Begin typing your search above and press return to search.

Pathankot News: ਪੰਜਾਬ 'ਚ ਵੱਡੀ ਸਾਜ਼ਿਸ਼, ਵੇਖਿਆ ਗਿਆ ਇਕ ਹਥਿਆਰਬੰਦ ਸ਼ੱਕੀ, ਪੰਜਾਬ ਪੁਲਿਸ ਨੇ ਜਾਰੀ ਕੀਤਾ ਸਕੈਚ

ਪਠਾਨਕੋਟ 'ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਕੋਟ ਪੱਤੀਆਂ 'ਚ ਇਕ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ ਹੈ।

Pathankot News: ਪੰਜਾਬ ਚ ਵੱਡੀ ਸਾਜ਼ਿਸ਼, ਵੇਖਿਆ ਗਿਆ ਇਕ ਹਥਿਆਰਬੰਦ ਸ਼ੱਕੀ, ਪੰਜਾਬ ਪੁਲਿਸ ਨੇ ਜਾਰੀ ਕੀਤਾ ਸਕੈਚ
X

Dr. Pardeep singhBy : Dr. Pardeep singh

  |  29 Jun 2024 11:48 AM IST

  • whatsapp
  • Telegram

ਪਠਾਨਕੋਟ: ਪਠਾਨਕੋਟ 'ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਕੋਟ ਪੱਤੀਆਂ 'ਚ ਇਕ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ ਹੈ। ਦੱਸ ਦੇਈਏ ਕਿ ਬੀਤੀ ਰਾਤ ਵੀ ਪਠਾਨਕੋਟ ਜ਼ਿਲ੍ਹੇ ਦੇ ਨੇੜਲੇ ਪਿੰਡ ਕੀੜੀ ਗੰਡਿਆਲ ਵਿੱਚ ਕੋਈ ਅਣਪਛਾਤਾ ਵਿਅਕਤੀ ਮੌਜੂਦ ਮਿਲਿਆ ਸੀ। ਜਿਸ ਕਾਰਨ ਅੱਜ ਤੀਜੇ ਦਿਨ ਵੀ ਪਠਾਨਕੋਟ ਪੁਲਿਸ ਨੇ ਹੋਰ ਏਜੰਸੀਆਂ ਅਤੇ ਫੋਰਸਾਂ ਦੀ ਮਦਦ ਨਾਲ ਦਿਨ ਭਰ ਸਰਚ ਅਭਿਆਨ ਚਲਾਇਆ।

ਜਿਸ ਤੋਂ ਬਾਅਦ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਵੱਲੋਂ ਇੱਕ ਸ਼ੱਕੀ ਵਿਅਕਤੀ ਦਾ ਸਕੈਚ ਜਾਰੀ ਕੀਤਾ ਗਿਆ ਹੈ। ਜਿਸ ਨੂੰ ਬੀਤੀ ਰਾਤ ਪੰਜਾਬ ਜੰਮੂ ਸਰਹੱਦ 'ਤੇ ਜੰਮੂ ਦੇ ਕੇਦੀ ਗੰਢਿਆਲ ਇਲਾਕੇ 'ਚ ਦੇਖਿਆ ਗਿਆ। ਡੀਆਈਜੀ ਬਾਰਡਰ ਰੇਂਜ ਨੇ ਵੀ ਪ੍ਰੈੱਸ ਨੋਟ ਜਾਰੀ ਕਰਕੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।

ਪੁਲਿਸ ਨੇ ਜਾਣਕਾਰੀ ਦੇਣ ਲਈ ਜਾਰੀ ਕੀਤੇ ਗਏ ਨੰਬਰ

ਜਿਸ ਵਿੱਚ ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ। ਦੱਸ ਦੇਈਏ ਕਿ ਪਠਾਨਕੋਟ ਪੁਲਿਸ ਦਾ ਕੰਟਰੋਲ ਰੂਮ ਨੰਬਰ ਵੀ ਜਾਣਕਾਰੀ ਦੇਣ ਲਈ ਜਾਰੀ ਕੀਤਾ ਗਿਆ ਹੈ।

87280-33500 (ਕੰਟਰੋਲ ਰੂਮ)

98722-00309 (ਡੀ.ਐਸ.ਪੀ. ਦਿਹਾਤੀ)

99884-11405 (ਐਸ.ਐਚ.ਓ. ਨਰੋਟ ਜੈਮਲ ਸਿੰਘ)

Next Story
ਤਾਜ਼ਾ ਖਬਰਾਂ
Share it