ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ, ਅੰਤਿਮ ਦਰਸ਼ਨਾਂ ਨੂੰ ਤਰਸ ਰਿਹਾ ਬਜ਼ੁਰਗ ਪਿਓ
ਬਟਾਲਾ ਦੇ ਰਹਿਣ ਵਾਲੇ ਵਰੁਣ ਸ਼ੈਲੀ ਦਾ ਵਿਦੇਸ਼ੀ ਧਰਤੀ ਇਟਲੀ ਵਿੱਚ ਕੰਮ ਦੌਰਾਨ ਮਸ਼ੀਨ ਚ ਦੱਬਣ ਕਾਰਨ ਮੌਤ ਹੋ ਜਾਣ ਦਾ ਦੁੱਖਦ ਖਬਰ ਸਾਹਮਣੇ ਆਈ ਹੈ ਮ੍ਰਿਤਕ ਦੀ ਉਮਰ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ. ਬਜ਼ੁਰਗ ਪਿਤਾ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਤੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹਨਾਂ ਨੇ 12 ਸਾਲ ਪਹਿਲਾਂ 7 ਲੱਖ ਦਾ ਕਰਜ਼ਾ ਚੁੱਕ ਕੇ ਵਰੁਣ ਨੂੰ ਇਟਲੀ ਭੇਜਿਆ ਸੀ.

ਬਟਾਲਾ : ਬਟਾਲਾ ਦੇ ਰਹਿਣ ਵਾਲੇ ਵਰੁਣ ਸ਼ੈਲੀ ਦਾ ਵਿਦੇਸ਼ੀ ਧਰਤੀ ਇਟਲੀ ਵਿੱਚ ਕੰਮ ਦੌਰਾਨ ਮਸ਼ੀਨ ਚ ਦੱਬਣ ਕਾਰਨ ਮੌਤ ਹੋ ਜਾਣ ਦਾ ਦੁੱਖਦ ਖਬਰ ਸਾਹਮਣੇ ਆਈ ਹੈ ਮ੍ਰਿਤਕ ਦੀ ਉਮਰ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ. ਬਜ਼ੁਰਗ ਪਿਤਾ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਤੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹਨਾਂ ਨੇ 12 ਸਾਲ ਪਹਿਲਾਂ 7 ਲੱਖ ਦਾ ਕਰਜ਼ਾ ਚੁੱਕ ਕੇ ਵਰੁਣ ਨੂੰ ਇਟਲੀ ਭੇਜਿਆ ਸੀ.
ਓਹਨਾ ਅੱਗੇ ਦੱਸਿਆ ਕਿ ਉਥੇ ਉਸਦਾ ਕੰਮ ਵੀ ਸੈੱਟ ਹੋ ਚੁੱਕਿਆ ਸੀ ਅਕਸਰ ਹੀ ਉਹ ਭਾਰਤ ਆਉਂਦਾ ਰਹਿੰਦਾ ਸੀ ਆਪਣੇ ਬਜ਼ੁਰਗ ਪਿਤਾ ਨੂੰ ਮਿਲਣ ਲਈ ਕਿਉਕਿ ਵਰੁਣ ਦੀ ਮਾਤਾ ਵੀ ਸੁਵਰਗਵਾਸ ਹੋ ਚੁਕੇ ਸਨ ਨਵੰਬਰ 24 ਵਿਚ ਉਹ ਪਿਤਾ ਨੂੰ ਮਿਲਣ ਭਾਰਤ ਆਇਆ ਸੀ ਅਤੇ ਮਾਰਚ 17 ਨੂੰ ਵਾਪਸ ਇਟਲੀ ਗਿਆ ਸੀ ਅਤੇ ਅਪ੍ਰੈਲ 8 ਨੂੰ ਇਹ ਦੁੱਖ ਭਰੀ ਖਬਰ ਮਿਲ ਗਈ ਕੇ ਓਥੇ ਕੰਮ ਕਰਦੇ ਸਮੇਂ ਮਸ਼ੀਨ ਚ ਦੱਬ ਜਾਣ ਕਾਰਨ ਵਰੁਣ ਦੀ ਮੌਤ ਹੋ ਗਈ ਹੈ
ਵਰੁਣ ਆਪਣੇ ਪਿਤਾ ਦਾ ਸਹਾਰਾ ਸੀ, ਪਰਿਵਾਰ ਤੇ ਬਜੁਰਗ ਪਿਤਾ ਹੁਣ ਸਰਕਾਰ ਕੋਲ ਗੁਹਾਰ ਲਗਾ ਰਹੇ ਹਨ ਕਿ ਵਰੁਣ ਦੀ ਮ੍ਰਿਤਕ ਦੇਹ ਭਾਰਤ ਲਿਆ ਕੇ ਉਸਦੇ ਪਰਿਵਾਰ ਨੂੰ ਸੋਂਪੀ ਜਾਵੇ ਤਾਂ ਕਿ ਵਰੁਣ ਦੇ ਆਖਰੀ ਦਰਸ਼ਨ ਕਰ ਸਕਣ ਅਤੇ ਉਸਦੀ ਦੀਆਂ ਅੰਤਿਮ ਰਸਮਾਂ ਪੂਰਨ ਕੀਤੀਆਂ ਜਾ ਸਕਣ.