ਪੁਲਵਾਮਾ ਅਟੈਕ ਨੇ ਖੋਹਿਆ ਲੱਖਾਂ ਲੋਕਾਂ ਦਾ ਰੋਜ਼ਗਾਰ
2019 ਦੇ ਵਿੱਚ ਹੋਇਆ ਪੁਲਵਾਮਾ ਅਟੈਕ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਨਾਲ ਹਰ ਇੱਕ ਸਬੰਧ ਤੋੜ ਦਿੱਤਾ ਗਿਆ ਸੀ ਅਤੇ ਅਟਾਰੀ ਸਰਹੱਦ ਰਾਹੀਂ ਹੋਣ ਵਾਲਾ ਕਾਰੋਬਾਰ ਵੀ ਪੂਰੀ ਤਰਹਾਂ ਨਾਲ ਬੰਦ ਕਰ ਦਿੱਤਾ ਗਿਆ ਸੀ। ਪਾਕਿਸਤਾਨ ਤੋਂ ਆਉਣ ਵਾਲੀਆਂ ਚੀਜ਼ਾਂ ਤੇ 200% ਡਿਊਟੀ ਲਗਾਈ ਗਈ ਸੀ

ਅੰਮ੍ਰਿਤਸਰ : 2019 ਦੇ ਵਿੱਚ ਹੋਇਆ ਪੁਲਵਾਮਾ ਅਟੈਕ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਨਾਲ ਹਰ ਇੱਕ ਸਬੰਧ ਤੋੜ ਦਿੱਤਾ ਗਿਆ ਸੀ ਅਤੇ ਅਟਾਰੀ ਸਰਹੱਦ ਰਾਹੀਂ ਹੋਣ ਵਾਲਾ ਕਾਰੋਬਾਰ ਵੀ ਪੂਰੀ ਤਰਹਾਂ ਨਾਲ ਬੰਦ ਕਰ ਦਿੱਤਾ ਗਿਆ ਸੀ। ਪਾਕਿਸਤਾਨ ਤੋਂ ਆਉਣ ਵਾਲੀਆਂ ਚੀਜ਼ਾਂ ਤੇ 200% ਡਿਊਟੀ ਲਗਾਈ ਗਈ ਸੀ, ਜਿਸ ਤੋਂ ਬਾਅਦ ਹੁਣ ਤੱਕ ਇੰਟਰਕੇਟਿੰਗ ਚੈੱਕ ਪੋਸਟ ਜਿਸ ਨੂੰ ਕਿ ਆਈਸੀਪੀ ਦੇ ਨਾਂ ਤੇ ਜਾਣਿਆ ਜਾਂਦਾ ਹੈ, ਉਸ ਵਿੱਚ ਕੰਮ ਕਰਨ ਵਾਲੇ 1433 ਦੇ ਕਰੀਬ ਕੁਲੀਆਂ ਦੇ ਨਾਂ ਨਾਲ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ, ਜਿਨਾਂ ਨੂੰ ਆਪਣੀ ਰੋਜੀ ਰੋਟੀ ਦੇ ਲਾਲੇ ਪੈ ਚੁੱਕੇ ਹਨ।
ਬਹੁਤੇ ਹੀ ਅੱਜ ਕੂਲੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਜਿਸ ਤਰਹਾਂ ਜੰਮੂ ਕਸ਼ਮੀਰ ਦੀ ਬੰਦਰਗਾਹ ਅਤੇ ਗੁਜਰਾਤ ਦੀ ਪੋਟ ਚੱਲ ਰਹੀ ਹੈ ਇਸੇ ਤਰਹਾਂ ਹੀ ਇੰਟਰਗੇਟਿੰਗ ਚੈੱਕ ਪੋਸਟ ਵੀ ਸ਼ੁਰੂ ਕੀਤੀ ਜਾਵੇ। ਇਸ ਲਈ ਉਹਨਾਂ ਵੱਲੋਂ ਹੁਣ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕਰ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ।
ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ ਹੋਏ ਅਟੈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਚੱਲਣ ਵਾਲੇ ਵਪਾਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਸੀ ਅਤੇ ਪਾਕਿਸਤਾਨ ਉਤੇ 200% ਡਿਊਟੀ ਵੀ ਲਗਾਈ ਗਈ ਸੀ, ਜਿਸ ਨੂੰ ਲੈ ਕੇ ਹੁਣ ਪਾਕਿਸਤਾਨ ਤੋਂ ਆਉਣ ਵਾਲਾ ਪਿਆਜ ਅਤੇ ਹੋਰ ਸਮਗਰੀਆਂ ਨਹੀਂ ਪਹੁੰਚ ਪਾ ਰਹੀਆਂ, ਜਿਸ ਕਰਕੇ ਆਈਸੀਪੀ ਦੇ ਵਿੱਚ ਕੰਮ ਕਰਨ ਵਾਲੇ 1433 ਕੂਲੀਆਂ ਦੇ ਘਰਾਂ ਦੇ ਹਾਲਾਤ ਲਗਾਤਾਰ ਇਹ ਖਰਾਬ ਹੋ ਰਹੇ ਹਨ। ਇਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਅੰਤਰਰਾਸ਼ਟਰੀ ਸਰਹੱਦ ਅਟਾਰੀ ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਜੰਮੂ ਕਸ਼ਮੀਰ ਅਤੇ ਗੁਜਰਾਤ ਦਾ ਵਪਾਰ ਪਾਕਿਸਤਾਨ ਨਾਲ ਚੱਲ ਸਕਦਾ ਹੈ ਤਾਂ ਆਈਸੀਪੀ ਦੇ ਰਾਹੀਂ ਕਿਉਂ ਨਹੀਂ।
