ਸੁਲਤਾਨਪੁਰ 'ਚ ਲੱਗੀ ਭਿਆਨਕ ਅੱਗ,ਲੱਖਾਂ ਦਾ ਸਮਾਨ ਸੜ ਕੇ ਸੁਆਹ
ਪੰਜਾਬ ਦੇ ਸੁਲਤਾਨਪੁਰ ਇਲਾਕੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਥੇ ਸੁਲਤਾਨਪੁਰ ਲੋਧੀ ਦੇ ਮੰਦਰ ਸਿੰਘ ਭਿਵਾਨੀ ਰੋਡ ਦੇ ਅੰਦਰਲੇ ਬਾਜ਼ਾਰ ਵਿਖੇ ਅੱਜ ਸਵੇਰੇ ਇਕ ਰੈਡੀਮੇਡ ਕੱਪੜਿਆਂ ਦੇ ਵੱਡੇ ਸ਼ੋਅਰੂਮ ਨੂੰ ਅਚਾਨਕ ਅੱਗ ਲੱਗਣ ਨਾਲ ਅੰਦਰ ਪਿਆ ਲੱਖਾਂ ਦਾ ਕੱਪੜਾ ਅਤੇ ਹੋਰ ਸਾਮਾਨ ਸੜ ਕੇ ਸੁਆਹ ਬਣ ਗਿਆ।

ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ): ਪੰਜਾਬ ਦੇ ਸੁਲਤਾਨਪੁਰ ਇਲਾਕੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਥੇ ਸੁਲਤਾਨਪੁਰ ਲੋਧੀ ਦੇ ਮੰਦਰ ਸਿੰਘ ਭਿਵਾਨੀ ਰੋਡ ਦੇ ਅੰਦਰਲੇ ਬਾਜ਼ਾਰ ਵਿਖੇ ਅੱਜ ਸਵੇਰੇ ਇਕ ਰੈਡੀਮੇਡ ਕੱਪੜਿਆਂ ਦੇ ਵੱਡੇ ਸ਼ੋਅਰੂਮ ਨੂੰ ਅਚਾਨਕ ਅੱਗ ਲੱਗਣ ਨਾਲ ਅੰਦਰ ਪਿਆ ਲੱਖਾਂ ਦਾ ਕੱਪੜਾ ਅਤੇ ਹੋਰ ਸਾਮਾਨ ਸੜ ਕੇ ਸੁਆਹ ਬਣ ਗਿਆ। ਇਹ ਦੁਕਾਨ ਆਰੀਆ ਸਮਾਜ ਚੌਂਕ ਤੋਂ ਮੰਦਰ ਸਿੰਘ ਭਿਵਾਨੀ ਵਾਲੀ ਸੜਕ ’ਤੇ ਸਥਿਤ ਗਲੈਮ ਗਰਲਜ਼ ਨਾਮ ਵਜੋਂ ਮਸ਼ਹੂਰ ਹੈ। ਸਥਾਨਕ ਪੁਲਸ ਵੱਲੋਂ ਅੱਗ ਲੱਗਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਅੱਜ ਸਵੇਰੇ ਕਰੀਬ ਸਾਢੇ 6 ਵਜੇ ਧੂੰਆਂ ਨਿਕਲਦਾ ਨਜ਼ਦੀਕ ਮੁਹੱਲਾ ਨਿਵਾਸੀਆਂ ਨੇ ਵੇਖਿਆ ਤਾਂ ਤੁਰੰਤ ਸ਼ੋਅਰੂਮ ਦੇ ਮਾਲਕ ਦੀਪਕ ਨਾਰੰਗ ਨੂੰ ਫੋਨ ਕੀਤਾ, ਜੋਕਿ ਕੱਪੜਿਆਂ ਦੀ ਖ਼ਰੀਦੋ-ਫਰੋਖ਼ਤ ਕਰਨ ਲਈ ਦਿੱਲੀ ਗਿਆ ਹੋਇਆ ਸੀ,ਫਿਰ ਉਸਦੇ ਪਰਿਵਾਰਿਕ ਮੈਂਬਰਾਂ ਦੇ ਵਲੋਂ ਮੌਕੇ 'ਤੇ ਪਹੁੰਚਿਆ ਗਿਆ ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾ ਕੇ ਬੜੀ ਹੀ ਮੁਸ਼ੱਕਤ ਦੇ ਨਾਲ ਲੱਗੀ ਇਸ ਭਿਆਨਕ ਅੱਗ 'ਤੇ ਕਾਬੂ ਪਾਇਆ ਗਿਆ।ਪਰ ਉਦੋਂ ਤੱਕ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਸੀ।