Begin typing your search above and press return to search.

ਸਰਪੰਚ ਦੇ ਕਕਾਰਾਂ ਦਾ ਮਾਮਲਾ,ਪਿੰਡ ਨੇ ਚੁੱਕਿਆ ਇਹ ਵੱਡਾ ਕਦਮ

ਦੇਸ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਲੀ ਦੇ ਲਾਲ ਕਿਲੇ ਵਿਖੇ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨੀ ਸੀ ਇਸ ਤੋਂ ਪਹਿਲਾਂ ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਸਪੈਸ਼ਲ ਇਨਵੀਟੇਸ਼ਨ ਦੇ ਕੇ ਪ੍ਰੋਗਰਾਮ ਵਿੱਚ ਬੁਲਾਇਆ ਗਿਆ ਸੀ। ਪਰ ਸਰਪੰਚ ਗੁਰਧਿਆਨ ਸਿੰਘ ਨੂੰ ਪ੍ਰੋਗਰਾਮ ਲਾਲ ਕਿਲੇ ਵਿੱਚ ਅੰਦਰ ਇਸ ਕਰਕੇ ਨਹੀਂ ਜਾਣ ਦਿੱਤਾ ਕਿਉਂਕਿ ਸਰਪੰਚ ਦੇ ਸ੍ਰੀ ਸਾਹਿਬ ਪਹਿਨੀ ਹੋਈ ਸੀ, ਅਤੇ ਜੋ ਸਰਪੰਚ ਸਾਹਿਬ ਨੂੰ ਭਾਰਤ ਸਰਕਾਰ ਵਲੋ ਸਵੱਛਤਾ ਅਭਿਆਨ ਦੇ ਤਹਿਤ ਜੋ ਸਨਮਾਨ ਮਿਲਿਆ ਸੀ , ਹੁਣ ਪਿੰਡ ਵੱਲੋਂ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਐਵਾਰਡ ਵਾਪਸ ਕਰਨ ਦਾ ਫੈਸਲਾ ਕਰ ਲਿਆ।

ਸਰਪੰਚ ਦੇ ਕਕਾਰਾਂ ਦਾ ਮਾਮਲਾ,ਪਿੰਡ ਨੇ ਚੁੱਕਿਆ ਇਹ ਵੱਡਾ ਕਦਮ
X

Makhan shahBy : Makhan shah

  |  24 Aug 2025 6:36 PM IST

  • whatsapp
  • Telegram

ਨਾਭਾ (ਵਿਵੇਕ ਕੁਮਾਰ): ਦੇਸ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਲੀ ਦੇ ਲਾਲ ਕਿਲੇ ਵਿਖੇ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨੀ ਸੀ ਇਸ ਤੋਂ ਪਹਿਲਾਂ ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਸਪੈਸ਼ਲ ਇਨਵੀਟੇਸ਼ਨ ਦੇ ਕੇ ਪ੍ਰੋਗਰਾਮ ਵਿੱਚ ਬੁਲਾਇਆ ਗਿਆ ਸੀ। ਪਰ ਸਰਪੰਚ ਗੁਰਧਿਆਨ ਸਿੰਘ ਨੂੰ ਪ੍ਰੋਗਰਾਮ ਲਾਲ ਕਿਲੇ ਵਿੱਚ ਅੰਦਰ ਇਸ ਕਰਕੇ ਨਹੀਂ ਜਾਣ ਦਿੱਤਾ ਕਿਉਂਕਿ ਸਰਪੰਚ ਦੇ ਸ੍ਰੀ ਸਾਹਿਬ ਪਹਿਨੀ ਹੋਈ ਸੀ, ਅਤੇ ਜੋ ਸਰਪੰਚ ਸਾਹਿਬ ਨੂੰ ਭਾਰਤ ਸਰਕਾਰ ਵਲੋ ਸਵੱਛਤਾ ਅਭਿਆਨ ਦੇ ਤਹਿਤ ਜੋ ਸਨਮਾਨ ਮਿਲਿਆ ਸੀ , ਹੁਣ ਪਿੰਡ ਵੱਲੋਂ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਐਵਾਰਡ ਵਾਪਸ ਕਰਨ ਦਾ ਫੈਸਲਾ ਕਰ ਲਿਆ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੰਕਾਰਾਂ ਦੀ ਕਦਰ ਨਹੀਂ ਕਰਦੀ ਤਾਂ ਅਸੀਂ ਇਹੋ ਅਜੇਹੇ ਐਵਾਰਡ ਕੀ ਕਰਨੇ ਹਨ। ਇਸ ਮੌਕੇ ਤੇ ਆਲੇ ਦੁਆਲੇ ਦੀਆਂ ਕਰੀਬ ਅੱਠ ਪੰਚਾਇਤਾਂ ਵੱਲੋਂ ਮਤੇ ਤੇ ਦਸਤਕ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਅਮਿਤੋਜ ਮਾਨ ਅਤੇ ਸੀਨੀਅਰ ਪੱਤਰਕਾਰ ਹਮੀਰ ਲੁਬਾਣਾ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਸਰਪੰਚ ਨੂੰ ਬੁਲਾ ਕੇ ਉਸ ਦੇ ਨਾਲ ਮਾੜਾ ਵਤੀਰਾ ਕੀਤਾ ਗਿਆ ਹੈ ਉਹ ਬਹੁਤ ਹੀ ਨਿੰਦਣ ਯੋਗ ਹੈ ਗੱਲ ਹੈ। ਪਰ ਅਸੀਂ ਸਰਪੰਚ ਨੂੰ ਸ਼ਾਬਾਸ਼ ਦਿੰਦੇ ਹਾਂ ਜਿਨਾਂ ਨੇ ਇਹ ਐਡਾ ਵੱਡਾ ਫੈਸਲਾ ਲਿਆ ਹੈ ਅਤੇ ਸਨਮਾਨ ਵਾਪਸ ਕਰਨ ਦਾ ਮਤਾ ਪਾਇਆ ਹੈ।