ਉਹਨਾਂ ਨੇ ਕਿਹਾ ਕਿ ਅਟੈਕ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਹੈ ਲੇਕਿਨ ਬੰਦਰਗਾਹ ਪੰਜਾਬ ਦੀ ਬੰਦ ਕਰ ਦਿੱਤੀ ਗਈ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ ਜੋ ਕਿ ਹਰਗਜ ਬਰਦਾਸ਼ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਦੋਂ ਚੋਣਾਂ ਹੁੰਦੀਆਂ ਹਨ ਉਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਇੱਥੇ ਪਹੁੰਚਦੇ ਹਨ ਅਤੇ ਸਾਨੂੰ ਝੂਠੇ ਸੱਚੇ ਬਾਜ ਦੇ ਕਰ ਲੁਭਾਉਣ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਜਦੋਂ ਚੋਣਾਂ ਖਤਮ ਹੋ ਜਾਂਦੀਆਂ ਹਨ, ਉਸ ਤੋਂ ਬਾਅਦ ਕੋਈ ਵੀ ਉਹਨਾਂ ਵੱਲੋਂ ਸਾਡਾ ਸਾਰ ਨਹੀਂ ਦਿੱਤੀ ਜਾਂਦੀ। ਅੱਗੇ ਬੋਲਦੇ ਹੋਏ ਕਿਹਾ ਕਿ ਇਸ ਆਈਸੀਪੀ ਦੇ ਬੰਦ ਹੋਣ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਅਤੇ ਲੋਕਾਂ ਨੂੰ ਆਪਣੇ ਘਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਬੜੀ ਮਿਹਨਤ ਅਤੇ ਮੁਸ਼ੱਕਤ ਕਰਨ ਦੀ ਜਰੂਰਤ ਪੈ ਰਹੀ ਹੈ।
ਉਥੇ ਦੂਸਰੇ ਪਾਸੇ ਹਲਕਾ ਅਟਾਰੀ ਤੋਂ ਕੂਲੀਆਂ ਦੇ ਨਾਲ ਮੁਲਾਕਾਤ ਕਰਨ ਨਾਲ ਪੁੱਛੇ ਕਾਂਗਰਸੀ ਨੇਤਾ ਨੇ ਦੱਸਿਆ ਕਿ ਇਹਨਾਂ ਦੀ ਜਲਦੀ ਹੀ ਮੁਲਾਕਾਤ ਅਸੀਂ ਗਵਰਨਰ ਦੇ ਨਾਲ ਕਰਾਣ ਜਾ ਰਹੇ ਹਾਂ ਅਤੇ ਪੰਜਾਬ ਦੇ ਹਰ ਇੱਕ ਮੈਂਬਰ ਪਾਰਲੀਮੈਂਟ ਨੂੰ ਅਸੀਂ ਜਰੂਰ ਕਵਾਂਗੇ ਕਿ ਉਹ ਲੋਕ ਸਭਾ ਦੇ ਵਿੱਚ ਇਸ ਦੀ ਆਵਾਜ਼ ਚੁੱਕਣ ਤਾਂ ਜੋ ਕਿ ਇਸਦਾ ਹੱਲ ਨਿਕਲ ਸਕੇ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਤਾਂ ਵਾਰ ਵਾਰ ਆਵਾਜ਼ ਚੁੱਕੀ ਜਾਂਦੀ ਰਹੀ ਹੈ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਤੇ ਕੋਈ ਵੀ ਜੂਨ ਨਹੀਂ ਸਿਰ ਕਰੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਜਲਦ ਹੀ ਇਹਨਾਂ ਦਾ ਵਫਦ ਗਵਰਨਰ ਦੇ ਨਾਲ ਮੁਲਾਕਾਤ ਕਰਨ ਵਾਸਤੇ ਲੈ ਕੇ ਜਾਵਾਂਗੇ।