Begin typing your search above and press return to search.

ਅੰਮ੍ਰਿਤਸਰ ’ਚ ਵਪਾਰੀ ਦੇ ਘਰ ਹੋਈ ਤਿੰਨ ਕਰੋੜ ਦੀ ਲੁੱਟ

ਅੰਮ੍ਰਿਤਸਰ ’ਚ ਵਪਾਰੀ ਦੇ ਘਰ ਹੋਈ ਤਿੰਨ ਕਰੋੜ ਦੀ ਲੁੱਟ
X

Makhan shahBy : Makhan shah

  |  26 Jun 2024 11:31 AM GMT

  • whatsapp
  • Telegram

ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਲੁਟੇਰਿਆਂ ਨੇ ਇਕ ਪਰਿਵਾਰ ਨੂੰ ਬੰਦੀ ਬਣਾ ਕੇ ਘਰ ਵਿਚੋਂ ਕਰੀਬ ਦੋ ਕਰੋੜ ਰੁਪਏ ਦੀ ਲੁੱਟ ਕਰ ਲਈ ਅਤੇ ਫ਼ਰਾਰ ਹੋ ਗਏ। ਇਹ ਘਟਨਾ ਤੜਕੇ ਕਰੀਬ ਸਾਢੇ ਵਜੇ ਅੰਮ੍ਰਿਤਸਰ ਦੇ ਕੋਰਟ ਰੋਡ ਸਥਿਤ ਇਕ ਵਪਾਰੀ ਦੇ ਘਰ ਵਾਪਰੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ, ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ। ਦੇਖੋ ਪੂਰੀ ਖ਼ਬਰ।

ਅੰਮ੍ਰਿਤਸਰ ਦੇ ਕੋਰਟ ਰੋਡ ਸਥਿਤ ਇਕ ਵਪਾਰੀ ਦੇ ਘਰ ਵਿਚੋਂ ਚਾਰ ਲੁਟੇਰਿਆਂ ਨੇ ਇਕ ਪਰਿਵਾਰ ਨੂੰ ਪਿਸਤੌਲ ਦੀ ਨੋਕ ’ਤੇ ਬੰਦੀ ਬਣਾ ਕੇ ਘਰ ਵਿਚੋਂ ਇਕ ਕਰੋੜ ਰੁਪਏ ਨਕਦੀ ਅਤੇ ਤਿੰਨ ਕਿਲੋ ਦੇ ਕਰੀਬ ਸੋਨਾ ਲੁੱਟ ਲਿਆ ਅਤੇ ਫ਼ਰਾਰ ਹੋ ਗਏ। ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਚਾਰ ਨਕਾਬਪੋਸ਼ ਲੁਟੇਰੇ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਪਿਸਤੌਲ ਦੀ ਨੋਕ ’ਤੇ ਬੰਦੀ ਬਣਾ ਕੇ ਪੂਰੇ ਇਕ ਘੰਟੇ ਤੱਕ ਘਰ ਵਿਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਸੋਨਾ ਅਤੇ ਕੈਸ਼ ਦੇ ਨਾਲ ਨਾਲ ਲੁਟੇਰੇ ਘਰ ਵਿਚ ਪਿਆ ਲਾਇਸੰਸੀ ਰਿਵਾਲਵਰ ਵੀ ਨਾਲ ਲੈ ਗਏ।

ਉਧਰ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਐ ਅਤੇ ਆਸਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤਾਂ ਜੋ ਲੁਟੇਰਿਆਂ ਦਾ ਕੋਈ ਸੁਰਾਗ਼ ਹੱਥ ਲੱਗ ਸਕੇ।

ਦੱਸ ਦਈਏ ਕਿ ਲੁੱਟ ਦੀ ਇਸ ਵੱਡੀ ਵਾਰਦਾਤ ਤੋਂ ਬਾਅਦ ਜਿੱਥੇ ਪਰਿਵਾਰ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਏ, ਉਥੇ ਹੀ ਆਸਪਾਸ ਦੇ ਲੋਕ ਵੀ ਡਰੇ ਹੋਏ ਨੇ।

Next Story
ਤਾਜ਼ਾ ਖਬਰਾਂ
Share it