Begin typing your search above and press return to search.

Punjab Lok Sabha Election 2024 : ਪੰਜਾਬ ਦੀਆਂ 13 ਸੀਟਾਂ 'ਤੇ ਹੋਈ ਵੋਟਿੰਗ

ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਈ। ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਉਥੇ ਹੀ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ।

Punjab Lok Sabha Election 2024 : ਪੰਜਾਬ ਦੀਆਂ 13 ਸੀਟਾਂ ਤੇ ਹੋਈ ਵੋਟਿੰਗ
X

Dr. Pardeep singhBy : Dr. Pardeep singh

  |  1 Jun 2024 12:32 PM GMT

  • whatsapp
  • Telegram

Punjab Lok Sabha Election 2024: ਪੰਜਾਬ ਵਿੱਚ 17 ਵੀਂ ਲੋਕ ਸਭਾ ਲਈ ਸੱਤਵੇਂ ਗੇੜ ਦੀ ਵੋਟਿੰਗ ਹੋਈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਾਲ ਨਾਲ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਵੋਟਿੰਗ ਹੋਈ। ਪੰਜਾਬ ਵਿੱਚ 2 ਕਰੋੜ 14 ਲੱਖ ਵੋਟਰ ਹਨ। ਜਿਨ੍ਹਾਂ ਵਿੱਚ 1 ਕਰੋੜ 2 ਲੱਖ ਪੁਰਸ਼ ਵੋਟਰ ਅਤੇ 1 ਕਰੋੜ 1 ਲੱਖ ਮਹਿਲਾ ਵੋਟਰ ਸ਼ਾਮਿਲ ਹਨ। ਇਸ ਵਾਰ ਚੋਣ ਕਮਿਸ਼ਨ ਨੇ 70 ਫੀਸਦੀ ਤੋਂ ਵੱਧ ਵੋਟਿੰਗ ਦਾ ਟੀਚਾ ਰੱਖਿਆ ਹੈ। ਵੋਟਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਤੋਂ ਪਹਿਲਾਂ 1977 ਅਤੇ 2014 'ਚ ਵੋਟਿੰਗ 70 ਫੀਸਦੀ ਨੂੰ ਪਾਰ ਕਰ ਗਈ ਸੀ। 2019 'ਚ ਇਹ 65.96 ਫੀਸਦੀ ਸੀ। ਇਸ ਵਾਰ ਗਰਮੀਆਂ ਦਾ ਮੌਸਮ ਹੈ ਪਰ ਕਮਿਸ਼ਨ ਨੂੰ ਭਰੋਸਾ ਹੈ ਕਿ ਲੋਕ 2019 ਦੇ ਅੰਕੜਿਆਂ ਨੂੰ ਪਛਾੜ ਕੇ ਰਿਕਾਰਡ ਕਾਇਮ ਕਰਨਗੇ। ਇਸ ਦੇ ਲਈ ਪੋਲਿੰਗ ਸਟੇਸ਼ਨਾਂ 'ਤੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।



ਪੰਜਾਬ ਦੀ ਵੋਟਿੰਗ ਨੂੰ ਲੈ ਕੇ ਖ਼ਾਸ ਅਪਡੇਟ

7:00 AM UPDATES

ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਵੋਟਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

7:50 AM UPDATES

'ਅੱਜ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਮਹਾਨ ਤਿਉਹਾਰ ਹੈ'

