ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਤੇਜਪਾਲ ਸਿੰਘ ਦੀ ਯੂਕਰੇਨ ਦੇ ਬਾਰਡਰ 'ਤੇ ਮੌਤ , ਟੂਰਿਸਟ ਵੀਜ਼ੇ 'ਤੇ ਗਿਆ ਸੀ ਰੂਸ
ਅੰਮ੍ਰਿਤਸਰ ਦੇ ਰਹਿਣ ਵਾਲੇ ਤੇਜਪਾਲ ਸਿੰਘ ਨਾਂ ਦੇ ਨੌਜਵਾਨ ਦੀ ਯੂਕਰੇਨ ਬਾਰਡਰ 'ਤੇ ਮੌਤ ਹੋ ਗਈ ਹੈ। ਤੇਜਪਾਲ 12 ਜਨਵਰੀ ਨੂੰ ਟੂਰਿਸਟ ਵੀਜ਼ੇ 'ਤੇ ਭਾਰਤ ਤੋਂ ਰੂਸ ਗਿਆ ਸੀ। ਤੇਜਪਾਲ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਮ੍ਰਿਤਕ ਤੇਜਪਾਲ ਦੀ ਬੇਟੀ 3 ਸਾਲ ਦੀ ਹੈ ਅਤੇ ਉਸ ਦਾ 6 ਸਾਲ ਦਾ ਬੇਟਾ ਹੈ।
By : Dr. Pardeep singh
ਅੰਮ੍ਰਿਤਸਰ : ਰੂਸ ਅਤੇ ਯੂਕਰੇਨ ਵਿਚਾਲੇ ਲੰਮੇ ਸਮੇਂ ਤੋਂ ਯੁੱਧ ਚੱਲ ਰਿਹਾ ਹੈ ਇਸ ਦੌਰਾਨ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਨੌਜਵਾਨ ਦੀ ਯੂਕਰੇਨ ਬਾਰਡਰ ਉੱਤੇ ਮੌਤ ਹੋਗਈ ਹੈ। ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਦੇ ਤੇਜਪਾਲ ਵਜੋਂ ਹੋਈ।ਦੱਸਿਆ ਜਾ ਰਿਹਾ ਹੈ ਕਿ ਤੇਜਪਾਲ ਟੂਰਿਸਟ ਵੀਜ਼ੇ ਉੱਤੇ ਰੂਸ ਗਿਆ ਅਤੇ ਉਥੇ ਜਾ ਕੇ ਫੌਜ ਵਿੱਚ ਭਰਤੀ ਹੋ ਗਿਆ ਸੀ।
12 ਜਨਵਰੀ ਨੂੰ ਗਿਆ ਸੀ ਰੂਸ
ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਤੇਜਪਾਲ ਟੂਰਿਸਟ ਵੀਜੇ ਤੇ 12 ਜਣਵਰੀ ਨੂੰ ਟੂਰਿਸਟ ਵੀਜ਼ੇ ਉੱਤੇ ਰੂਸ ਗਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਤੇਜਪਾਲ ਨੂੰ ਜਬਰੀ ਰੂਸ ਦੀ ਸੈਨਾ ਵਿੱਚ ਭਰਤੀ ਕਰ ਲਿਆ ਸੀ ਅਤੇ ਆਖੀਰੀ ਵਾਰੀ ਫੋਨ ਆਇਆ ਤੇ ਕਹਿੰਦਾ ਕਿਸ ਸਾਨੂੰ ਬਾਰਡਰ ਉੱਤੇ ਲੈ ਕੇ ਜਾ ਰਹੇ ਹਨ।ਉਨ੍ਹਾਂ ਦੀ ਪਤਨੀ ਦਾਕਹਿਣਾ ਹੈਕਿ ਉਸਤੋਂ ਬਾਅਦ ਕੋਈ ਕਾਲ ਨਹੀ ਆਈ।
3 ਮਾਰਚ ਤੋਂ ਬਾਅਦ ਦੁਬਾਰਾ ਫੋਨ ਨਹੀਂ ਆਇਆ
ਤੇਜਪਾਲ ਦੀ ਪਤਨੀ ਦਾ ਕਹਿਣਾ ਹੈ ਕਿ ਪਰਿਵਾਰ ਵੀ ਰੂਸ ਭੇਜ ਕੇ ਖੁਸ਼ ਨਹੀ ਸੀ ਪਰ ਉਹ ਆਪਣੇ ਦੋਸਤਾਂ ਦੇ ਨਾਲ ਜਾਣ ਲਈ ਅੜਿਆ ਰਿਹਾ ਸੀ। ਪਰਿਵਾਰ ਦਾ ਕਹਿਣਾ ਹੈਕਿ ਰੂਸ ਦੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਗੱਲ ਹੋਈ ਪਰ 3 ਮਾਰਚ ਤੋਂ ਬਾਅਦ ਦੁਬਾਰਾ ਫੌਨ ਨਹੀਂ ਆਇਆ। ਪਰਿਵਾਰ ਦਾ ਕਹਿਣਾ ਹੈ ਕਿ ਤੇਜਪਾਲ ਨੇ ਕਿਹਾ ਉਹ ਬਾਰਡਰ ਉੱਤੇ ਜਾ ਰਿਹਾ ਹੈ ਉਥੇ ਫੋਨ ਬੰਦ ਹੋ ਜਾਵੇਗਾ।
ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ
ਮ੍ਰਿਤਕ ਤੇਜਪਾਲ ਸਿੰਘ ਦੇ ਪਰਿਵਾਰ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਰੂਸ ਨਾਲ ਗੱਲਬਾਤ ਕਰਕੇ ਸਾਡੇ ਤੇਜਪਾਲ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਤੇ ਪਰਿਵਾਰ ਅੰਤਿਮ ਦਰਸ਼ਨ ਕਰ ਸਕੇ।