Rajvir Jwanda: ਗਾਇਕ ਰਾਜਵੀਰ ਜਵੰਧਾ ਦੇ ਐਕਸੀਡੈਂਟ ਦੀ ਅਸਲ ਵਜ੍ਹਾ ਆਈ ਸਾਹਮਣੇ, ਅਚਾਨਕ ਮੋਟਸਾਈਕਲ ਅੱਗੇ ਪਸ਼ੂ ਆਇਆ
ਅਚਾਨਕ ਪਸ਼ੂ ਅੱਗੇ ਆਉਣ ਨਾਲ ਬੇਕਾਬੂ ਹੋਈ ਬਾਈਕ

By : Annie Khokhar
Rajvir Jwanda Accident News: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਐਕਸੀਡੈਂਟ ਨੂੰ ਲੈਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਕਿ ਆਖਿਰ ਰਾਜਵੀਰ ਦਾ ਐਕਸੀਡੈਂਟ ਕਿਸ ਵਜ੍ਹਾ ਕਰਕੇ ਹੋਇਆ, ਪਰ ਹੁਣ ਇਹ ਜਾਣਕਾਰੀ ਸਾਹਮਣੇ ਆ ਗਈ ਹੈ। ਦਰਅਸਲ, ਜਦੋਂ ਰਾਜਵੀਰ ਆਪਣੀ ਨਵੀਂ BMW 1300 ਮੋਟਰਸਾਈਕਲ ਤੇ ਆਪਣੇ ਦੋਸਤਾਂ ਨਾਲ ਘੁੰਮਣ ਜਾ ਰਹੇ ਸੀ, ਤਾਂ ਬੱਦੀ ਤੋਂ ਕਾਲਕਾ ਆਉਂਦੇ ਹੋਏ ਰਾਹ ਚ ਦੋ ਢੱਠੇ ਲੜਾਈ ਕਰ ਰਹੇ ਸੀ। ਆਪਣੀ ਮੋਟਸਾਈਕਲ ਨੂੰ ਸਾਂਡ ਤੋਂ ਬਚਾਉਂਦੇ ਹੋਏ ਉਹਨਾਂ ਦਾ ਬਾਈਕ ਤੋਂ ਕੰਟਰੋਲ ਖ਼ਰਾਬ ਹੋ ਗਿਆ ਅਤੇ ਬਾਈਕ ਸਿੱਧਾ ਜਾ ਕੇ ਬੋਲੈਰੋ ਕਾਰ ਨਾਲ ਟਕਰਾ ਗਈ।
ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਜਵੰਦਾ ਨੇ ਹੈਲਮੇਟ ਵੀ ਪਹਿਨੀ ਹੋਈ ਸੀ। ਬਾਵਜੂਦ ਇਸਦੇ ਉਹਨਾਂ ਦੇ ਮੱਥੇ ਵਿੱਚ ਡੂੰਘੀ ਸੱਟ ਲੱਗ ਗਈ, ਇਹੀ ਨਹੀਂ ਹਾਦਸੇ ਵਿੱਚ ਉਹਨਾਂ ਦੀ ਰੀੜ ਦੀ ਹੱਡੀ ਵੀ ਟੁੱਟ ਗਈ ਹੈ। ਦੱਸ ਦਈਏ ਕਿ ਇਹ ਹਾਦਸਾ ਅੱਜ ਯਾਨੀ 27 ਸਤੰਬਰ ਨੂੰ ਸਵੇਰੇ 8:30 ਵਜੇ ਵਾਪਰਿਆ। ਪਹਿਲਾਂ ਗਾਇਕ ਨੂੰ ਹਿਮਾਚਲ ਦੇ ਹਸਪਤਾਲ ਭਰਤੀ ਕਰਾਇਆ ਗਿਆ। ਬਾਅਦ ਵਿੱਚ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਗਾਇਕ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਸਥਿਰ ਦੱਸੀ ਜਾ ਰਹੀ ਗਾਇਕ ਦੀ ਹਾਲਤ, ਪਰ ਅੱਜ ਰਾਤ ਔਖੀ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਾਇਕ ਦੀ ਹਾਲਤ ਫ਼ਿਲਹਾਲ ਸਥਿਰ ਹੈ, ਪਰ ਡਾਕਟਰਾਂ ਦੇ ਮੁਤਾਬਕ ਜਵੰਦਾ ਲਈ ਅੱਜ ਦੀ ਰਾਤ ਔਖੀ ਹੈ। ਸ਼ਾਮ ਤੱਕ ਗਾਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ, ਇਹੀ ਨਹੀਂ ਉਸਨੂੰ ਬ੍ਰੇਨ ਡੈਡ ਵੀ ਘੋਸ਼ਿਤ ਕਰ ਦਿੱਤਾ ਗਿਆ ਸੀ। ਪਰ ਦੱਸਿਆ ਜਾ ਰਿਹਾ ਹੈ ਕਿ ਉਸਦੀ ਹਾਲਤ ਹੁਣ ਸਥਿਰ ਹੈ।
ਗਾਇਕ ਦੇ ਬਾਰੇ
ਦੱਸ ਦਈਏ ਕਿ ਰਾਜਵੀਰ ਜਵੰਦਾ ਦੀ ਉਮਰ 35 ਸਾਲ ਦੀ ਹੈ। ਉਹ ਮੂਲ ਰੂਪ ਵਿੱਚ ਲੁਧਿਆਣਾ ਦਾ ਨਿਵਾਸੀ ਹੈ। ਉਸਨੂੰ ਆਪਣੇ ਗਾਣੇ "ਕੰਗਣੀ" ਰਾਹੀਂ ਪੰਜਾਬੀ ਸੰਗੀਤ ਜਗਤ ਵਿੱਚ ਪਛਾਣ ਮਿਲੀ ਸੀ। ਜਾਣਕਾਰੀ ਮੁਤਾਬਕ ਗਾਇਕ 5 ਕਰੋੜ ਜਾਇਦਾਦ ਦਾ ਮਾਲਕ ਹੈ। ਹਾਦਸੇ ਦੇ ਸਮੇਂ ਉਹ ਜਿਹੜੀ ਮੋਟਰਸਾਈਕਲ ਚਲਾ ਰਿਹਾ ਸੀ, ਉਸਦੀ ਕੀਮਤ 30 ਲੱਖ ਰੁਪਏ ਦੱਸੀ ਜਾਂਦੀ ਹੈ।