ਮੁਹਾਲੀ ਤੋਂ ‘ਆਪ’ ਆਗੂ ਰਾਘਵ ਚੱਢਾ ਨੇ ਕਿਹਾ ਕਿ ਅੱਜ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਮਹਾਨ ਤਿਉਹਾਰ ਹੈ। ਅੱਜ ਵੋਟਿੰਗ ਦਾ ਆਖਰੀ ਪੜਾਅ ਹੈ। ਅੱਜ ਦੇਸ਼ ਵਾਸੀਆਂ ਵੱਲੋਂ ਦਿੱਤੀ ਗਈ ਹਰ ਵੋਟ ਤੈਅ ਕਰੇਗੀ ਕਿ ਇਸ ਦੇਸ਼ ਦੀ ਦਿਸ਼ਾ ਅਤੇ ਦਸ਼ਾ ਕੀ ਹੋਵੇਗੀ। ਸਾਡੇ ਦੇਸ਼ ਦਾ ਲੋਕਤੰਤਰ ਕਿੰਨਾ ਮਜਬੂਤ ਹੋਵੇਗਾ ਇਸ ਦਾ ਫੈਸਲਾ ਅੱਜ ਦੇਸ਼ ਦੇ ਲੋਕ ਆਪਣੀ ਵੋਟ ਦੀ ਤਾਕਤ ਨਾਲ ਕਰਨਗੇ। ਬਹੁਤ ਲੰਬੇ ਸੰਘਰਸ਼ ਤੋਂ ਬਾਅਦ ਦੇਸ਼ ਵਾਸੀਆਂ ਨੂੰ ਵੋਟ ਦਾ ਅਧਿਕਾਰ ਮਿਲਿਆ ਹੈ। ਅੱਜ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਣੀ ਵੋਟ ਪਾਓ।

8:00 AM UPDATES

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਗੰਭੀਰਪੁਰ ਦੇ ਸਰਕਾਰੀ ਸਕੂਲ ਵਿੱਚ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ ਹਨ।

8:15 AM UPDATES

ਕਰਮਜੀਤ ਅਨਮੋਲ ਨੇ ਆਪਣੀ ਵੋਟ ਹੱਕ ਦੀ ਕੀਤੀ ਵਰਤੋ

ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਆਪਣੀ ਪਤਨੀ ਨਾਲ ਵੋਟ ਹੱਕ ਦਾ ਇਸਤੇਮਾਲ ਕਰਨ ਲਈ ਮੁਹਾਲੀ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਮਲਵਿੰਦਰ ਸਿੰਘ ਕੰਗ ਨੂੰ ਜਿਤਾਉਣ ਲਈ ਵੋਟ ਕਰਨ ਆਏ ਹਨ। ਇਸ ਤੋਂ ਬਾਅਦ ਉਹ ਆਪਣੇ ਹਲਕੇ ਫਰੀਦਕੋਟ ਵਿੱਚ ਜਾਉਣਗੇ। ਉਨ੍ਹਾਂ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

8:20 AM UPDATES

ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ਵਿੱਚ ਆਪਣੀ ਵੋਟ ਹੱਕ ਦੀ ਕੀਤੀ ਵਰਤੋ

ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ਵਿਖੇ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵੀਆਈਪੀ ਕਲਚੱਰ ਖਤਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾ ਲੰਗਰ ਦੀ ਲਾਇਨ ਵਿੱਚ ਲੱਗ ਸਕਦੇ ਹਾਂ। ਸਾਨੂੰ ਲਾਇਨ ਵਿੱਚ ਲੱਗ ਕੇ ਵੋਟ ਪਾਉਣੀ ਚਾਹੀਦੀ ਹੈ।

8:21 AM UPDATES

ਚੰਡੀਗੜ੍ਹ ਤੋਂ ਬੀਜੇਪੀ ਦੇ ਉਮੀਦਵਾਰ ਸੰਜੇ ਟੰਡਨ ਨੇ ਪਾਈ ਵੋਟ

ਚੰਡੀਗੜ੍ਹ ਤੋਂ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੇ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਬੀਜੇਪੀ ਦੀ ਸ਼ਾਨਦਾਰ ਜਿੱਤ ਹੋਵੇਗੀ।


8:50 AM UPDATES

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਵੋਟ ਪਾਉਣ ਪਹੰਚੇ। ਪੂਰੇ ਤਰੀਕੇ ਨਾਲ ਉਨ੍ਹਾਂ ਨੇ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ। ਦੱਸ ਦਈਏ ਕਿ ਪਿੰਡ ਮੰਗਵਾਲ ਵਿੱਚ ਉਨ੍ਹਾਂ ਨੇ ਵੋਟ ਪਾਈ ਹੈ। ਸਭ ਤੋਂ ਪਹਿਲਾਂ ਉਹ ਵੋਟ ਪਾਉਣ ਲਈ ਕਤਾਰ ਵਿੱਚ ਲੱਗੇ। ਇਸ ਦੌਰਾਨ ਉਨ੍ਹਾਂ ਨੇ ਪੋਲਿੰਗ ਏਜੰਟਾਂ ਨਾਲ ਵੀ ਗੱਲਬਾਤ ਕੀਤੀ।

