Begin typing your search above and press return to search.

ਗ਼ੈਰਤਮੰਦ ਪੰਜਾਬੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ : ਇਕਬਾਲ ਸਿੰਘ ਝੂੰਦਾਂ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਕਿ, ਓਹ ਦਿੱਲੀ ਦੇ ਧਾੜਵੀਆਂ ਤੋਂ ਖਹਿੜ੍ਹਾ ਛੁਡਾ ਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ। ਜੱਥੇਦਾਰ ਝੂੰਦਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦੀ ਵੀਡਿਓ ਤੇ ਬੋਲਦਿਆਂ ਕਿਹਾ ਕਿ

ਗ਼ੈਰਤਮੰਦ ਪੰਜਾਬੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ : ਇਕਬਾਲ ਸਿੰਘ ਝੂੰਦਾਂ
X

Makhan shahBy : Makhan shah

  |  15 Aug 2025 7:18 PM IST

  • whatsapp
  • Telegram

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਕਿ, ਓਹ ਦਿੱਲੀ ਦੇ ਧਾੜਵੀਆਂ ਤੋਂ ਖਹਿੜ੍ਹਾ ਛੁਡਾ ਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ। ਜੱਥੇਦਾਰ ਝੂੰਦਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦੀ ਵੀਡਿਓ ਤੇ ਬੋਲਦਿਆਂ ਕਿਹਾ ਕਿ, ਇਸ ਵੀਡਿਓ ਵਿੱਚ ਸੱਤਾ ਦੇ ਬਲਬੂਤੇ ਦੂਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਵੀਡਿਓ ਵਿੱਚ ਮਨੀਸ਼ ਸਿਸੋਦੀਆ ਆਪਣੇ ਵਰਕਰਾਂ ਨੂੰ ਕਹਿ ਰਹੇ ਹਨ ਕਿ, 2027 ਕੇ ਚੋਣਾਂਵ ਜਿਤਾਨੇ ਕੇ ਲੀਏ, ਸਾਮ,ਦਾਮ,ਦੰਢ,ਬੇਦ, ਸੱਚ, ਝੂਠ,ਸਵਾਲ, ਜਵਾਬ ,ਲੜਾਈ, ਝਗੜਾ ਜੋ ਕਰਨਾ ਪਿਆ ਕਰਾਂਗੇ। ਜਦੋਂ ਮਨੀਸ਼ ਸਿਸੋਦੀਆ ਇਹ ਸ਼ਬਦ ਬੋਲ ਰਹੇ ਸਨ ਤਾਂ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਹੇਠਲੀਆਂ ਕੁਰਸੀਆਂ ਉੱਪਰ ਬੇਬੱਸ ਬੈਠੇ ਨਜਰ ਆ ਰਹੇ ਸਨ।


ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਇਸ ਵੀਡਿਉ ਦੇ ਅਧਾਰ ਤੇ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜੱਥੇਦਾਰ ਝੂੰਦਾਂ ਨੇ ਕਿਹਾ ਕਿ ਲੋਕਤੰਤਰਿਕ ਪ੍ਰਕਿਰਿਆ ਦੇ ਵਿੱਚ ਅਜਿਹੀ ਸੋਚ ਨਾ ਕਾਬਲੇ ਬਰਦਾਸ਼ਤ ਹੈ, ਜਿਹੜੀ ਸੰਵਿਧਾਨ ਵਿੱਚ ਦਰਜ ਚੋਣ ਲੜਨ ਦੇ ਅਧਿਕਾਰਾਂ ਦੇ ਜਾਬਤੇ ਦੀ ਉਲੰਘਣਾ ਕਰਦੀ ਹੋਵੇ।

ਜੱਥੇਦਾਰ ਝੂੰਦਾਂ ਨੇ ਕਿਹਾ ਕਿ, ਬਦਲਾਅ ਦੀ ਅਸਲੀਅਤ ਸਾਹਮਣੇ ਹੈ। ਝੂਠੇ ਬਦਲਾਅ ਦੇ ਨਾਅਰੇ ਨੇ ਪੰਜਾਬ ਦੀ ਲੁੱਟ ਕੀਤੀ। ਓਹਨਾ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ, ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਹੱਥਾਂ ਵਿੱਚ ਦਿੱਤੀ ਸੱਤਾ ਪੰਜਾਬ ਦੇ ਹਿੱਤਾਂ ਦੀ ਪੂਰਤੀ ਨਹੀਂ ਕਰ ਸਕਦੀ ਹੈ, ਇਸ ਲਈ ਪੰਜਾਬ ਵਾਸੀ ਆਪਣੀ ਸਿਆਸੀ ਜਮਾਤ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ।

Next Story
ਤਾਜ਼ਾ ਖਬਰਾਂ
Share it