ਅਦਾਲਤੀ ਸੰਮਨ ਤਾਮੀਲ ਕਰਨ ਗਏ ਪੁਲਿਸ ਮੁਲਾਜ਼ਮ ’ਤੇ ਹਮਲਾ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਪਿੰਡ ਤਲਾਣੀਆਂ ਵਿਖੇ ਅਦਾਲਤੀ ਸੰਮਨ ਤਾਮੀਲ ਕਰਨ ਲਏ ਪੁਲਿਸ ਮੁਲਾਜ਼ਮ ’ਤੇ ਹਮਲਾ ਕਰਕੇ ਵਰਦੀ ਫਾੜਨ ਦੇ ਇਲਜ਼ਾਮ ਵਿਚ ਦੋ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਏ, ਜਿਨ੍ਹਾਂ ਵਿਚੋਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਏ ਜਦਕਿ ਦੂਜਾ ਫ਼ਰਾਰ ਹੋ ਗਿਆ।

By : Makhan shah
ਫਤਿਹਗੜ੍ਹ ਸਾਹਿਬ : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਪਿੰਡ ਤਲਾਣੀਆਂ ਵਿਖੇ ਅਦਾਲਤੀ ਸੰਮਨ ਤਾਮੀਲ ਕਰਨ ਲਏ ਪੁਲਿਸ ਮੁਲਾਜ਼ਮ ’ਤੇ ਹਮਲਾ ਕਰਕੇ ਵਰਦੀ ਫਾੜਨ ਦੇ ਇਲਜ਼ਾਮ ਵਿਚ ਦੋ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਏ, ਜਿਨ੍ਹਾਂ ਵਿਚੋਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਏ ਜਦਕਿ ਦੂਜਾ ਫ਼ਰਾਰ ਹੋ ਗਿਆ।
ਪੁਲਿਸ ਥਾਣਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਸਬਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਖਾਣਾ ਫਤਿਹਗੜ੍ਹ ਸਾਹਿਬ ਦੇ ਪੁਲਿਸ ਕਰਮਚਾਰੀ ਅਦਾਲਤ ਵਿੱਚ ਚੱਲ ਰਹੇ ਇੱਕ ਕੇਸ ਲਈ ਪਰਵਾਨਾ ਨੋਟ ਲਈ ਪਿੰਡ ਤਲਾਣੀਆਂ ਵਿੱਚ ਸ਼ਾਮ ਲਾਲ ਦੇ ਘਰ ਜਾ ਕੇ ਜਦੋਂ ਪਰਵਾਨਾ ਨੋਟ ਕਰਨਾ ਸ਼ੁਰੂ ਕੀਤਾ ਤਾਂ ਉਹ ਰੌਲਾ ਪਾਉਣ ਲੱਗ ਪਿਆ, ਇਸ ਦੌਰਾਨ, ਉਸਦਾ ਲੜਕਾ ਜੋ ਦੂਜੇ ਕਮਰੇ ਵਿੱਚ ਸੀ, ਆ ਗਿਆ ਅਤੇ ਪੁਲਿਸ ਕਰਮਚਾਰੀ ਨਾਲ ਝਗੜਾ ਕਰਨ ਲੱਗ ਪਿਆ।
ਜਦੋਂ ਪੁਲਿਸ ਕਰਮਚਾਰੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਕਰਮਚਾਰੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਬਾਰੇ ਉਸਨੇ ਫਤਿਹਗੜ੍ਹ ਸਾਹਿਬ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੂੰ ਸੂਚਿਤ ਕੀਤਾ। ਜਿਸ 'ਤੇ ਉਹ ਖੁਦ ਵੀ (ਥਾਣਾ ਇੰਚਾਰਜ ਇੰਦਰਜੀਤ ਸਿੰਘ) ਉੱਥੇ ਪਹੁੰਚ ਗਏ ਤੇ ਇਸ ਦੌਰਾਨ, ਕਾਂਸਟੇਬਲ ਸੰਦੀਪ ਸਿੰਘ ਅਤੇ ਮਨਦੀਪ ਸਿੰਘ ਨਾਲ ਝੜਪ ਹੋ ਗਈ ਅਤੇ ਉਨ੍ਹਾਂ ਦੀਆਂ ਵਰਦੀਆਂ ਵੀ ਪਾੜ ਦਿੱਤੀਆਂ।
ਉਹਨਾਂ ਦੱਸਿਆ ਕਿ ਪੁਲਿਸ ਨੇ ਬੜੀ ਮੁਸ਼ਕਲ ਨਾਲ ਸ਼ਾਮ ਲਾਲ ਨੂੰ ਕਾਬੂ ਕੀਤਾ ਅਤੇ ਉਸਨੂੰ ਕਾਰ ਵਿੱਚ ਬਿਠਾਇਆ, ਇਸ ਦੌਰਾਨ ਉਸ ਦਾ ਲੜਕਾ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਸ਼ਾਮ ਲਾਲ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਰਾਜੇਸ਼ ਦੀ ਭਾਲ ਜਾਰੀ ਹੈ।


