Begin typing your search above and press return to search.

ਕੈਨੇਡਾ ਪੁਲਿਸ ’ਚ ਭਰਤੀ ਹੋਈ ਪੰਜਾਬ ਦੀ ਧੀ ਸੰਦੀਪ ਕੌਰ

ਪੰਜਾਬ ਦੀ ਧੀ ਸੰਦੀਪ ਕੌਰ ਵੱਲੋਂ ਕੈਨੇਡਾ ਦੀ ਪੁਲਿਸ ਵਿਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਗਿਆ ਏ। ਸਮਰਾਲਾ ਦੇ ਪਿੰਡ ਅੜੈਚਾਂ ਦੀ ਰਹਿਣ ਵਾਲੀ ਸੰਦੀਪ ਦੇ ਪਿਤਾ ਸਮਰਾਲਾ ਥਾਣੇ ਵਿਚ ਬਤੌਰ ਏਐਸਆਈ ਤਾਇਨਾਤ ਨੇ। ਸਮਰਾਲਾ ਥਾਣੇ ਵਿਚ

ਕੈਨੇਡਾ ਪੁਲਿਸ ’ਚ ਭਰਤੀ ਹੋਈ ਪੰਜਾਬ ਦੀ ਧੀ ਸੰਦੀਪ ਕੌਰ

Makhan shahBy : Makhan shah

  |  2 July 2024 3:00 PM GMT

  • whatsapp
  • Telegram
  • koo

ਸਮਰਾਲਾ : ਪੰਜਾਬ ਦੀ ਧੀ ਸੰਦੀਪ ਕੌਰ ਵੱਲੋਂ ਕੈਨੇਡਾ ਦੀ ਪੁਲਿਸ ਵਿਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਗਿਆ ਏ। ਸਮਰਾਲਾ ਦੇ ਪਿੰਡ ਅੜੈਚਾਂ ਦੀ ਰਹਿਣ ਵਾਲੀ ਸੰਦੀਪ ਦੇ ਪਿਤਾ ਸਮਰਾਲਾ ਥਾਣੇ ਵਿਚ ਬਤੌਰ ਏਐਸਆਈ ਤਾਇਨਾਤ ਨੇ। ਸਮਰਾਲਾ ਥਾਣੇ ਵਿਚ ਵੀ ਮੁਲਾਜ਼ਮਾਂ ਵੱਲੋਂ ਮੂੰਹ ਮਿੱਠਾ ਕਰਵਾ ਕੇ ਸੰਦੀਪ ਦੇ ਪਿਤਾ ਦਾ ਸਵਾਗਤ ਕੀਤਾ ਗਿਆ।

ਸਮਰਾਲਾ ਦੇ ਪਿੰਡ ਅੜੈਚਾਂ ਦੀ ਰਹਿਣ ਵਾਲੀ ਸੰਦੀਪ ਕੌਰ ਨੂੰ ਕੈਨੇਡਾ ਪੁਲਿਸ ਵਿਚ ਸੇਵਾਵਾਂ ਨਿਭਾਉਣ ਦਾ ਮਾਣ ਹਾਸਲ ਹੋਇਆ ਏ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ। ਸਮਰਾਲਾ ਥਾਣੇ ਵਿਚ ਏਐਸਆਈ ਵਜੋਂ ਤਾਇਨਾਤ ਸੰਦੀਪ ਦੇ ਪਿਤਾ ਦਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਬੇਟੀ ਦੇ ਜੁਆਇਨਿੰਗ ਲੈਟਰ ਮਿਲਣ ਸਮੇਂ ਉਹ ਵੀ ਆਪਣੀ ਬੇਟੀ ਦੇ ਨਾਲ ਕੈਨੇਡਾ ਵਿਚ ਮੌਜੂਦ ਸਨ, ਜਿੱਥੇ ਉਨ੍ਹਾਂ ਨੇ ਪੰਜਾਬ ਪੁਲਿਸ ਦੀ ਵਰਦੀ ਵਿਚ ਬੇਟੀ ਦੇ ਨਾਲ ਪਰੇਡ ਕੀਤੀ ਅਤੇ ਬੇਟੀ ਨਾਲ ਜਾ ਕੇ ਜੁਆਇਨਿੰਗ ਲੈਟਰ ਹਾਸਲ ਕੀਤਾ।

ਇਸੇ ਤਰ੍ਹਾਂ ਸੰਦੀਪ ਕੌਰ ਦੀ ਮਾਤਾ ਪਰਮਜੀਤ ਕੌਰ ਨੇ ਆਖਿਆ ਕਿ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਐ ਕਿ ਉਨ੍ਹਾਂ ਦੀ ਬੇਟੀ ਕੈਨੇਡਾ ਦੀ ਪੁਲਿਸ ਵਿਚ ਭਰਤੀ ਹੋਈ ਐ। ਉਹ ਆਪਣੀ ਇਸ ਖ਼ੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ।

ਇਸ ਦੇ ਨਾਲ ਸਮਰਾਲਾ ਦੇ ਡੀਐਸਪੀ ਤਰਲੋਚਨ ਸਿੰਘ ਨੇ ਆਖਿਆ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਐ ਕਿ ਸਾਡੇ ਮੁਲਾਜ਼ਮ ਦੀ ਬੇਟੀ ਕੈਨੇਡਾ ਪੁਲਿਸ ਵਿਚ ਭਰਤੀ ਹੋਈ ਐ।

ਦੱਸ ਦਈਏ ਕਿ ਸੰਦੀਪ ਕੌਰ ਸਾਲ 2017 ਵਿਚ ਸਟੱਡੀ ਬੇਸ ’ਤੇ ਕੈਨੇਡਾ ਗਈ ਸੀ, ਜਿੱਥੇ ਉਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਪੁਲਿਸ ਦੀ ਸਖ਼ਤ ਟ੍ਰੇਨਿੰਗ ਹਾਸਲ ਕੀਤੀ।

Next Story
ਤਾਜ਼ਾ ਖਬਰਾਂ
Share it