Punjab News: ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ, 61 DSP ਦੇ ਕੀਤੇ ਤਬਾਦਲੇ, 15 ਨੂੰ ਮਿਲੀ ਤਰੱਕੀ
ਇੱਥੇ ਦੇਖੋ ਪੂਰੀ ਲਿਸਟ

By : Annie Khokhar
Punjab Police: ਪੰਜਾਬ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਹੋਇਆ ਹੈ। ਸੂਬੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਐਲਾਨ ਤੋਂ ਪਹਿਲਾਂ, ਸਰਕਾਰ ਨੇ 61 ਡੀਐਸਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਇਸ ਸਬੰਧ ਵਿੱਚ ਇੱਕ ਹੁਕਮ ਜਾਰੀ ਕੀਤਾ ਹੈ। ਇਸ ਤੋਂ ਇਲਾਵਾ, ਛੇ ਏਸੀਪੀਜ਼ ਨੂੰ ਵੱਖ-ਵੱਖ ਥਾਵਾਂ 'ਤੇ ਡੀਐਸਪੀ ਵਜੋਂ ਨਿਯੁਕਤ ਕੀਤਾ ਗਿਆ ਹੈ। ਤਰੱਕੀ ਦੀ ਉਡੀਕ ਕਰ ਰਹੇ ਪੰਦਰਾਂ ਅਧਿਕਾਰੀਆਂ ਨੂੰ ਵੀ ਡੀਐਸਪੀ ਨਿਯੁਕਤ ਕੀਤਾ ਗਿਆ ਹੈ।
ਡੀਜੀਪੀ ਪੰਜਾਬ, ਗੌਰਵ ਯਾਦਵ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੁੱਲ 61 DSP ਰੈਂਕ ਦੇ ਅਧਿਕਾਰੀਆਂ ਦੀ ਤਾਇਨਾਤੀ ਇੱਧਰ-ਉੱਧਰ ਕੀਤੀ ਗਈ ਹੈ। ਇਹ ਤਬਾਦਲੇ ਪੁਲਿਸ ਐਸਟੈਬਲਿਸ਼ਮੈਂਟ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।
ਆਦੇਸ਼ਾਂ ਅਨੁਸਾਰ, ਕੁਝ DSP ਜੋ ਪਹਿਲਾਂ “ਪੋਸਟਿੰਗ ਲਈ ਉਪਲਬਧ” ਸਨ, ਉਨ੍ਹਾਂ ਨੂੰ ਨਵੀਆਂ ਤਾਇਨਾਤੀਆਂ ਦਿੱਤੀਆਂ ਗਈਆਂ ਹਨ, ਜਦਕਿ ਕਈ ਅਧਿਕਾਰੀਆਂ ਨੂੰ ਜ਼ਿਲ੍ਹਿਆਂ ਵਿਚਕਾਰ ਤਬਦੀਲ ਕੀਤਾ ਗਿਆ ਹੈ। ਤਬਾਦਲੇ ਮੁੱਖ ਤੌਰ 'ਤੇ ਡਿਟੈਕਟਿਵ, SD (Sub-Division), NDPS, Homicide & Forensics, Economic Offence, Cyber Crime, Counter Intelligence ਅਤੇ ਹੋਰ ਵਿਭਾਗਾਂ ਵਿੱਚ ਕੀਤੇ ਗਏ ਹਨ। ਦੇਖੋ ਪੂਰੀ ਲਿਸਟ
Punjab police news


