Begin typing your search above and press return to search.

ਦਮਦਮੀ ਟਕਸਾਲ ਸਿੱਖ ਯੂਥ ਫੈਡਰੇਸ਼ਨ ਵੱਲੋਂ ਫਿਲਮ ਐਮਰਜੈਂਸੀ ਦਾ ਵਿਰੋਧ

ਭਾਜਪਾ ਸਾਂਸਦ ਕੰਗਨਾ ਰਣੌਤ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਦਾ ਜਿੱਥੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਦਮਦਮੀ ਟਕਸਾਲ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਿਆਂ ਵੱਲੋਂ ਵੀ ਇਸ ਫਿਲਮ ਦਾ ਵਿਰੋਧ ਕੀਤਾ ਗਿਆ।

ਦਮਦਮੀ ਟਕਸਾਲ ਸਿੱਖ ਯੂਥ ਫੈਡਰੇਸ਼ਨ ਵੱਲੋਂ ਫਿਲਮ ਐਮਰਜੈਂਸੀ ਦਾ ਵਿਰੋਧ
X

Makhan shahBy : Makhan shah

  |  24 Aug 2024 1:19 PM GMT

  • whatsapp
  • Telegram

ਅੰਮ੍ਰਿਤਸਰ : ਭਾਜਪਾ ਸਾਂਸਦ ਕੰਗਨਾ ਰਣੌਤ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਦਾ ਜਿੱਥੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਦਮਦਮੀ ਟਕਸਾਲ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਿਆਂ ਵੱਲੋਂ ਵੀ ਇਸ ਫਿਲਮ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਆਖਿਆ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਇਹ ਦੱਸਣਾ ਤੇ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕੰਗਨਾ ਰਣੌਤ ਦੀ ਜਿਹੜੀ ਫਿਲਮ ਐਮਰਜੰਸੀ ਆ ਰਹੀ ਹੈ, ਉਹਨੂੰ ਅੰਮ੍ਰਿਤਸਰ ਦੇ ਵਿੱਚ ਮਾਝੇ ਵਿੱਚ ਤੇ ਪੰਜਾਬ ਦੇ ਵਿੱਚ ਚੱਲਣ ਨਹੀਂ ਦੇਵਾਂਗੇ।

ਉਨ੍ਹਾਂ ਕਿਹਾ ਕਿ ਇਹ ਫਿਲਮ ਦਾ ਮਕਸਦ ਕੇਵਲ ਸਿੱਖ ਕੌਮ ਨੂੰ ਅਤੇ ਪੰਜਾਬ ਨੂੰ ਬਦਨਾਮ ਕਰਨਾ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਜਿਹੜੀ ਛਵ੍ਹੀ ਨੂੰ ਵਿਗਾੜਨਾ ਹੈ।

ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਕਿਸਾਨੀ ਸੰਘਰਸ਼ ਵੇਲੇ ਵੀ ਇਹੋ ਜਿਹੀਆਂ ਭੈੜੀਆਂ ਹਰਕਤਾਂ ਕਰ ਚੁੱਕੀ ਹੋਈ ਹੈ, ਉਹ ਸਟੇਟ ਦਾ ਸੰਦ ਬਣ ਕੇ ਕੰਮ ਕਰ ਰਹੀ ਹੈ ਅਤੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ।

ਉਨ੍ਹਾਂ ਆਖਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੋ ਸਾਡੇ ਮਹਾਨ ਸ਼ਹੀਦ ਹਨ, ਜਿਨਾਂ ਨੂੰ ਖਾਲਸਾ ਪੰਥ ਵੱਲੋਂ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਏ, ਉਹਨਾਂ ਦੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀ ਯਾਦਗਾਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਆ ਅਤੇ ਸ੍ਰੀ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚ ਤਸਵੀਰ ਵੀ ਲੱਗੀ ਹੋਈ ਹੈ, ਉਹਨਾਂ ਦਾ ਰੋਲ ਅਸੀਂ ਕਿਸੇ ਵੀ ਮਨੁੱਖ ਨੂੰ ਨਹੀਂ ਕਰਨ ਦੇਵਾਂਗੇ।

Next Story
ਤਾਜ਼ਾ ਖਬਰਾਂ
Share it