Begin typing your search above and press return to search.

ਅੱਜ ਆਸਮਾਨ ’ਚ ਦਿਸੇਗਾ ‘ਸਟ੍ਰਾਬੇਰੀ ਮੂਨ’!

ਅੱਜ ਆਸਮਾਨ ਵਿਚ ਇਕ ਅਨੋਖੀ ਘਟਨਾ ਵਾਪਰਨ ਵਾਲੀ ਐ, ਜਿਸ ਨੂੰ ਸਾਰੇ ਲੋਕ ਰਾਤ ਦੇ ਸਮੇਂ ਦੇਖ ਸਕਣਗੇ। ਦਰਅਸਲ ਅੱਜ ਯਾਨੀ 21 ਜੂਨ ਨੂੰ ਚੰਦ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ, ਜਿਸ ਕਰਕੇ ਉਹ ਕਾਫ਼ੀ ਲਾਲ , ਚਮਕਦਾਰ ਅਤੇ ਵੱਡਾ ਦਿਖਾਈ ਦੇਵੇਗਾ, ਜਿਸ ਨੂੰ ਸਟ੍ਰਾਬੇਰੀ ਮੂਨ ਕਿਹਾ ਜਾਂਦਾ ਏ।

ਅੱਜ ਆਸਮਾਨ ’ਚ ਦਿਸੇਗਾ ‘ਸਟ੍ਰਾਬੇਰੀ ਮੂਨ’!
X

Makhan shahBy : Makhan shah

  |  21 Jun 2024 4:18 PM IST

  • whatsapp
  • Telegram

ਚੰਡੀਗੜ੍ਹ : ਅੱਜ ਸ਼ੁੱਕਰਵਾਰ ਯਾਨੀ 21 ਜੂਨ ਦਾ ਦਿਨ ਧਾਰਮਿਕ ਨਜ਼ਰੀਏ ਦੇ ਨਾਲ ਨਾਲ ਵਿਗਿਆਨਕ ਪੱਖ ਤੋਂ ਵੀ ਬਹੁਤ ਖ਼ਾਸ ਐ ਕਿਉਂਕਿ ਅੱਜ ਆਸਮਾਨ ਵਿਚ ਇਕ ਅਦਭੁੱਤ ਖਗੋਲੀ ਘਟਨਾ ਵਾਪਰਨ ਜਾ ਰਹੀ ਐ, ਜਿਸ ਦਾ ਨਜ਼ਾਰਾ ਲੋਕ ਆਪਣੀਆਂ ਅੱਖਾਂ ਨਾਲ ਦੇਖ ਸਕਣਗੇ। ਦਰਅਸਲ ਅੱਜ ਦੇ ਦਿਨ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ, ਜਿਸ ਕਾਰਨ ਉਹ ਜ਼ਿਆਦਾ ਲਾਲ, ਚਮਕਦਾਰ ਅਤੇ ਵੱਡਾ ਨਜ਼ਰ ਆਵੇਗਾ। ਵਿਗਿਆਨੀਆਂ ਵੱਲੋਂ ਇਸ ਨੂੰ ‘ਸਟ੍ਰਾਬੇਰੀ ਮੂਨ’ ਦਾ ਨਾਮ ਦਿੱਤਾ ਗਿਆ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਤੁਸੀਂ ਕਦੋਂ ਅਤੇ ਕਿੰਨੇ ਦਿਨ ਤੱਕ ਦੇਖ ਸਕਦੇ ਹੋ ਇਸ ਗੂੜ੍ਹੇ ਗੁਲਾਬੀ ਰੰਗ ਦੇ ਚੰਦਰਮਾ ਦਾ ਇਹ ਅਦਭੁੱਤ ਨਜ਼ਾਰਾ।