8:55 AM UPDATES

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪਾਈ ਵੋਟ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਪਣੀ ਵੋਟ ਹੱਕ ਦੀ ਵਰਤੋ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਬਹੁਤ ਵੱਡਾ ਅਧਿਕਾਰ ਹੈ। ਸਾਨੂੰ ਇਸ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਵੱਡੀ ਜਿੱਤ ਦਰਜ ਕਰੇਗੀ।



9:00 AM UPDATES

ਅੰਮ੍ਰਿਤਸਰ ਤੋਂ AAP ਉਮੀਦਵਾਰ ਕੁਲਦੀਪ ਧਾਲੀਵਾਲ ਨੇ ਪਾਈ ਆਪਣੀ ਵੋਟ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਨਗੇ। ਇਸ ਦੌਰਾਨ ਕੁਲਦੀਪ ਧਾਲੀਵਾਲ ਨੇ ਕਿਹਾ ਕੀ ਸਭ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਵਾਰ 13-0 ਭਗਵੰਤ ਮਾਨ ਜੀ ਬਣਨਗੇ ਹੀਰੋ ਭਾਜਪਾ ਇਸ ਵਾਰ ਪਾਰਲੀਮੈਂਟ ਤੋਂ ਬਾਹਰ ਹੋਵੇਗੀ।



9:30 AM UPDATES

ਪੰਜਾਬ ਦੇ ਲੋਕਾਂ ਵਿੱਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਕਈ ਵੱਡੇ ਦਿੱਗਜ ਵੋਟ ਪਾ ਚੁੱਕੇ ਹਨ। ਚੋਣ ਕਮਿਸ਼ਨ ਦੇ ਅੰਕੜਿਆ ਤੋਂ ਬਾਅਦ ਹੀ ਸਪੱਸ਼ਟ ਪਤਾ ਲੱਗ ਸਕੇਗਾ ਕਿ ਕਿੰਨੇ ਫੀਸਦ ਵੋਟ ਹੋਰ ਰਹੀ ਹੈ।ਉਥੇ ਹੀ ਨਾਭਾ ਦੇ ਪਿੰਡ ਸਹੌਲੀ ਵਿਖੇ 103 ਸਾਲਾ ਬੇਬੇ ਬਚਨ ਕੌਰ ਨੇ ਵੋਟ ਪਾਈ ਹੈ।




10:00 AM UPDATES

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੋਟ ਪਾ ਕੇ ਜਮਹੂਰੀਅਤ ਅਧਿਕਾਰ ਦੀ ਵਰਤੋਂ ਕੀਤੀ।



10:20 AM UPDATES

ਚਰਨਜੀਤ ਸਿੰਘ ਚੰਨੀ ਪੋਲਿੰਗ ਬੂਥ ‘ਤੇ ਪਹੁੰਚੇ

ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਪੋਲਿੰਗ ਬੂਥ ‘ਤੇ ਜਾਇਜ਼ਾ ਲੈਣ ਲਈ ਪਹੁੰਚੇ ਹਨ। ਚਰਨਜੀਤ ਸਿੰਘ ਪੰਜਾਬ ਦੇ ਸਾਬਕਾ ਸੀਐਮ ਹਨ। ਦੱਸ ਦਈਏ ਕਿ 2022 ਵਿੱਚ ਭਦੌੜ ਅਤੇ ਚਮਕੌਰ ਚੋਣ ਮੈਦਾਨ ਤੋਂ ਉਤਰੇ ਸੀ। 2021 ਵਿੱਚ ਉਹ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ।

