Begin typing your search above and press return to search.

ਨਜਾਇਜ਼ ਨਸ਼ਾ ਛਡਾਊ ਕੇਂਦਰ 'ਤੇ ਪੁਲਿਸ ਦੀ ਰੇਡ, ਕਈ ਜਣੇ ਕਾਬੂ

ਨਸ਼ਾ ਛੁਡਾਊ ਕੇਂਦਰ ਦੇ ਨਾਂ ਉੱਤੇ ਨੌਜਵਾਨਾਂ ਦੇ ਮਾਪਿਆਂ ਤੋਂ ਪੈਸੇ ਠੱਗਣ ਵਾਲੇ ਤੇ ਨੌਜਵਾਨਾਂ ਨਾਲ ਤਸ਼ੱਦਦ ਕਰਨ ਵਾਲਿਆਂ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਗੈਰ ਕਾਨੂੰਨੀ ਤਰੀਕੇ ਨਾਲ ਇਨ੍ਹਾਂ ਵੱਲੋਂ ਨਸ਼ਾ ਛੂਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਜਿਸਦੀ ਜਾਣਕਾਰੀ ਪੁਲਿਸ ਹੁਰਾਂ ਨੂੰ ਮਿਲੀ ਤਾਂ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ

ਨਜਾਇਜ਼ ਨਸ਼ਾ ਛਡਾਊ ਕੇਂਦਰ ਤੇ ਪੁਲਿਸ ਦੀ ਰੇਡ, ਕਈ ਜਣੇ ਕਾਬੂ
X

Makhan shahBy : Makhan shah

  |  30 Jan 2025 1:04 PM IST

  • whatsapp
  • Telegram

ਅੰਮ੍ਰਿਤਸਰ, ਕਵਿਤਾ : ਨਸ਼ਾ ਛੁਡਾਊ ਕੇਂਦਰ ਦੇ ਨਾਂ ਉੱਤੇ ਨੌਜਵਾਨਾਂ ਦੇ ਮਾਪਿਆਂ ਤੋਂ ਪੈਸੇ ਠੱਗਣ ਵਾਲੇ ਤੇ ਨੌਜਵਾਨਾਂ ਨਾਲ ਤਸ਼ੱਦਦ ਕਰਨ ਵਾਲਿਆਂ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਗੈਰ ਕਾਨੂੰਨੀ ਤਰੀਕੇ ਨਾਲ ਇਨ੍ਹਾਂ ਵੱਲੋਂ ਨਸ਼ਾ ਛੂਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਜਿਸਦੀ ਜਾਣਕਾਰੀ ਪੁਲਿਸ ਹੁਰਾਂ ਨੂੰ ਮਿਲੀ ਤਾਂ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਜਿਸਤੋਂ ਬਾਅਦ ਹੁਣ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਨੇ ਹਾਲਾਂਕਿ ਪੰਜਾਬ ਸਰਕਾਰ ਲਗਾਤਾਰ ਇਸ ਖਿਲਾਫ ਮੂਹੀਮ ਚਲਾ ਰਹੀ ਹੈ ਤਾਂ ਜੋ ਸਾਡਾ ਪੰਜਾਬ ਨਸ਼ਾ ਮੁਕਤ ਬਣ ਸਕੇ ਅਜਿਹੇ ਵਿੱਚ ਪੈਸਿਆਂ ਦੇ ਲੋਭੀਆਂ ਨੇ ਇਸਨੂੰ ਵੀ ਪੈਸੇ ਕਮਾਉਣ ਦਾ ਜ਼ਰੀਆ ਬਣਾ ਲਿਆ ਹੈ। ਨੌਜਵਾਨਾਂ ਦੇ ਮਾਪਿਆਂ ਨੂੰ ਨਕਲੀ ਨਸ਼ਾ ਛੁਡਾਊ ਕੇਂਦਰ ਦਾ ਕਹਿ ਕੇ ਲਗਾਤਾਰ ਪੈਸੇ ਠੱਗੇ ਜਾ ਰਹੇ ਨੇ ਜਿਸਤੋਂ ਬਾਅਦ ਇਸ ਬਾਬਤ ਸੂਹ ਮਿਲਣ ਉੱਤੇ ਅੰਮ੍ਰਿਤਸਰ ਦੀ ਥਾਣਾ ਵੱਲਾ ਦੀ ਪੁਲਿਸ ਨੇ ਨਕਲੀ ਨਸ਼ਾ ਛਡਾਊ ਕੇਂਦਰ ਦੇ ਮਾਲਕਾਂ ਨੂੰ ਕਾਬੂ ਕਰ ਲਿਆ।

ਨਸ਼ਾ ਛਡਾਓ ਕੇਂਦਰ ਦੇ ਵਿੱਚ ਦਾਖਲ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਰੀਬ 3 ਤੋਂ 4 ਮਹੀਨਿਆਂ ਤੋਂ ਕਮਰੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ ਕੋਈ ਡਾਕਟਰ ਉਨ੍ਹਾਂ ਦੀ ਜਾਂਚ ਲਈ ਨਹੀਂ ਆਇਆ ਸ਼ੁਰੂ ਵਿੱਚ ਸਿਰਫ 4 ਤੋਂ 5 ਦਿਨ ਹੀ ਦਵਾਈ ਖਾਣ ਨੂੰ ਦਿੱਤੀ ਗਈ ਤੇ ਕਮਰੇ ਚੋਂ ਬਾਹਰ ਨਿਕਲਣ ਨਹੀਂ ਦਿੱਤਾ ਜਾਂਦਾ ਸੀ।

ਪੁਲਿਸ ਅਧਿਕਾਰੀ ਜਤਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ 15 ਨੌਜਵਾਨਾਂ ਲਈ ਇੱਕੋ ਹੀ ਕਮਰੇ ਦੇ ਵਿੱਚ ਇੱਕ ਬਾਥਰੂਮ ਸੀ ਤੇ ਬਹੁਤ ਹੀ ਬੁਰਾ ਹਾਲ ਸੀ ਉਹਨਾਂ ਕਿਹਾ ਕਿ ਫਿਲਹਾਲ ਇਹਨਾਂ ਦੋਵਾਂ ਨੌਜਵਾਨਾਂ ਨੂੰ ਜਿਨਾਂ ਨੇ ਇਹ ਨਸ਼ਾ ਛਡਾਓ ਕੇਂਦਰਖੋਲਿਆ ਸੀ ਅਸੀਂ ਗ੍ਰਿਫਤਾਰ ਕਰ ਲਿਆ ਹੈ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਬਿਲਡਿੰਗ ਇਹਨਾਂ ਦੀ ਹੈ ਜਾਂ ਇਹਨਾਂ ਨੇ ਕਿਰਾਏ ਤੇ ਲਿੱਤੀ ਹੈ। ਇਸ ਦੀ ਸਾਰੀ ਜਾਂਚ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it