ਸਕੂਲੀ ਬੱਚਿਆਂ ਨੇ ਕੀਤੀ ਗੁਰੂ ਘਰ ਦੀ ਸੇਵਾ
ਸੇਵਾ ਕਰਨ ਨਾਲ ਘਰ ਵਿੱਚ ਦੁਖਾਂ ਕਲੇਸ਼ਾਂ ਦਾ ਨਾਸ਼ ਹੁੰਦਾ ਹੈ ਅਤੇ ਸੁੱਖਾਂ ਦੀ ਪ੫ਾਪਤੀ ਹੁੰਦੀ ਹੈ। ਇਸੇ ਤਰਜ ਉੱਤੇ ਨਵੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਸਨੂੰ ਦੇਖ ਕੇ ਤੁਹਾਡਾ ਮੰਨ ਵੀ ਤ੍ਰਿਪਤ ਹੋ ਜਾਵੇਗਾ। ਨਾਭਾ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਵਿਖੇ ਸਰੋਵਰ ਅਤੇ ਗੁਰੂ ਘਰ ਦੇ ਆਲੇ ਦੁਆਲੇ ਦੀ ਸਫਾਈ ਸਕੂਲ ਦੇ ਵਿਦਿਆਰਥੀਆਂ ਅਤੇ ਸੰਗਤਾਂ ਵੱਲੋਂ ਕੀਤੀ ਗਈ।

ਨਾਭਾ, ਕਵਿਤਾ: ਸੇਵਾ ਕਰਨ ਨਾਲ ਘਰ ਵਿੱਚ ਦੁਖਾਂ ਕਲੇਸ਼ਾਂ ਦਾ ਨਾਸ਼ ਹੁੰਦਾ ਹੈ ਅਤੇ ਸੁੱਖਾਂ ਦੀ ਪ੫ਾਪਤੀ ਹੁੰਦੀ ਹੈ। ਇਸੇ ਤਰਜ ਉੱਤੇ ਨਵੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਸਨੂੰ ਦੇਖ ਕੇ ਤੁਹਾਡਾ ਮੰਨ ਵੀ ਤ੍ਰਿਪਤ ਹੋ ਜਾਵੇਗਾ। ਨਾਭਾ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਵਿਖੇ ਸਰੋਵਰ ਅਤੇ ਗੁਰੂ ਘਰ ਦੇ ਆਲੇ ਦੁਆਲੇ ਦੀ ਸਫਾਈ ਸਕੂਲ ਦੇ ਵਿਦਿਆਰਥੀਆਂ ਅਤੇ ਸੰਗਤਾਂ ਵੱਲੋਂ ਕੀਤੀ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਬਹੁਤ ਹੀ ਭਾਗਾਂ ਵਾਲੇ ਹਾਂ ਕਿ ਸਾਨੂੰ ਸਰੋਵਰ ਦੀ ਸਫਾਈ ਕਰਨ ਦੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ।
ਨਾਭਾ ਵਿੱਚ ਇਤਿਹਾਸਿਕ ਗੁਰੂ ਘਰ ਵਿੱਚ ਬਣੇ ਸਰੋਵਰ ਦੀ ਸਫਾਈ ਲਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੇਵਾ ਨਿਭਾਈ ਗਈ। ਇਸ ਮੌਕੇ ਉਨਾਂ ਦੇ ਨਾਲ ਸੰਗਤਾਂ ਵੀ ਮੌਜੂਦ ਰਹੀਆਂ। ਸਰੋਵਰ ਤੋਂ ਇਲਾਵਾ ਗੁਰਦੁਆਰਾ ਦੇ ਆਲੇ ਦੁਆਲੇ ਦੀ ਸਫਾਈ ਵੀ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ।
ਗੁਰਦੁਆਰਾ ਦੁਖ ਨਿਵਾਰਨ ਪਟਿਆਲਾ ਦੇ ਮੈਨੇਜਰ ਜਸਵਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਬੱਚਿਆਂ ਅਤੇ ਸੰਗਤਾਂ ਨੂੰ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅਸੀਂ ਸਕੂਲ ਦੇ ਵਿਦਿਆਰਥੀਆਂ ਅਤੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਸਕੂਲ ਦੀ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਸਾਨੂੰ ਇਸ ਕਾਬਲ ਸਮਝਿਆ ਅਤੇ ਸੇਵਾ ਦਾ ਮੌਕਾ ਦਿੱਤਾ । ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਵੀਰ ਬਹਾਦਰ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਕਰਨੈਲ ਸਿੰਘ ਨੇ ਕਿਹਾ ਕਿ ਅੱਜ ਗੁਰੂ ਘਰ ਵਿੱਚ ਸਰੋਵਰ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਇਸ ਸੇਵਾ ਵਿੱਚ ਹਿੱਸਾ ਲਿਆ ਗਿਆ। ਸੇਵਾ ਸਿੱਖ ਜਗਤ ਅੰਦਰ 'ਉੱਦਮ' ਦੀ ਪ੍ਰਤੀਕ ਹੈ। ਸੰਸਾਰ ਦੇ ਇਤਿਹਾਸ ਵਿਚ ਕਿਤੇ ਵੀ ਸੇਵਾ ਦੀ ਅਜਿਹੀ ਮਿਸਾਲ ਨਹੀਂ ਮਿਲਦੀ, ਜਿਹੋ ਜਿਹੀ ਸਿੱਖ ਸਿਧਾਂਤਾਂ ਨੇ ਪੇਸ਼ ਕੀਤਾ ਹੈ। ਸਿੱਖ ਧਰਮ ਦੇ ਵਿਕਾਸ ਤੇ ਪ੍ਰਚਾਰ ਵਿਚ ਸੇਵਾ ਨੇ ਨਿੱਗਰ ਹਿੱਸਾ ਪਾਇਆ ਹੈ।