ਪੰਜਾਬ ਦੇ ਵੱਡੇ ਸਿੰਗਰ ਸੁਰਜੀਤ ਭੁੱਲਰ ਦੀ ਹੋਈ ਪੰਜਾਬ ਪੁਲਿਸ ਨਾਲ ਬਹਿਸ
ਗਾਇਕ ਸੁਰਜੀਤ ਭੁੱਲਰ ਇਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਵਿੱਚ ਹਨ ਕਿਉਂਕਿ ਓਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵੱਡੇ ਪਧਰ ਉੱਤੇ ਵਾਇਰਲ ਹੋ ਰਹੀ ਹੈ। ਜੋ ਇਸ ਸਮੇਂ ਖੂਬ ਸੁਰਖ਼ੀਆਂ ਬਟੋਰ ਰਹੀ ਹਨ। ਹਮਦਰਦ ਟੀਵੀ ਦੇ ਮਾਧਿਆਮ ਰਾਹੀਂ ਸ਼ਾਇਦ ਓਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੋਵੇਗੀ। ਜਿਸ ਵਿੱਚ ਪੰਜਾਬ ਪੁਲਿਸ ਦੇ ਨਾਲ ਸਿੰਗਰ ਸੁਰਜੀਤ ਭੁੱਲਰ ਖਹਿਬੜਦੇ ਨਜ਼ਰ ਆ ਰਹੇ ਹਨ।

ਚੰਡੀਗੜ੍ਹ, ਕਵਿਤਾ : ਗਾਇਕ ਸੁਰਜੀਤ ਭੁੱਲਰ ਇਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਵਿੱਚ ਹਨ ਕਿਉਂਕਿ ਓਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵੱਡੇ ਪਧਰ ਉੱਤੇ ਵਾਇਰਲ ਹੋ ਰਹੀ ਹੈ। ਜੋ ਇਸ ਸਮੇਂ ਖੂਬ ਸੁਰਖ਼ੀਆਂ ਬਟੋਰ ਰਹੀ ਹਨ। ਹਮਦਰਦ ਟੀਵੀ ਦੇ ਮਾਧਿਆਮ ਰਾਹੀਂ ਸ਼ਾਇਦ ਓਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੋਵੇਗੀ। ਜਿਸ ਵਿੱਚ ਪੰਜਾਬ ਪੁਲਿਸ ਦੇ ਨਾਲ ਸਿੰਗਰ ਸੁਰਜੀਤ ਭੁੱਲਰ ਖਹਿਬੜਦੇ ਨਜ਼ਰ ਆ ਰਹੇ ਹਨ।
ਦਰਅਸਲ, ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੰਜਾਬੀ ਗਾਇਕ ਸੁਰਜੀਤ ਭੁੱਲਰ ਅਤੇ ਪੰਜਾਬ ਪੁਲਿਸ ਵਿੱਚ ਤਿੱਖੀ ਬਹਿਸ ਹੁੰਦੀ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਬਹਿਸ ਨੇ ਹੱਥੋਪਾਈ ਦਾ ਰੂਪ ਲੈ ਲਿਆ, ਹਾਲਾਂਕਿ ਕੁੱਝ ਲੋਕਾਂ ਨੇ ਪੁਲਿਸ ਅਤੇ ਗਾਇਕ ਨੂੰ ਅਲੱਗ ਅਲੱਗ ਕਰ ਦਿੱਤਾ। ਵੀਡੀਓ ਵਿੱਚ ਗਾਇਕ "ਮੈਂ ਦੱਸੂ ਤੈਨੂੰ ਕੀ ਚੀਜ਼ ਹਾਂ" ਕਹਿੰਦੇ ਨਜ਼ਰ ਆ ਰਹੇ ਹਨ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਭੁੱਲਰ ਪੁਲਿਸ ਦੀਆਂ ਕਾਰਵਾਈਆਂ ਨਾਲ ਨਿਰਾਸ਼ਾ ਜਾਂ ਅਸਹਿਮਤੀ ਪ੍ਰਗਟ ਕਰ ਰਿਹਾ ਹੈ। ਹਾਲਾਂਕਿ ਵੀਡੀਓ ਵਿੱਚ ਘਟਨਾ ਦੇ ਖਾਸ ਵੇਰਵੇ ਬਾਰੇ ਜਾਣਕਾਰੀ ਅਧੂਰੀ ਹੈ, ਇਸ ਬਹਿਸ ਦਾ ਕੋਈ ਵੀ ਠੋਸ ਕਾਰਨ ਖਬਰ ਲਿੱਖੇ ਜਾਣ ਤੱਕ ਨਹੀਂ ਹੈ। ਹੋ ਸਕਦਾ ਹੈ ਕੇ ਜਲਦ ਇਸ ਵਾਇਰਲ ਵੀਡੀਓ ਬਾਰੇ ਵਿਸਤਾਰ ਪੁਰਵਕ ਜਾਣਕਾਰੀ ਜਨਤਕ ਕੀਤੀ ਜਾਵੇ।