ਹਸਪਤਾਲ 'ਚ ਪੁਲਿਸ ਦੀ ਰੇਡ, ਖੰਗਾਲਿਆ ਹਰ ਇੱਕ ਕੋਨਾ
ਪੰਜਾਬ ਦੇ ਵਿਚ ਨਸ਼ੇ ਨੂੰ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ "ਯੁੱਧ ਨਸ਼ੇ ਵਿਰੁੱਧ" ਚਲਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਪੁਲਿਸ ਵਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਜਨਤਕ ਥਾਵਾਂ 'ਤੇ ਵੀ ਪੁਲਿਸ ਵਲੋਂ ਚੈਕਿੰਗ ਕੀਤੀ ਜਾਂਦੀ ਹੈ।

ਜਲੰਧਰ (ਵਿਵੇਕ ਕੁਮਾਰ) : ਪੰਜਾਬ ਦੇ ਵਿਚ ਨਸ਼ੇ ਨੂੰ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ "ਯੁੱਧ ਨਸ਼ੇ ਵਿਰੁੱਧ" ਚਲਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਪੁਲਿਸ ਵਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਜਨਤਕ ਥਾਵਾਂ 'ਤੇ ਵੀ ਪੁਲਿਸ ਵਲੋਂ ਚੈਕਿੰਗ ਕੀਤੀ ਜਾਂਦੀ ਹੈ। ਇਸੇ ਕੜੀ ਤਹਿਤ ਅੱਜ ਜਲੰਧਰ ਦੇ ਡੀਸੀਪੀ ਨਰੇਸ਼ ਕੁਮਾਰ ਸੈਕੜੇ ਪੁਲਿਸ ਮੁਲਾਜਮਾਂ ਦੇ ਨਾਲ ਜਲੰਧਰ ਦੇ ਸਿਵਲ ਹਸਪਤਾਲ ਪਹੁੰਚੇ। ਜਿਥੇ ਓਹਨਾ ਦੇ ਵਲੋਂ ਹਸਪਤਾਲ 'ਚ ਆਉਣ ਜਾਣ ਵਾਲੇ ਅਤੇ ਪਾਰਕਿੰਗ 'ਚ ਖੜੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਡੀਸੀਪੀ ਨਰੇਸ਼ ਕੁਮਾਰ ਡੋਗਰਾ ਨੇ ਦੱਸਿਆ ਕਿ ਮਾਨਯੋਗ ਸੀਪੀ ਜਲੰਧਰ ਦੇ ਹੁਕਮਾਂ ਦੇ ਅਧੀਨ ਇਹ ਚੈਕਿੰਗ ਕੀਤੀ ਗਈ ਹੈ।ਓਹਨਾ ਕਿਹਾ ਕਿ ਪਹਿਲਾ ਇਹ ਚੈਕਿੰਗ ਪਿੱਛਲੇ ਦਿਨਾਂ 'ਚ ਬੱਸ ਸਟੈਂਡ ਤੇ ਕੀਤੀ ਗਈ ਅਤੇ ਉਸ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਗਈ ਅੱਜ ਇਹ ਚੈਕਿੰਗ ਜਲੰਧਰ ਦੇ ਸਿਵਲ ਹਸਪਤਾਲ 'ਚ ਕੀਤੀ ਜਾ ਰਹੀ ਹੈ। ਇਸ ਦੇ ਹੀ ਡੀਸੀਪੀ ਨਰੇਸ਼ ਡੋਗਰਾ ਨੇ ਕਿਹਾ ਕਿ ਪਿੱਛਲੇ ਲੰਬੇ ਸਮੇ ਤੋਂ ਸ਼ਿਕਾਇਤਾ ਮਿਲ ਰਹੀਆਂ ਸਨ ਕੀ ਇਸ ਹਸਪਤਾਲ ਦੀ ਪੁਰਾਣੀ ਇਮਾਰਤ 'ਚ ਕੁੱਝ ਨੌਜਵਾਨ ਆਕੇ ਨਸ਼ਾ ਕਰਦੇ ਨੇ ਅਤੇ ਹਸਪਤਾਲ ਦੀ ਪਾਰਕਿੰਗ 'ਚ ਚੋਰ ਆਕੇ ਚੋਰੀ ਦੇ ਵਾਹਨ ਖੜੇ ਕਰ ਜਾਂਦੇ ਨੇ। ਜਿਸ ਕਰਕੇ ਅੱਜ ਇਥੇ ਆਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੋ ਓਹਨਾ ਕਿਹਾ ਕੀ ਇਸ ਚੈਕਿੰਗ ਦੇ ਵਿਚ 100 ਤੋਂ ਵੱਧ ਮੁਲਾਜਮ ਸ਼ਾਮਲ ਨੇ ਅਤੇ ਕੋਈ ਨਾ ਕੋਈ ਸਫਲਤਾਂ ਜਰੂਰ ਹੱਥ ਲਗੇਗੀ।
ਇਸ ਦੇ ਨਾਲ ਹੀ ਡੀਸੀਪੀ ਡੋਗਰਾ ਨੇ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਹੈ।ਡੀਸੀਪੀ ਡੋਗਰਾ ਨੇ ਕਿਹਾ ਕਿ ਜੇਕਰ ਕਿਸੇ ਵੀ ਇਲਾਕੇ 'ਚ ਕੋਈ ਨਸ਼ਾ ਤਸਕਰ ਹੈ ਜਾਂ ਕੋਈ ਗੈਰ ਕਾਨੂੰਨੀ ਕੰਮ ਚਲ ਰਿਹਾ ਹੈ ਤਾਂ ਇਸ ਦੀ ਜਾਣਕਾਰੀ ਬੇਝਿਜਕ ਪੁਲਿਸ ਨਾਲ ਕੀਤੀ ਜਾਵੇ।ਇਸ ਦੇ ਨਾਲ ਹੋ ਓਹਨਾ ਨੇ ਆਪਣਾ ਪਰਸਨਲ ਨੰਬਰ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਵੀ ਤਰਾਂ ਦੀ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਓਹਨਾ ਨਾਲ ਕਿਸੇ ਸਮੇਂ ਵੀ ਸੰਪਰਕ ਕਰ ਸਕਦਾ ਹੈ।