ਇਸ ਮੌਕੇ ਤੇ ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਨੇ ਕਿਹਾ ਕਿ ਇਹੋ ਜਿਹੇ ਸਨਮਾਨਾਂ ਦਾ ਕੀ ਕਰਨਾ ਜਦੋਂ ਸਾਡੇ ਕੰਕਾਰਾਂ ਦੀ ਕਦਰ ਹੀ ਨਹੀਂ ਇਸ ਲਈ ਅਸੀਂ ਅਜਲਾਸ ਬੁਲਾ ਕੇ ਪੰਜ ਮਤੇ ਪਾਏ ਗਏ ਹਨ। ਜਿਸ ਵਿੱਚ ਅਹਿਮ ਮਤਾ ਹੈ ਜੋ ਸਵੱਛਤਾ ਅਭਿਆਨ ਦੇ ਤਹਿਤ ਜੋ ਸਾਨੂੰ ਕੇਂਦਰ ਸਰਕਾਰ ਵੱਲੋਂ ਅਵਾਰਡ ਦਿੱਤਾ ਗਿਆ ਹੈ ਉਹ ਅਸੀਂ ਹੁਣ ਵਾਪਸ ਸੀ ਕਰ ਦੇਣਾ ਹੈ ਅਤੇ ਅਸੀਂ ਇਹ ਮਤਾ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਕੋਈ ਵੀ ਸਾਡੇ ਕੋਲੇ ਸਿਆਸੀ ਜਾਂ ਅਕਾਲ ਤਖਤ ਦਾ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਲੋ ਸਾਡੇ ਤੱਕ ਕੋਈ ਪਹੁੰਚ ਨਹੀਂ ਕੀਤੀ ਕਿ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਹੈ ।

ਇਸ ਮੌਕੇ ਤੇ ਅਮਿਤੋਜ ਸਿੰਘ ਮਾਨ ਅਤੇ ਅਤੇ ਸੀਨੀਅਰ ਪੱਤਰਕਾਰ ਹਮੀਰ ਲੁਬਾਣਾ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਸਰਪੰਚ ਨੂੰ ਬੁਲਾ ਕੇ ਉਸ ਦੇ ਨਾਲ ਮਾੜਾ ਵਤੀਰਾ ਕੀਤਾ ਗਿਆ ਹੈ ਉਹ ਬਹੁਤ ਹੀ ਨਿੰਦਣ ਯੋਗ ਹੈ ਗੱਲ ਹੈ। ਪਰ ਅਸੀਂ ਸਰਪੰਚ ਨੂੰ ਸ਼ਾਬਾਸ਼ ਦਿੰਦੇ ਹਾਂ ਜਿਨਾਂ ਨੇ ਇਹ ਐਡਾ ਵੱਡਾ ਫੈਸਲਾ ਲਿਆ ਹੈ ਅਤੇ ਸਨਮਾਨ ਵਾਪਸ ਕਰਨ ਦਾ ਮਤਾ ਪਾਇਆ ਹੈ।

Next Story
ਤਾਜ਼ਾ ਖਬਰਾਂ
Share it