ਪਿੰਡ ਹਰਦਾਸਪੁਰਾ 'ਚ ਗ੍ਰੰਥੀ ਸਿੰਘ ਦੀ ਕੁੱਟਮਾਰ ਤੋ ਬਾਅਦ ਸਥਿਤੀ ਬਣੀ ਨਾਜੁਕ
ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਹਰਦਾਸਪੁਰਾ ਵਿਖੇ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਪੁਲਿਸ ਹਿਰਾਸਤ ਵਿਚ ਇਕ ਵਿਅਕਤੀ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਗੰਭੀਰ ਜ਼ਖ਼ਮੀ ਕਰਕੇ ਦਿੱਤਾ ਗਿਆ ਏ।

ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਹਰਦਾਸਪੁਰਾ ਵਿਖੇ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਪੁਲਿਸ ਹਿਰਾਸਤ ਵਿਚ ਇਕ ਵਿਅਕਤੀ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਗੰਭੀਰ ਜ਼ਖ਼ਮੀ ਕਰਕੇ ਦਿੱਤਾ ਗਿਆ ਏ।
ਇਕੱਤਰ ਜਾਣਕਾਰੀ ਅਨੁਸਾਰ ਥਾਣਾ ਮਹਿਲ ਕਲਾਂ ਦੀ ਪੁਲਸ ਨੇ ਪਿੰਡ ਹਰਦਾਸਪੁਰਾ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਝਗੜਾ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪਿੰਡ ਵਿੱਚ ਅਨਾਊਂਸਮੈਂਟ ਕਰਵਾਈ ਜਾਂਦੀ ਹੈ ਪਰ ਸਵੇਰੇ ਸੱਤਪਾਲ ਸਿੰਘ ਭੀੜ ਵਿੱਚ ਨੰਗੀ ਤਲਵਾਰ ਲੈ ਕੇ ਦਾਖਲ ਹੋ ਜਾਂਦਾ ਹੈ। ਪਿੰਡ ਦੇ ਕੁਝ ਬੰਦਿਆ ਉੱਪਰ ਅਨਾਊਂਸਮੈਂਟ ਨੂੰ ਲੈ ਕਿ ਰੋਸ ਪ੍ਰਗਟ ਕਰਦਾ ਹੋਇਆ ਉਹਨਾਂ ਉੱਪਰ ਹਮਲਾ ਕਰ ਦਿੰਦਾ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਉਸ ਨੂੰ ਫੜ ਲਿਆ ਜਾਂਦਾ ਹੈ ਅਤੇ ਕੁਟਮਾਰ ਕੀਤੀ ਜਾਂਦੀ ਹੈ।
ਮੌਕੇ ਉੱਪਰ 112 ਦੀ ਟੀਮ ਉੱਥੇ ਪਹੁੰਚ ਜਾਂਦੀ ਹੈ ਪਰ ਸਥਿਤੀ ਨਾਜੁਕ ਹੋਣ ਕਰਕੇ ਪੁਲਿਸ ਸਟੇਸ਼ਨ ਮਹਿਲ ਕਲਾਂ ਤੋਂ ਹੋਰ ਪੁਲਿਸ ਨੂੰ ਮੌਕੇ ਤੇ ਬੁਲਾਉਣਾ ਪੈਦਾ ਹੈ। ਪੁਲਿਸ ਵੱਲੋਂ ਪਹੁੰਚ ਕੇ ਸਥਿਤੀ ਉੱਪਰ ਕਾਬੂ ਪਾਇਆ ਗਿਆ । ਜਖਮੀ ਹੋਏ ਵਿਆਕਤੀਆਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ, ਜਿਹਨਾਂ ਵਿੱਚੋਂ ਕੁਝ ਨੂੰ ਗੰਭੀਰ ਹੋਣ ਕਰਕੇ ਫਰੀਦਕੋਟ ਵੀ ਰੈਫਰ ਕੀਤਾ ਗਿਆ ਹੈ । ਗੱਡੀ ਵਿਚ ਸਵਾਰ ਸੱਤਪਾਲ ਸਿੰਘ ਵਲੋਂ ਨੇ ਸੁਖਦੇਵ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ , ਜਿਸ ਤੋਂ ਬਾਅਦ ਸੱਤ ਪਾਲ ਨੂੰ ਪਿੰਡ ਨਿਵਾਸੀਆਂ ਦੇ ਹੋਰਨਾਂ ਲੋਕਾਂ ਕੁੱਟਮਾਰ ਕੀਤੀ ਜਾ ਰਹੀ ਸੀ ਜਿਸਨੂੰ ਬਚਾਕੇ ਮਹਿਲ ਕਲਾਂ ਦੀ ਪੁਲਸ ਪਾਰਟੀ ਆਪਣੀ ਸਰਕਾਰੀ ਗੱਡੀ ਵਿਚ ਕਿੱਧਰੇ ਲੈ ਕੇ ਜਾ ਰਹੀ ਸੀ ਤਾਂ ਰਸਤੇ ਪਿੰਡ ਵਾਸੀਆਂ ਨੇ ਇਸ ਗੱਡੀ ਵਿਚ ਬੈਠੇ ਵਿਅਕਤੀ ਨੂੰ ਬਾਹਰ ਕੱਢ ਕੇ ਲਿਆ ਤੇ ਗੰਭੀਰ ਜ਼ਖ਼ਮੀ ਕਰ ਦਿੱਤਾ।
ਇਸ ਮਾਮਲੇ ਵਿਚ ਥਾਣਾ ਮਹਿਲ ਕਲਾਂ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਸਿੰਘ ਨੇ ਦੱਸਿਆ ਕਿ ਪਹਿਲਾਂ ਸੱਤ ਪਾਲ ਵਲੋਂ ਸੁਖਦੇਵ ਸਿੰਘ ਨੂੰ ਸੱਟਾਂ ਮਾਰਕੇ ਜ਼ਖ਼ਮੀ ਕੀਤਾ ਗਿਆ ਏ ਤੇ ਬਾਅਦ ਵਿਚ ਪਿੰਡ ਵਾਸੀਆਂ ਵਲੋਂ ਸੱਤਪਾਲ ਤੇ ਹਮਲਾ ਕੀਤਾ ਗਿਆ । ਇਨ੍ਹਾਂ ਦੋਵੇਂ ਮਾਮਲਿਆਂ ਵਿਚ ਕਰਾਸ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਏ।