ਪੰਜਾਬ ਵਿੱਚ ਮੀਂਹ ਨੇ ਕਿਸਾਨਾਂ ਦੇ ਸੁਕਾਏ ਸਾਹ, ਮੰਡੀਆਂ 'ਚ ਭਰਿਆ ਪਾਣੀ
ਪੰਜਾਬ ਭਰ ਵਿੱਚ ਦਾਣਾ ਮੰਡੀ ਵਿੱਚ ਲਿਫਟਿੰਗ ਲਈ ਰੱਖੀ ਕਣਕ ਦੀਆਂ ਬੋਰੀਆਂ ਮੀਂਹ ਦੇ ਪਾਣੀ ਵਿੱਚ ਡੁੱਬ ਗਈਆਂ ਹਨ। ਜਿਸਦੀਆਂਵੱਖ ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਿਸਦੇ ਕਾਰਨ ਆੜ੍ਹਤੀ ਤੇ ਕਿਸਾਨਾਂ ਦਾ ਵੀ ਕਾਫੀ ਨੁਕਸਾਨ ਹੋ ਗਿਆ।

ਜਲੰਧਰ , ਕਵਿਤਾ: ਪੰਜਾਬ ਭਰ ਵਿੱਚ ਦਾਣਾ ਮੰਡੀ ਵਿੱਚ ਲਿਫਟਿੰਗ ਲਈ ਰੱਖੀ ਕਣਕ ਦੀਆਂ ਬੋਰੀਆਂ ਮੀਂਹ ਦੇ ਪਾਣੀ ਵਿੱਚ ਡੁੱਬ ਗਈਆਂ ਹਨ। ਜਿਸਦੀਆਂਵੱਖ ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਿਸਦੇ ਕਾਰਨ ਆੜ੍ਹਤੀ ਤੇ ਕਿਸਾਨਾਂ ਦਾ ਵੀ ਕਾਫੀ ਨੁਕਸਾਨ ਹੋ ਗਿਆ। ਇਸੇ ਵਿਚਾਲੇ ਜਲੰਧਰ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਜਿਸਤੋਂ ਬਾਅਦ ਮੰਡੀ ਬੋਰਡ ਦੇ ਚੇਅਰਮੈਨ ਸੰਜੀਵ ਨੇ ਦੱਸਿਆ ਕਿ ਸੀਜ਼ਨ ਤੋਂ ਪਹਿਲਾਂ ਪੰਜਾਬ ਮੰਡੀ ਬੋਰਡ ਦੇ ਵੱਲੋਂ ਜਾਰੀ ਹਿਦਾਇਤਾਂ ਦੇ ਮੁਤਾਬਕ ਸਫਾਈ, ਪਾਣੀ ਅਤੇ ਬਿਜਲੀ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਪਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ 80 ਤੋਂ ਲੈ ਕੇ 85 ਫੀਸਦ ਤੱਕ ਕਣਕ ਦੀ ਆਮਦ ਆ ਚੁੱਕੀ ਹੈ।
ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰਖਦੇ ਹੋਏ ਆੜ੍ਹਤੀਆਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕੇ ਮੰਡੀਆਂ ਵਿੱਚ ਜੇਕਰ ਕਿਸੇ ਵੀ ਕਿਸਾਨ ਦੀ ਕਣਕ ਆਉਂਦੀ ਹੈ ਤਾਂ ਮਾਂਹ ਦੇ ਕਾਰਨ ਉਨ੍ਹਾਂ ਦੀ ਫਸਲ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਅਜਿਹੇ ਵਿੱਚ ਮੰਡੀਆਂ ਵਿੱਚ ਮੰਡੀਆਂ ਵਿੱਚ ਰੱਖੀ ਹੋਈ ਕਣਕ ਦੀਆਂ ਬਰੀਆਂ ਨੂੰ ਸਹੀ ਤਰੀਕੇ ਨਾਲ ਰੱਖ ਰਖਾਵ ਕਰਨ ਲਈ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਓਥੇ ਹੀ ਮੀਂਹ ਦੇ ਪਾਣੀ ਵਿੱਚ ਡੁੱਬੀ ਕਣਕ ਦੀਆਂ ਬਰੀਆਂ ਨੂੰ ਲੈ ਕੇ ਚੇਅਰਮੈਨ ਨੇ ਕਿਹਾ ਹੈ ਕਿ ਫਿਲਹਾਲ ਤੱਕ ਓਨ੍ਹਾਂ ਦੇ ਦਿਆ ਵਿੱਚ ਅਜਿਹਾ ਕੋਈ ਮਸਲਾ ਨਹੀਂ ਆਇਆ ਹੈ। ਜੇਕਰ ਅਜਿਹੇ ਕੋਈ ਮਸਲਾ ਆਉਂਦਾ ਹੈ ਤਾਂ ਇਸ ਮਾਮਲੇ ਤਹਿਤ ਸਖਤ ਫੈਸਲਾ ਲਿਆ ਜਾਵੇਗਾ।
ਉਨ੍ਹਾਂ ਕਿਹਾ ਹੈ ਕਿ ਬੋਰੀਆਂ ਦੀ ਰੱਖ ਰਖਾਵ ਲਈ ਆੜ੍ਹਤੀਏ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਮੀਂਹ ਤੋਂ ਫਸਲਾਂ ਨੂੰ ਬਚਾਉਣ ਲਈ ਥਤ੍ਰਿਪਾਲ ਰੱਖੀ ਜਾਵੇ। ਇਸਦੇ ਨਾਲ ਹੀ ਮੰਡੀਆਂ ਚ ਰੱਖੀ ਫਸਲ ਦੀ ਜਾਂਚ ਵੀ ਲਗਾਤਾਰ ਜਾਰੀ ਹੈ। ਅੱਗੇ ਜਾਣਕਾਰੀ ਦਿੰਦੇ ਹੋਏ ਮੰਡੀ ਬੋਰਡ ਦੇ ਚੇਅਰਮੈਨ ਸੰਜੀਵ ਨੇ ਕਿਹਾ ਹੈ ਕਿ 15 ਤੋਂ 20 ਫੀਸਦ ਤੱਖ ਕਣਕ ਦੀ ਆਮਦ ਹੋ ਚੁੱਕੀ ਹੈ ਜਿਸਨੂੰ ਜਲਦ ਪੂਰਾ ਕਰ ਲਿਆ ਜਾਵੇਗਾ।