Jalandhar News: ਜਲੰਧਰ ਵਿੱਚ ਦਰਦਨਾਕ ਹਾਦਸਾ, 16 ਸਾਲਾ ਕੁੜੀ ਨੂੰ ਟਰੱਕ ਨੇ ਦਰੜਿਆ, ਮੌਤ
ਮਾਪਿਆਂ ਨਾਲ ਦੀਵਾਲੀ ਦੀ ਸ਼ੌਪਿੰਗ ਕਰਨ ਨਿਕਲੀ ਸੀ ਘਰੋਂ

By : Annie Khokhar
Jalandhar Accident News: ਪੰਜਾਬ ਦੇ ਜਲੰਧਰ ਵਿੱਚ, ਇੱਕ ਬੇਕਾਬੂ ਟਰੱਕ ਨੇ 16 ਸਾਲ ਦੀ ਇੱਕ ਕੁੜੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਰਕੇ ਉਸਦੀਂ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁੜੀ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਘਰੋਂ ਆਪਣੇ ਮਾਪਿਆਂ ਦੇ ਨਾਲ ਦੀਵਾਲੀ ਦੀ ਸ਼ੌਪਿੰਗ ਕਰਨ ਨਿਕਲੀ ਸੀ। ਉਹ ਬੱਸ ਸਟੈਂਡ ਤੇ ਬੱਸ ਦੀ ਉਡੀਕ ਕਰ ਰਹੀ ਸੀ ਕਿ ਅਚਾਨਕ ਇੱਕ ਬੇਕਾਬੂ ਟਰੱਕ ਆਇਆ ਅਤੇ ਕੁੜੀ ਨੂੰ ਟੱਕਰ ਮਾਰ ਦਿੱਤੀ, ਜਦਕਿ ਉਸ ਦੇ ਮਾਤਾ-ਪਿਤਾ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ, ਮਹਿਤਪੁਰ ਦੀ ਰਹਿਣ ਵਾਲੀ ਰੋਮਨਪ੍ਰੀਤ ਕੌਰ (16) ਐਤਵਾਰ ਸਵੇਰੇ ਆਪਣੇ ਮਾਪਿਆਂ ਨਾਲ ਘਰੋਂ ਨਿਕਲੀ ਸੀ। ਉਹ ਮਹਿਤਪੁਰ ਦੇ ਸਿੰਗੋਵਾਲ ਪਿੰਡ ਦੇ ਬੱਸ ਸਟੈਂਡ 'ਤੇ ਖਰੀਦਦਾਰੀ ਕਰਨ ਲਈ ਬੱਸ ਦੀ ਉਡੀਕ ਕਰ ਰਹੇ ਸਨ।
ਪੁਲਿਸ ਨੇ ਦੱਸਿਆ ਕਿ ਜਗਰਾਉਂ ਤੋਂ ਰੇਤੇ ਨਾਲ ਲੱਦਿਆ ਇੱਕ ਟਰੱਕ (PB02BV-8387) ਆਇਆ। ਟਰੱਕ ਦੇ ਸਾਹਮਣੇ ਇੱਕ ਟੋਆ ਦਿਖਾਈ ਦਿੱਤਾ, ਅਤੇ ਡਰਾਈਵਰ ਟੋਏ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਟਰੱਕ ਬੇਕਾਬੂ ਹੋ ਗਿਆ ਅਤੇ ਬੱਸ ਅੱਡੇ ਤੇ ਖੜੀ ਰਮਨਪ੍ਰੀਤ ਨੂੰ ਟੱਕਰ ਮਾਰ ਦਿੱਤੀ। ਟੱਕਰ ਵਿੱਚ ਰੋਮਨਪ੍ਰੀਤ ਗੰਭੀਰ ਜ਼ਖਮੀ ਹੋ ਗਈ। ਉਸਦੇ ਮਾਤਾ-ਪਿਤਾ ਸਾਈਡ 'ਤੇ ਡਿੱਗ ਕੇ ਬਚ ਗਏ।
ਟਰੱਕ ਦੀ ਟੱਕਰ ਤੋਂ ਬਾਅਦ ਰੋਮਨਪ੍ਰੀਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਮੌਕੇ 'ਤੇ ਹੀ ਬੇਹੋਸ਼ ਹੋ ਗਈ। ਪਰਿਵਾਰ ਨੇ ਵਿਦਿਆਰਥੀ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।