10:40 AM UPDATES

ਪੰਜਾਬ 'ਚ ਸਵੇਰੇ 9 ਵਜੇ ਤੱਕ 9.64% ਹੋਇਆ ਮਤਦਾਨ

ਸ੍ਰੀ ਅਨੰਦਪੁਰ ਸਾਹਿਬ ’ਚ ਸਵੇਰੇ 9 ਵਜੇ ਤੱਕ 9.53% ਹੋਇਆ ਮਤਦਾਨ

ਅੰਮ੍ਰਿਤਸਰ ’ਚ ਸਵੇਰੇ 9 ਵਜੇ ਤੱਕ 7.22% ਹੋਇਆ ਮਤਦਾਨ

ਬਠਿੰਡਾ ’ਚ ਸਵੇਰੇ 9 ਵਜੇ ਤੱਕ 9.74% ਹੋਇਆ ਮਤਦਾਨ

ਫਰੀਦਕੋਟ ’ਚ ਸਵੇਰੇ 9 ਵਜੇ ਤੱਕ 9.83% ਹੋਇਆ ਮਤਦਾਨ

ਸ੍ਰੀ ਫਤਿਹਗੜ੍ਹ ਸਾਹਿਬ ’ਚ ਸਵੇਰੇ 9 ਵਜੇ ਤੱਕ 8.27% ਹੋਇਆ ਮਤਦਾਨ

ਫਿਰੋਜ਼ਪੁਰ ’ਚ ਸਵੇਰੇ 9 ਵਜੇ ਤੱਕ 11.61% ਹੋਇਆ ਮਤਦਾਨ

ਗੁਰਦਾਸਪੁਰ ’ਚ ਸਵੇਰੇ 9 ਵਜੇ ਤੱਕ 8.81% ਹੋਇਆ ਮਤਦਾਨ

ਹੁਸ਼ਿਆਰਪੁਰ ’ਚ ਸਵੇਰੇ 9 ਵਜੇ ਤੱਕ 9.66% ਹੋਇਆ ਮਤਦਾਨ

ਜਲੰਧਰ ’ਚ ਸਵੇਰੇ 9 ਵਜੇ ਤੱਕ 9.34% ਹੋਇਆ ਮਤਦਾਨ

ਸ੍ਰੀ ਖਡੂਰ ਸਾਹਿਬ ’ਚ ਸਵੇਰੇ 9 ਵਜੇ ਤੱਕ 9.71% ਹੋਇਆ ਮਤਦਾਨ

ਲੁਧਿਆਣਾ ’ਚ ਸਵੇਰੇ 9 ਵਜੇ ਤੱਕ 9.08% ਹੋਇਆ ਮਤਦਾਨ

ਪਟਿਆਲਾ ’ਚ ਸਵੇਰੇ 9 ਵਜੇ ਤੱਕ 10.98% ਹੋਇਆ ਮਤਦਾਨ

ਸੰਗਰੂਰ ’ਚ ਸਵੇਰੇ 9 ਵਜੇ ਤੱਕ 11.36% ਹੋਇਆ ਮਤਦਾਨ


10:29 AM UPDATES

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਤਨੀ ਅਤੇ ਬਠਿੰਡਾ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਅਤੇ ਪਰਿਵਾਰ ਸਮੇਤ ਆਪਣੀ ਵੋਟ ਪਾਈ।




