Begin typing your search above and press return to search.

ਜਲੰਧਰ ’ਚ ਪੀਜ਼ਾ ਸ਼ਾਪ ’ਤੇ ਕੰਮ ਕਰਨ ਵਾਲੇ ਦਾ ਬੇਰਹਿਮੀ ਨਾਲ ਕਤਲ

ਪੰਜਾਬ ਦੇ ਵਿੱਚ ਆਏ ਦਿਨ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਕੁਝ ਲੋਕਾਂ ਦੇ ਵੱਲੋਂ ਦਿੱਤਾ ਜਾਂਦਾ ਕਈ ਵਾਰ ਇਹ ਘਟਨਾਵਾਂ ਇਨੀ ਦਰਿੰਦਗੀ ਭਰੀਆਂ ਹੁੰਦੀਆਂ ਨੇ ਕਿ ਖਬਰਾਂ ਨੂੰ ਜਾਣ ਕੇ ਵੀ ਅਸੀਂ ਹੈਰਾਨ ਪਰੇਸ਼ਾਨ ਹੋ ਜਾਦੇ ਆਂ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਜਿੱਥੇ ਜਲੰਧਰ ਦੇ ਦਿਹਾਤੀ ਖੇਤਰ ਦੇ ਅਧੀਨ ਆਉਂਦੇ ਮਹਿਤਪੁਰ ਦੇ ਪਿੰਡ ਹਰੀਪੁਰ ਦੇ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ।

ਜਲੰਧਰ ’ਚ ਪੀਜ਼ਾ ਸ਼ਾਪ ’ਤੇ ਕੰਮ ਕਰਨ ਵਾਲੇ ਦਾ ਬੇਰਹਿਮੀ ਨਾਲ ਕਤਲ
X

Makhan shahBy : Makhan shah

  |  1 April 2025 9:17 PM IST

  • whatsapp
  • Telegram

ਜਲੰਧਰ,(ਸੁਖਵੀਰ ਸਿੰਘ ਸ਼ੇਰਗਿੱਲ): ਪੰਜਾਬ ਦੇ ਵਿੱਚ ਆਏ ਦਿਨ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਕੁਝ ਲੋਕਾਂ ਦੇ ਵੱਲੋਂ ਦਿੱਤਾ ਜਾਂਦਾ ਕਈ ਵਾਰ ਇਹ ਘਟਨਾਵਾਂ ਇਨੀ ਦਰਿੰਦਗੀ ਭਰੀਆਂ ਹੁੰਦੀਆਂ ਨੇ ਕਿ ਖਬਰਾਂ ਨੂੰ ਜਾਣ ਕੇ ਵੀ ਅਸੀਂ ਹੈਰਾਨ ਪਰੇਸ਼ਾਨ ਹੋ ਜਾਦੇ ਆਂ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਜਿੱਥੇ ਜਲੰਧਰ ਦੇ ਦਿਹਾਤੀ ਖੇਤਰ ਦੇ ਅਧੀਨ ਆਉਂਦੇ ਮਹਿਤਪੁਰ ਦੇ ਪਿੰਡ ਹਰੀਪੁਰ ਦੇ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਉਸਦੀ ਲਾਸ਼ ਨੇੜਲੇ ਖੇਤਾਂ ਦੇ ਵਿੱਚ ਹੀ ਸੁੱਟ ਦਿੱਤੀ ਗਈ ਹੈ।

ਮਿਲੀਆਂ ਜਾਣਕਾਰੀਆਂ ਮੁਤਾਬਕ ਮ੍ਰਿਤਕ ਦਾ ਗਲਾ ਵੱਢਿਆ ਹੋਇਆ ਸੀ ਅਤੇ ਉਸਦੇ ਹੱਥ ਵੀ ਕੱਟ ਦਿੱਤੇ ਗਏ ਸਨ ਪਹਿਲੀ ਨਜ਼ਰ ਇਹ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਾਪਦਾ ਹੈ ਤੇ ਇਸ ਨੂੰ ਵੱਢ ਕੇ ਮਾਰ ਕੇ ਸੁੱਟ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਰਾਜਵੀਰ ਡੇਵਿਡ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਤੇ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਉੱਥੇ ਹੀ ਮਾਮਲੇ ਦੇ ਜਾਂਚ ਦੇ ਲਈ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਹਰੇਕ ਐਂਗਲ ਤੋਂ ਹਰੇਕ ਦ੍ਰਿਸ਼ਟੀਕੋਣ ਤੋਂ ਇਸ ਮਾਮਲੇ ਦੇ ਉੱਪਰ ਜਾਂਚ ਕਰੇ ਜਾਣ ਦੀ ਗੱਲ ਆਖੀ ਗਈ ਹੈ ਤੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸ਼ਾਹਕੋਟ ਓਂਕਾਰ ਸਿੰਘ ਬਰਾੜ ਹੋਰਾਂ ਨੇ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਪਿੰਡ ਹਰੀਪੁਰ ਦੇ ਨੇੜੇ ਇੱਕ ਨੌਜਵਾਨ ਦੀ ਲਾਸ਼ ਐਸੀ ਹਾਲਤ ਦੇ ਵਿੱਚ ਪਈ ਹੈ ਉਹਨਾਂ ਨੇ ਦੱਸਿਆ ਕਿ ਨੌਜਵਾਨ ਇੱਕ ਪੀਜ਼ਾ ਦੀ ਦੁਕਾਨ ਦੇ ਉੱਪਰ ਕੰਮ ਕਰਦਾ ਸੀ। ਪੁਲਿਸ ਦੇ ਵੱਲੋਂ ਦਿੱਤੀਆਂ ਤਮਾਮ ਜਾਣਕਾਰੀਆਂ ਦੇ ਮੁਤਾਬਕ ਹੁਣ ਜਾਂਚ ਕੀਤੀ ਜਾਵੇਗੀ ਤੇ ਇਸ ਕਤਲ ਕੀਤੇ ਗਏ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੂੰ ਦੱਸਣ ਦੇ ਨਾਲ ਨਾਲ ਉਹਨਾਂ ਮੁਲਜ਼ਮਾਂ ਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਨਾਂ ਦੇ ਵੱਲੋਂ ਜਲੰਧਰ ਦੇ ਵਿੱਚ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it