ਅੱਜ ਆਸਮਾਨ ਵਿਚ ਇਕ ਅਨੋਖੀ ਘਟਨਾ ਵਾਪਰਨ ਵਾਲੀ ਐ, ਜਿਸ ਨੂੰ ਸਾਰੇ ਲੋਕ ਰਾਤ ਦੇ ਸਮੇਂ ਦੇਖ ਸਕਣਗੇ। ਦਰਅਸਲ ਅੱਜ ਯਾਨੀ 21 ਜੂਨ ਨੂੰ ਚੰਦ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ, ਜਿਸ ਕਰਕੇ ਉਹ ਕਾਫ਼ੀ ਲਾਲ , ਚਮਕਦਾਰ ਅਤੇ ਵੱਡਾ ਦਿਖਾਈ ਦੇਵੇਗਾ, ਜਿਸ ਨੂੰ ਸਟ੍ਰਾਬੇਰੀ ਮੂਨ ਕਿਹਾ ਜਾਂਦਾ ਏ। ਸਟ੍ਰਾਬੇਰੀ ਮੂਨ ਨੂੰ ਹੌਟ ਮੂਨ ਅਤੇ ਫੁੱਲ ਮੂਨ ਵੀ ਕਿਹਾ ਜਾਂਦਾ ਏ। ਇਸ ਅਦਭੁੱਤ ਨਜ਼ਾਰੇ ਨੂੰ 20 ਜੂਨ ਤੋਂ 22 ਜੂਨ ਦੇ ਵਿਚਕਾਰ ਦੇਖਿਆ ਜਾ ਸਕੇਗਾ। ਇਸ ਦੌਰਾਨ ਚੰਦਰਮਾ ਗੋਲਾਕਾਰ, ਲਾਲ ਅਤੇ ਜ਼ਿਆਦਾ ਚਮਕਦਾਰ ਦਿਸੇਗਾ। ਇਹ ਮੌਕਾ ਉਨ੍ਹਾਂ ਲੋਕਾਂ ਲਈ ਬੇਹੱਦ ਖ਼ਾਸ ਹੁੰਦਾ ਏ ਜੋ ਖਗੋਲੀ ਘਟਨਾਵਾਂ ਨੂੰ ਦੇਖਣ ਲਈ ਉਤਾਵਲੇ ਰਹਿੰਦੇ ਨੇ। 21 ਜੂਨ ਨੂੰ ਸੂਰਜ ਛਿਪਣ ਤੋਂ ਬਾਅਦ ਸਟ੍ਰਾਬੇਰੀ ਮੂਨ ਦਿਸਣਾ ਸ਼ੁਰੂ ਹੋ ਜਾਵੇਗਾ। ਤੁਸੀਂ ਸ਼ਾਮੀਂ 7 ਵੱਜ ਕੇ 8 ਮਿੰਟ ’ਤੇ ਭਾਰਤ ਵਿਚ ਸਟ੍ਰਾਬੇਰੀ ਮੂਨ ਨੂੰ ਦੇਖ ਸਕਦੇ ਹੋ।

ਸੰਨ 1930 ਵਿਚ ਮੇਨ ਫਾਰਮਰਜ਼ ਅਲਮਨੈਕ ਨੇ ਜੂਨ ਮਹੀਨੇ ਦੀ ਪੂਰਨਮਾਸ਼ੀ ਦੇ ਚੰਦ ਨੂੰ ਸਟ੍ਰਾਬੇਰੀ ਮੂਨ ਦਾ ਨਾਮ ਦਿੱਤਾ ਸੀ। ਹਿੰਦੂ ਧਰਮ ਵਿਚ ਇਸ ਨੂੰ ਜੇਠ ਦੀ ਪੂਰਨਮਾਸ਼ੀ ਕਿਹਾ ਜਾਂਦਾ ਏ। ਦਰਅਸਲ ਸਟ੍ਰਾਬੇਰੀ ਮੂਨ ਦਾ ਨਾਮ ਜੂਨ ਮਹੀਨੇ ਪੱਕਣ ਵਾਲੇ ਸਟ੍ਰਾਬੇਰੀ ਫ਼ਲ ਤੋਂ ਲਿਆ ਗਿਆ ਸੀ। ਜੂਨ ਵਿਚ ਦਿਸਣ ਵਾਲਾ ਸਟ੍ਰਾਬੇਰੀ ਮੂਨ ਜਾਂ ਜੇਠ ਦੀ ਪੂਰਨਮਾਸ਼ੀ ਇਸ ਲਈ ਵੀ ਖ਼ਾਸ ਹੁੰਦੀ ਐ ਕਿਉਂਕਿ ਇਹ ਲਗਭਗ ਠੀਕ ਸਮਰ ਸੇਲਸਟਿਸ ’ਤੇ ਪੈਂਦੀ ਐ ਜੋ ਕਿ ਸਾਲ ਦਾ ਸਭ ਤੋਂ ਲੰਬਾ ਦਿਨ ਮੰਨਿਆ ਜਾਂਦਾ ਏ। ਇਹ ਘਟਨਾ ਆਪਣੇ ਆਪ ਵਿਚ ਬੇਹੱਦ ਖ਼ਾਸ ਹੁੰਦੀ ਐ।