01:05 PM UPDATES

11 ਵਜੇ ਤੱਕ ਦੇਖੋ, ਕਿਹੜੀ ਸੀਟ ’ਤੇ ਪਈਆਂ ਕਿੰਨੀਆਂ ਵੋਟਾਂ

ਬਠਿੰਡਾ ’ਚ 11 ਵਜੇ ਤੱਕ 26.56 ਫੀਸਦੀ ਵੋਟਿੰਗ ਹੋਈ

ਫਤਿਹਗੜ੍ਹ ਸਾਹਿਬ ’ਚ 22.69 ਫ਼ੀਸਦੀ ਵੋਟਾਂ ਪਈਆਂ

ਖਡੂਰ ਸਾਹਿਬ ਵਿਚ 23.46 ਲੋਕਾਂ ਨੇ ਪਾਈ ਵੋਟ

ਲੁਧਿਆਣਾ ਵਿਚ 22.19 ਫ਼ੀਸਦੀ ਵੋਟਿੰਗ ਹੋਈ

ਫਿਰੋਜ਼ਪੁਰ ’ਚ 25.73 ਲੋਕਾਂ ਨੇ ਪਾਈਆਂ ਵੋਟਾਂ

ਸੰਗਰੂਰ ਵਿਚ 26.26 ਫ਼ੀਸਦੀ ਵੋਟਿੰਗ ਹੋਈ

ਗੁਰਦਾਸਪੁਰ ਵਿਚ 24.72 ਫ਼ੀਸਦੀ ਲੋਕਾਂ ਨੇ ਵੋਟ ਪਾਈ

ਅਨੰਦਪੁਰ ਸਾਹਿਬ ’ਚ 23.99 ਵੋਟਿੰਗ ਹੋਈ

ਫਰੀਦਕੋਟ ’ਚ 22.41 ਫ਼ੀਸਦੀ ਲੋਕਾਂ ਵੱਲੋਂ ਵੋਟ ਅਧਿਕਾਰ ਦੀ ਵਰਤੋਂ

ਅੰਮ੍ਰਿਤਸਰ ’ਚ 20.17 ਫ਼ੀਸਦੀ ਲੋਕਾਂ ਨੇ ਵੋਟਾਂ ਪਾਈਆਂ

ਪਟਿਆਲਾ ’ਚ 25.18 ਫ਼ੀਸਦੀ ਵੋਟਾਂ ਪਈਆਂ

01:55 PM UPDATES

ਪੰਜਾਬ ਵਿੱਚ ਦੁਪਿਹਰ 1 ਵਜੇ ਤੱਕ 37.80 ਫੀਸਦ ਵੋਟਿੰਗ ਹੋਈ। ਜਾਣੋ ਕਿੱਥੇ ਕਿੰਨ੍ਹੀ ਵੋਟਿੰਗ ਹੋਈ।

ਅੰਮ੍ਰਿਤਸਰ- 32.18

ਅਨੰਦਪੁਰ ਸਾਹਿਬ- 37.43

ਬਠਿੰਡਾ- 41.17

ਫਰੀਦਕੋਟ- 36.82

ਫਤਿਹਗੜ੍ਹ ਸਾਹਿਬ- 37.43

ਫਿਰੋਜ਼ਪੁਰ- 39.74

ਗੁਰਦਾਸਪੁਰ- 39.05

ਹੁਸ਼ਿਆਰਪੁਰ- 37.07

ਜਲੰਧਰ- 37.95

ਖਡੂਰ ਸਾਹਿਬ- 37.76

ਲੁਧਿਆਣਾ- 35.16

ਪਟਿਆਲਾ-39.73

ਸੰਗਰੂਰ- 39.38


02:05 PM UPDATES

ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਦੀ ਈਵੀਐਮ ‘ਤੇ ਵੋਟ ਪਾਉਣ ਦੀ ਵੀਡੀਓ ਵਾਇਰਲ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਸਵੇਰੇ 11 ਵਜੇ ਤੱਕ 23.91 ਫੀਸਦੀ ਵੋਟਿੰਗ ਹੋਈ। ਇਸ ਦੌਰਾਨ ਫਿਰੋਜ਼ਪੁਰ ਸੀਟ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਦੀ ਈਵੀਐਮ ‘ਤੇ ਵੋਟ ਪਾਉਣ ਦੀ ਵੀਡੀਓ ਵਾਇਰਲ ਹੋਈ ਹੈ। ਉਹ ‘ਆਪ’ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਹਨ।

05:30 PM UPDATES

8 ਸੂਬਿਆਂ ’ਚ ਸ਼ਾਮ 5 ਵਜੇ ਤੱਕ ਵੋਟਰਾਂ ਦੀ ਵੋਟਿੰਗ 58.34%

ਬਿਹਾਰ- 48.86%

ਚੰਡੀਗੜ੍ਹ-62.80%

ਹਿਮਾਚਲ- 66.56%

ਝਾਰਖੰਡ- 67.95%

ਓਡੀਸ਼ਾ- 62.46%

ਪੰਜਾਬ-55.20%

ਉੱਤਰ ਪ੍ਰਦੇਸ਼-54.00%

ਪੱਛਮੀ ਬੰਗਾਲ - 69.89%


Next Story
ਤਾਜ਼ਾ ਖਬਰਾਂ
Share it