ਸਮ੍ਰਿਤੀ ਵਰਮਾ ਨੇ ਚਮਕਾਇਆ ਮੋਹਾਲੀ ਦਾ ਨਾਮ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ ’ਚ ਸਮ੍ਰਿਤੀ ਵਰਮਾ ਨੇ ਮੋਹਾਲੀ ਵਿੱਚ ਪਹਿਲਾ ਸਥਾਨ ਅਤੇ ਪੂਰੇ ਪੰਜਾਬ ਵਿੱਚ 6ਵਾਂ ਰੈਂਕ ਹਾਸਿਲ ਕਰਕੇ ਪਿੰਡ ਬਰੌਲੀ ਦਾ ਪੰਜਾਬ ਦਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

ਮੋਹਾਲੀ, ਕਵਿਤਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ ’ਚ ਸਮ੍ਰਿਤੀ ਵਰਮਾ ਨੇ ਮੋਹਾਲੀ ਵਿੱਚ ਪਹਿਲਾ ਸਥਾਨ ਅਤੇ ਪੂਰੇ ਪੰਜਾਬ ਵਿੱਚ 6ਵਾਂ ਰੈਂਕ ਹਾਸਿਲ ਕਰਕੇ ਪਿੰਡ ਬਰੌਲੀ ਦਾ ਪੰਜਾਬ ਦਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੀ ਸਮ੍ਰਿਤੀ ਵਰਮਾ ਜਿਸਨੇ ਉਨ੍ਹਾਂ ਸਾਰਿਆਂ ਦੇ ਮੂੰਹ ਤੇ ਤਾਲਾ ਜੜ੍ਹ ਦਿੱਤਾ ਜੋ ਇਹ ਕਹਿੰਦੇ ਹਨ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਵਧੀਆ ਨਹੀਂ ਹੁੰਦੀ ਕਿਉਂਕਿ ਸਮ੍ਰਿਤੀ ਵਰਮਾ ਨੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵੀ ਪਛਾੜ ਦਿੱਤਾ ਤੇ ਮੋਹਾਲੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਪਿੰਡ ਕਾਰਕੌਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੀ ਸਮ੍ਰਿਤੀ ਦਾ ਰਿਜ਼ਲਟ ਆਉਣ ਤੋਂ ਬਾਦ ਸਕੂਲ ਵਿੱਚ ਵੀ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਨਜ਼ਰ ਆਇਆ ਓਥੇ ਹੀ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਹੋਰ ਬੱਚਿਆਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਕਿ ਸਮ੍ਰਿਤੀ ਵਾਂਗੂ ਤੁਸੀਂ ਵੀ ਟਾਪ ਕਰ ਸਕਦੇ ਹੋ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਦੇ ਹੋ।