ਸਟ੍ਰਾਬੇਰੀ ਮੂਨ ਅਸਲ ਵਿਚ ਧਰਤੀ ਦੇ ਵਾਯੂ ਮੰਡਲ ਤੋਂ ਲੰਘਣ ਵਾਲੀ ਰੌਸ਼ਨੀ ਦੇ ਕਾਰਨ ਇਕ ਗਰਮ ਅਤੇ ਸੁਨਹਿਰਾ ਰੰਗ ਦਿੰਦਾ ਏ। ਇਸ ਦਿਨ ਚੰਦਰਮਾ ਹੋਰਨਾਂ ਦਿਨਾਂ ਦੀ ਤੁਲਨਾ ਵਿਚ ਵੱਡਾ ਅਤੇ ਲਾਲ ਰੰਗ ਦਾ ਦਿਖਾਈ ਦਿੰਦਾ ਏ। ਇਸ ਦੌਰਾਨ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਏ, ਜਿਸ ਕਾਰਨ ਉਹ ਬਹੁਤ ਹੀ ਚਮਕੀਲਾ ਅਤੇ ਰੰਗੀਨ ਦਿਖਾਈ ਦਿੰਦਾ ਏ।

ਸੂਰਜ ਗ੍ਰਹਿਣ ਦੀ ਤਰ੍ਹਾਂ ਸਟ੍ਰਾਬੇਰੀ ਮੂਨ ਨੂੰ ਦੇਖਣ ਲਈ ਕਿਸੇ ਤਰ੍ਹਾਂ ਦੀ ਕੋਈ ਸਾਵਧਾਨੀ ਵਰਤਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਸ ਨੂੰ ਦੇਖਣ ਨਾਲ ਅੱਖਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਤੁਸੀਂ ਚਾਹੋ ਤਾਂ ਆਪਣੇ ਕੈਮਰੇ ਜ਼ਰੀਏ ਇਸ ਖ਼ੂਬਸੂਰਤ ਅਤੇ ਅਦਭੁੱਤ ਚੰਦ ਨੂੰ ਕੈਦ ਕਰ ਸਕਦੇ ਹੋ। ਸਟ੍ਰਾਬੇਰੀ ਮੂਨ ਨੂੰ ਤੁਸੀਂ ਆਪਣੇ ਘਰ ਦੀ ਛੱਤ ਜਾਂ ਵਿਹੜੇ ਵਿਚੋਂ ਵੀ ਦੇਖ ਸਕਦੇ ਹੋ। ਤੁਸੀਂ ਚਾਹੋ ਤਾਂ ਘੰਟਿਆਂ ਬੱਧੀ ਬੈਠ ਕੇ ਇਸ ਅਨੋਖੀ ਖ਼ੂਬਸੂਰਤੀ ਦਾ ਨਜ਼ਾਰਾ ਲੈ ਸਕਦੇ ਹੋ। ਉਂਝ ਜਿਹੜੇ ਲੋਕ ਇਸ ਨੂੰ ਹੋਰ ਨੇੜੇ ਤੋਂ ਦੇਖਣਾ ਚਾਹੁੰਦੇ ਨੇ, ਉਹ ਦੂਰਬੀਨ ਜਾ ਫਿਰ ਟੈਲੀਸਕੋਪ ਦੀ ਮਦਦ ਨਾਲ ਇਸ ਨੂੰ ਦੇਖ ਸਕਦੇ ਨੇ।

ਦੱਸ ਦਈਏ ਕਿ ਇਹ ਜਾਣਕਾਰੀ ਸਿਰਫ਼ ਮਾਨਤਾਵਾਂ ਅਤੇ ਜਾਣਕਾਰੀਆਂ ’ਤੇ ਅਧਾਰਿਤ ਐ। ਹਮਦਰਦ ਟੀਵੀ ਕਿਸੇ ਵੀ ਤਰ੍ਹਾਂ ਦੀ ਮਾਨਤਾ ਅਤੇ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਜਾਣਕਾਰੀ ਜਾਂ ਮਾਨਤਾ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਸਬੰਧਤ ਮਾਹਿਰ ਤੋਂ ਸਲਾਹ ਜ਼ਰੂਰ ਲੈ ਲਵੋ।

Next Story
ਤਾਜ਼ਾ ਖਬਰਾਂ
Share it