Begin typing your search above and press return to search.

ਕੰਗਨਾ ਦੇ ਥੱਪੜ ਮਾਰਨ ਵਾਲੀ ਮਹਿਲਾ ਦੇ ਹੱਕ 'ਚ ਆਏ ਕਿਸਾਨ, ਕੀਤਾ ਇਹ ਵੱਡਾ ਐਲਾਨ

ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਮਹਿਲਾ ਕੁਲਵਿੰਦਰ ਕੌਰ ਦੇ ਹੱਕ ਵਿੱਚ ਕਿਸਾਨ ਆਏ ਹਨ। ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ ਜੇਕਰ ਮਹਿਲਾ ਨਾਲ ਇਨਸਾਫ਼ ਨਾ ਕੀਤਾ ਗਿਆ ਤਾਂ ਮੋਹਾਲੀ ਵਿੱਚ ਵੱਡਾ ਰੋਸ ਪ੍ਰਦਰਸ਼ਨ ਕਰਾਂਗੇ।

ਕੰਗਨਾ ਦੇ ਥੱਪੜ ਮਾਰਨ ਵਾਲੀ ਮਹਿਲਾ ਦੇ ਹੱਕ ਚ ਆਏ ਕਿਸਾਨ, ਕੀਤਾ ਇਹ ਵੱਡਾ ਐਲਾਨ

Dr. Pardeep singhBy : Dr. Pardeep singh

  |  7 Jun 2024 10:49 AM GMT

  • whatsapp
  • Telegram
  • koo

ਚੰਡੀਗੜ੍ਹ; ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਕੰਗਨਾ ਨੂੰ ਥੱਪੜ ਮਾਰਨ ਵਾਲੀ ਸੀਆਈਐੱਸਐਫ ਲੇਡੀ ਕਾਂਸਟੇਬਲ ਕੁਲਵਿੰਦਰ ਦੇ ਸਮਰਥਨ ਵਿੱਚ ਪੰਜਾਬ ਦੇ ਕਿਸਾਨ ਜਥੇਬੰਦੀਆਂ ਸਾਹਮਣੇ ਆਈਆ ਹਨ। ਕਿਸਾਨ ਆਗੂਆਂ ਨੇ ਕਿਸਾਨ ਭਵਨ ਵਿਖੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਉਹ ਇਸ ਮਾਮਲੇ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਮਿਲਣਗੇ। ਅਸੀਂ ਇਹ ਵੀ ਮੰਗ ਕਰਾਂਗੇ ਕਿ ਲੇਡੀ ਕਾਂਸਟੇਬਲ ਨਾਲ ਬੇਇਨਸਾਫ਼ੀ ਨਾ ਕੀਤੀ ਜਾਵੇ। ਇਸ ਦੇ ਨਾਲ ਹੀ 9 ਤਰੀਕ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਗੁਰਦੁਆਰਾ ਅੰਬ ਸਾਹਿਬ ਤੋਂ ਮੁਹਾਲੀ ਦੇ ਐਸਐਸਪੀ ਦਫ਼ਤਰ ਤੱਕ ਇਨਸਾਫ਼ ਮਾਰਚ ਕੱਢਿਆ ਜਾਵੇਗਾ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਪੇਂਡੂ ਖੇਤਰਾਂ ਵਿੱਚ ਭਾਜਪਾ ਦੇ 236 ਸੰਸਦ ਮੈਂਬਰ ਜਿੱਤੇ ਸਨ ਪਰ ਇਸ ਵਾਰ 73 ਸੰਸਦ ਮੈਂਬਰ ਹਾਰ ਗਏ, ਜਦਕਿ 165 ਰਹਿ ਗਏ। ਇਹ ਉਸ ਦਾ ਨਤੀਜਾ ਹੈ ਜੋ ਉਨ੍ਹਾਂ ਨੇ ਕਿਸਾਨ ਮਜ਼ਦੂਰਾਂ ਨਾਲ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਕੰਗਨਾ ਰਣੌਤ ਨੇ ਪਹਿਲਾਂ ਕਿਸਾਨਾਂ ਬਾਰੇ ਗਲਤ ਟਿੱਪਣੀਆਂ ਕੀਤੀਆ ਹਨ ਉਦੋ ਉਸ ਉੱਤੇ ਕਾਰਵਾਈ ਕਿਉਂ ਨਹੀ ਕੀਤੀ ਗਈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਉਹ ਕੰਗਨਾ ਹੈ ਜਿਸ ਨੇ ਬਜ਼ੁਰਗ ਬੀਬੀਆ ਬਾਰੇ ਬਹੁਤ ਗਲਤ ਟਿੱਪਣੀ ਕੀਤੀ ਸੀ।

Next Story
ਤਾਜ਼ਾ ਖਬਰਾਂ
Share it