂ ਪਹਿਲਾਂ ਦੇ ਵਰਜ਼ਨ ਉੱਤੇ ਵਾਟਸਐਪ ਕੰਮ ਨਹੀਂ ਕਰੇਗਾ।
ਇਸਦਾ ਕਾਰਨ ਹੈ ਕਿ ਐਪ ਦਾ ਮੇਟਾ ਏਆਈ ਫੀਚਰ ਐਂਡਰਾਇਡ 4.4 ਜਾਂ ਅਪਡੇਟ ਵਰਜ਼ਨ ਉੱਤੇ ਕੰਮ ਕਰਦਾ ਹੈ।
14 ਇਸੇ ਦੇ ਨਾਲ ਪ੍ਰਦੂਸ਼ਣ ਦੇ ਨਿਯਮ ਵੀ ਸਖ਼ਤ ਹੋਣ ਜਾ ਰਹੇ ਨੇ। ਵਾਹਨਾਂ ਦਾ ਪ੍ਰਦੂਸ਼ਣ ਕੰਟਰੋਲ ਕਰਨ ਦੇ ਲਈ 1 ਅਪ੍ਰੈਲ ਤੋਂ ਕਰੜੇ ਐਮਿਸ਼ਨ ਨਾਰਮਸ ਟਭਾਰਤ ਸਟੇਜ-7 ਯਾਨੀ ਬੀਐਸ-7 ਲਾਗੂ ਹੋ ਜਾਵੇਗਾ।
ਫਿਲਹਾਲ 1 ਅਪ੍ਰੈਲ 2019 ਤੋਂ ਭਾਰਤ ਸਟੇਜ- 6 ਜਾਂ ਬੀਐਸ -6 ਨਾਰਮਸ ਲਾਗੂ ਹੈ।
15 ਕ੍ਰਿਕੇਟ ਦੀ ਦੁਨੀਆ ਵਿੱਚ ਵੀ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਆਈਪੀਐਲ ਵਿੱਚ ਕੈਪਟਨ ਕੋਹਲੀ ਦੀ ਵਾਪਸੀ ਹੋਵੇਗੀ। ਓਹ ਫਿਰ ਆਰਸੀਬੀ ਦੀ ਕਪਤਾਨੀ ਕਰਨਗੇ। ਫਿਲਹਾਲ ਸਾਊਥ ਅਫਰੀਕਾ ਦੇ ਡਿਉਪਲੇਸੀ ਕਪਤਾਨ ਸੀ। ਇਸੇ ਦੇ ਨਾਲ ਟੇਸਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਰਲਡ ਟੈਸਟ ਚੈਂਪੀਅਨਸ਼ਿਪ ਤੋਂ ਬਾਅਦ ਟੈਸਟ ਕ੍ਰਿਕੇਟ ਤੋਂ ਰਿਟਾਇਰ ਹੋਣਗੇ। ਫਿਰ ਟੀਮ ਨੂੰ ਮਿਲੇਗਾ ਨਵਾਂ ਕਪਤਾਨ।
16. ਨੋ ਡਿਟੈਂਸ਼ਨ ਪਾਲਿਸੀ ਖਤਮ ਹੋਣ ਨਾਲ 5ਵੀਂ ਤੇ 8ਵੀਂ ਵਿੱਚ ਫੇਲ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਨਹੀਂ ਹੋਣਗੇ। ਉਨ੍ਹਾਂ ਨੂੰ 2 ਮਹੀਨੇ ਦੇ ਅੰਦਰ-ਅੰਦਰ ਫਿਰ ਤੋਂ ਪ੍ਰਿਖਿਆ ਪਾਸ ਕਰਨ ਦਾ ਮੌਕਾ ਦਿੱਤਾ ਜਾਵੇਗੀ।
ਫਿਲਹਾਲ ਤੱਕ 10ਵੀਂ ਤੋਂ ਪਹਿਲਾਂ ਤੱਕ ਦੇ ਫੇਲ ਹੋਏ ਵਿਦਿਆਰਥੀਆਂ ਨੂੰ ਵੀ ਅਗਲੀ ਕਲਾਸ ਵਿੱਚ ਪ੍ਰਮੋਟ ਕਰ ਦਿੱਤਾ ਜਾਂਦਾ ਸੀ।
17. ਕੋਚਿੰਗ ਸੈਂਟਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਦੇ ਸਕਨਗੇ। ਫਿਲਹਾਲ ਉਮਰ ਅਤੇ ਇਸ਼ਤਿਹਾਰ ਨੂੰ ਲੈ ਕੇ ਨਿਯਮ ਤੈਅ ਨਹੀਂ ਕੀਤੇ ਗਏ ਸੀ। ਸਰਕਾਰ ਨੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ।
18. ਵਿਦੇਸ਼ੀ ਯੁਨੀਵਰਸਿਟੀ ਡੀ ਡਿਗਰੀ ਭਾਰਤ ਵਿੱਚ ਵੀ ਪੜ੍ਹਕੇ ਲੈ ਸਕਣਗੇ। ਇੰਡਿਅਨ ਅਤੇ ਫੌਰਨ ਯੁਨੀਵਰਸਿਟੀ ਸਾਂਝਾ ਕੋਰਸ ਸ਼ੁਰੂ ਕਰ ਸਕਦੀ ਹੈ। ਇਸਦੇ ਲਈ ਫਿਜਿਕਲ ਕਲਾਸਰੂਮ ਵੀ ਹੋਵੇਗੀ। ਫਿਲਹਾਲ ਵਿਦੇਸ਼ੀ ਯੁਨੀਵਰਸੀਟੀ ਦੀ ਡਿਗਰੀ ਲਈ ਵਿਦੇਸ਼ ਜਾਣਾ ਪੈਂਦਾ ਸੀ।