ਮੋਹਾਲੀ ਵਿੱਚ ਟਾਪ ਕਰਨ ਤੋਂ ਬਾਅਦ ਸਮ੍ਰਿਤੀ ਦਾ ਕਹਿਣਾ ਹੈ ਕਿ ਘਰ ਵਿੱਚ ਮਾਪੇ ਮੈਨੂੰ ਪੜ੍ਹਾਉਂਦੇ ਸੀ ਅਤੇ ਮੈਂ ਵੱਡੇ ਹੋ ਕੇ ਬੈਂਕ ਮੈਨੇਜਰ ਬਣਨਾ ਚਾਹੁੰਦੀ ਹਾਂ। ਇਸੇ ਦੇ ਨਾਲ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਦੀ ਜਿਗਿਆਸਾ ਰੱਖਣ ਵਾਲੇ ਮਾਪਿਆਂ ਅਤੇ ਬੱਚਿਆਂ ਨੂੰ ਵੀ ਸਮ੍ਰਿਤੀ ਨੇ ਸੁਨੇਹਾ ਦਿੱਤਾ।
ਸਮ੍ਰਿਤੀ ਦੀ ਮਾਤਾ ਰੀਨਾ ਨੇ ਦੱਸਿਆ ਕਿ ਸਮ੍ਰਿਤੀ ਟੀਵੀ ਨਹੀਂ ਦੇਖਦੀ। ਮੋਬਾਈਲ ਦੀ ਵਰਤੋਂ ਵੀ ਸਿਰਫ ਪੜ੍ਹਾਈ ਵਿੱਚ ਮਦਦ ਲੈਣ ਦੇ ਲਈ ਕਰਦੀ ਹੈ। ਮਾਤਾ ਦਾ ਕਹਿਣਾ ਹੈ ਕਿ ਸਮ੍ਰਿਤੀ ਲਈ ਟਾਈਮ ਸੈੱਟ ਕੀਤਾ ਹੋਇਆ ਹੈ ਤਾਂ ਜੋ ਓਹ ਚੰਗੀ ਤਰ੍ਹਾਂ ਸਮਾਂ ਦੇ ਹਿਸਾਬ ਨਾਲ ਪੜ੍ਹਾਈ ਕਰ ਸਕੇ।
ਤੁਹਾਨੂੰ ਦੱਸ਼ ਦਈਏ ਕਿ ਸਮ੍ਰਿਤੀ ਦੇ ਪਿਤਾ ਪਦਮ ਵਰਮਾ ਮੇਲਿਆਂ ਵਿੱਚ ਕਾਸਮੈਟਿਕ ਅਤੇ ਖਿਡੌਣਿਆਂ ਵੇਚਣ ਦਾ ਕੰਮ ਕਰਦੇ ਹਨ ਅਤੇ ਘਰੇ ਆ ਕੇ ਸਮ੍ਰਿਤੀ ਨੂੰ ਵੀ ਪੜ੍ਹਾਈ ਵਿੱਚ ਮਦਦ ਕਰਦੇ ਹਨ। ਪਿੰਡ ਕਾਰਕੌਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੀ ਸਮ੍ਰਿਤੀ ਦੀ ਸਕੂਲ ਪ੍ਰਿੰਸੀਪਲ ਦੀਪਾਲੀ ਬੰਸਲ ਨੇ ਦੱਸਿਆ ਕਿ ਹਮੇਸ਼ਾ ਟਾਪਰ ਰਹਿਣ ਦੇ ਕਾਰਨ ਸਮ੍ਰਿਤੀ ਨੂੰ ਆਪਣੀ ਕਲਾਸ ਵਿੱਚ ਮਾਨਿਟਰ ਵੀ ਬਣਾਇਆ ਗਿਆ ਹੈ।
ਸਖ਼ਤ ਮਿਹਨਤ ਅਤੇ ਮਾਪਿਆਂ ਦੇ ਨਾਲ ਨਾਲ ਅਧਿਆਪਕਾਂ ਦੀ ਮਿਹਨ ਸਕਦਾ ਅੱਜ ਪੂਰੇ ਮੋਹਾਲੀ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਮ੍ਰਿਤੀ ਤੋਂ ਵਾਕਈ ਹਰ ਇੱਕ ਬੱਚਿਆਂ ਨੂੰ ਅਤੇ ਮਾਪਿਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਕਿ ਕਿਵੇਂ ਸਮ੍ਰਿਤੀ ਨੇ ਮੋਬਾਈਲ ਅਤੇ ਟੀਵੀ ਤੋਂ ਕਿਨਾਰਾ ਕੀਤਾ ਅਤੇ ਮਾਪਿਆਂ ਦੀ ਅਧਿਆਪਕਾਂ ਦੇ ਕਹਿਣ ਅਤੇ ਦੱਸੇ ਮਾਰਗ ਤੇ ਚਲਣ ਦੇ ਕਾਰਨ ਇਹ ਮੁਕਾਮ ਹਾਸਿਲ ਕੀਤਾ ਗਿਆ।