ਪੰਜਾਬ ਪੁਲਿਸ ਨੇ ਜਾਲ ਵਿਛਾ ਕੇ ਕਰ ਲਏ ਨਸ਼ਾ ਤਸਕਰ ਕਾਬੂ
ਪੰਜਾਬ ਦੀ ਜਵਾਨੀ ਪੰਜਾਬ ਦੇ ਲੋਕ ਹੀ ਖਾ ਰਹੇ ਹਨ। ਵਿਦੇਸ਼ ਬੈਠੇ ਜਾਂ ਪਾਕਿਸਤਾਨ ਤੋਂ ਸ਼ਰਾਰਤੀ ਅਨਸ਼ਰਾਂ ਦੇ ਵੱਲੋਂ ਨਸ਼ੇ ਦੀ ਵੱਡੀ ਖੇਪ ਪੰਜਾਬ ਪਹੁੰਚਾਈ ਜਾਂਦੀ ਹੈ ਤੇ ਕੁਝ ਪੈਸਿਆਂ ਦੇ ਲੋਭੀ ਪੰਜਾਬ ਦੇ ਵਾਸੀ ਹੀ ਇਨ੍ਹਾਂ ਨਸ਼ਿਆਂ ਦੀ ਖੇਪ ਨੂੰ ਪੰਜਾਬ ਦੀ ਨੌਜਵਾਨੀ ਤੱਕ ਪਹੁੰਚਦੀ ਕਰਦੀ ਹੈ। ਜਿਸ ਦੇ ਤਹਿਤ ਤੁਸੀਂ ਵੀ ਚੰਗੀ ਤਰ੍ਹਾਂ ਵਾਕਿਫ ਹੋਵੋਗੇ ਕਿ ਆਏ ਦਿਨ ਅਜਿਹੀਆਂ ਦਿਲ ਝੰਝੋੜ ਦੇਣ ਵਾਲੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ

ਜਲੰਧਰ, ਕਵਿਤਾ: ਪੰਜਾਬ ਦੀ ਜਵਾਨੀ ਪੰਜਾਬ ਦੇ ਲੋਕ ਹੀ ਖਾ ਰਹੇ ਹਨ। ਵਿਦੇਸ਼ ਬੈਠੇ ਜਾਂ ਪਾਕਿਸਤਾਨ ਤੋਂ ਸ਼ਰਾਰਤੀ ਅਨਸ਼ਰਾਂ ਦੇ ਵੱਲੋਂ ਨਸ਼ੇ ਦੀ ਵੱਡੀ ਖੇਪ ਪੰਜਾਬ ਪਹੁੰਚਾਈ ਜਾਂਦੀ ਹੈ ਤੇ ਕੁਝ ਪੈਸਿਆਂ ਦੇ ਲੋਭੀ ਪੰਜਾਬ ਦੇ ਵਾਸੀ ਹੀ ਇਨ੍ਹਾਂ ਨਸ਼ਿਆਂ ਦੀ ਖੇਪ ਨੂੰ ਪੰਜਾਬ ਦੀ ਨੌਜਵਾਨੀ ਤੱਕ ਪਹੁੰਚਦੀ ਕਰਦੀ ਹੈ। ਜਿਸ ਦੇ ਤਹਿਤ ਤੁਸੀਂ ਵੀ ਚੰਗੀ ਤਰ੍ਹਾਂ ਵਾਕਿਫ ਹੋਵੋਗੇ ਕਿ ਆਏ ਦਿਨ ਅਜਿਹੀਆਂ ਦਿਲ ਝੰਝੋੜ ਦੇਣ ਵਾਲੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਤੇ ਉਨ੍ਹ ਵੀਡੀਓਜ਼ ਨੂੰ ਦੇਖ ਕੇ ਜਾਂ ਜਦੋਂ ਖਬਰ ਮਿਲਦੀ ਹੈ ਕਿ ਕਿਸੇ ਮਾਂ ਦਾ ਪੁੱਤ ਨਸ਼ੇ ਨੇ ਨਿਗਲ ਲਿਆ ਤਾਂ ਇਹ ਸੱਭ ਦੇਖ ਕੇ ਤਾਂ ਲੂ-ਕੰਡੇ ਖੜੇ ਹੋ ਜਾਂਦੇ ਹਨ ਕਿ ਕਿਵੇਂ ਆਪਣੇ ਪੰਜਾਬ ਦੀ ਨੌਜਵਾਨੀ ਨੂੰ ਬਚਾਈਏ।
ਹਾਲਾਂਕਿ ਹੁਣ ਪਾੰਜਬ ਸਰਕਾਰ ਵੱਲੋਂ ਮੁਹਿੰਮ ਜ਼ਰੂਰ ਚਲਾਈ ਗਈ ਹੈ ਯੁੱਧ ਨਸ਼ਿਆ ਵਿਰੁੱਧ ਜਿਸਦੇ ਤਹਿਤ ਲਗਾਤਾਰ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲ ਰਹੇ ਹਨ। ਕਈ ਤਸਕਰ ਆਪਣੇ ਘਰ ਵੀ ਛੱਡ ਕੇ ਭੱਜ ਰਹੇ ਹਨ ਤੇ ਲੋਕਾਂ ਦਾ ਵੀ ਪੰਜਾਬ ਪੁਲਿਸ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਪੰਜਾਬ ਦੀ ਜਨਤਾ ਵੀ ਨਸ਼ਿਆਂ ਤੋਂ ਇਨ੍ਹਾਂ ਅੱਕ ਚੁੱਕੀ ਹੈ ਕਿ ਇਸ ਮੁਹਿੰਮ ਦੇ ਤਹਿਤ ਗੁੱਪ-ਚੁੱਪ ਤਰੀਕੇ ਨਾਲ ਪੰਜਾਬ ਪੁਲਿਸ ਤੱਕ ਨਸ਼ਾ ਤਸਕਰਾਂ ਦੀ ਜਾਣਕਾਰੀ ਪਹੁੰਚਦੀ ਕਰ ਰਹੇ ਹਨ। ਹੁਣ ਜਲੰਧਰ ਸ਼ਹਿਰ ਵਿੱਚ ਨਸ਼ੇ ਦੀ ਸਮੱਗਲਿੰਗ ਵਿਰੁੱਧ ਲੜਾਈ ਵਿੱਚ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਕਮਿਸ਼ਨਰੇਟ ਪੁਲਸ ਜਲੰਧਰ ਨੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਹੈਰੋਇਨ ਤਸਕਰੀ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਹਾਲਾਂਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਜਿਸ ਤਹਿਤ ਰੋਜਾਨਾ ਹੀ ਨਸ਼ਾ ਤਸਕਰ ਫੜੇ ਜਾ ਰਹੇ ਹਨ। ਇਸ਼ ਮਾਮਲੇ ਦੇ ਤਹਿਤ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਸੀ. ਆਈ. ਏ. ਸਟਾਫ਼ ਨੂੰ ਅਪਰਾਧਿਕ ਤੱਤਾਂ ਅਤੇ ਨਸ਼ੇ ਦੀ ਸਮੱਗਲਿੰਗ ਕਰਨ ਵਾਲਿਆਂ ਦੀ ਨਿਗਰਾਨੀ ਅਤੇ ਰੋਕ ਲਈ ਵਾਈ-ਪੁਆਇੰਟ ਭਗਤ ਸਿੰਘ ਕਾਲੋਨੀ, ਜਲੰਧਰ ਵਿਖੇ ਤਾਇਨਾਤ ਕੀਤਾ ਗਿਆ ਸੀ ਤੇ ਰੋਜ਼ਾਨਾ ਦੀ ਜਾਂਚ ਅਤੇ ਦਸਤਾਵੇਜ਼ਾਂ ਦੀ ਤਸਦੀਕ ਲਈ ਪੁਲਸ ਟੀਮ ਨੇ ਤਿੰਨ ਵਿਅਕਤੀ ਰੋਹਿਤ ਅਰੋੜਾ, ਰਾਕੇਸ਼ ਉਰਫ਼ ਕੇਸ਼ੀ ਅਤੇ ਸੰਦੀਪ ਉਰਫ਼ ਬਾਬਾ ਉਰਫ਼ ਲਾਲੂ ਇਹ ਸਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਜਿਨ੍ਹਾਂਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ।
ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਪੁਲਸ ਨੇ 30 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਐਸਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਵਿਅਕਤੀਆਂ ਵਿਰੁੱਧ ਕਈ ਮਾਮਲੇ ਪੈਂਡਿੰਗ ਹਨ ਜਿਸਤੇ ਕਾਰਵਾਈ ਕੀਤੀ ਜਾਵੇਗੀ ਤੇ ਹੈਰੋਇਨ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਜਲੰਧਰ ਪੁਲਸ ਸਮਾਜ ਵਿੱਚੋਂ ਨਸ਼ੇ ਦੇ ਖ਼ਤਰੇ ਨੂੰ ਖ਼ਤਮ ਕਰਨ ਲਈ ਆਪਣੇ ਯਤਨਾਂ ਨੂੰ ਤੇਜ਼ ਕਰ ਰਹੀ ਹੈ।