Begin typing your search above and press return to search.

ਪਾਸਟਰ ਬਜਿੰਦਰ ਇੱਕ ਨਵੀਂ ਕਥਿਤ ਵੀਡੀਓ ਆਈ ਸਾਹਮਣੇ, ਉੱਡ ਜਾਣਗੇ ਹੋਸ਼

ਹੁਣ ਪਾਸਟਰ ਬਜਿੰਦਰ ਸਿੰਘ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਪਾਸਟਰ ਇਕ ਕਿਸਾਨ ਨੂੰ ਆਪਣੇ ਦਫ਼ਤਰ 'ਚ ਬੁੱਲਕੇ ਆਪਣੇ ਸਮਰਥਕਾਂ ਦੇ ਨਾਲ ਮਿਲਕੇ ਕਿਸਾਨ ਦੀ ਬੁਰੀ ਤਰਾਂ ਕੁੱਟਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਪਾਸਟਰ ਬਜਿੰਦਰ ਇੱਕ ਨਵੀਂ ਕਥਿਤ ਵੀਡੀਓ ਆਈ ਸਾਹਮਣੇ, ਉੱਡ ਜਾਣਗੇ ਹੋਸ਼
X

Makhan shahBy : Makhan shah

  |  17 April 2025 8:06 PM IST

  • whatsapp
  • Telegram

ਚੰਡੀਗੜ੍ਹ (ਵਿਵੇਕ ਕੁਮਾਰ) : ਬਲਾਤਕਾਰ ਦੇ ਦੋਸ਼ ਹੇਠ ਉਮਰ ਕੈਦ ਦੀ ਸਜਾ ਕਟ ਰਹੇ ਪਾਸਟਰ ਬਜਿੰਦਰ ਦੀ ਮੁਸ਼ਕਿਲਾਂ ਲਗਾਤਾਰ ਵੱਧ ਦੀਆ ਨਜ਼ਰ ਆ ਰਹੀਆਂ ਨੇ।ਬਲਾਤਕਾਰ ਦੇ ਮਾਮਲਾ ਦੇ ਸਜਾ ਸੁਣਾਏ ਜਾਣ ਤੋਂ ਬਾਅਦ ਵੀ ਪਸਟਰਮ ਬਜਿੰਦਰ ਸਿੰਘ ਖਿਲਾਫ਼ ਹੋਰ ਮਾਮਲੇ ਸਾਹਮਣੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਹੁਣ ਪਾਸਟਰ ਬਜਿੰਦਰ ਸਿੰਘ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਪਾਸਟਰ ਇਕ ਕਿਸਾਨ ਨੂੰ ਆਪਣੇ ਦਫ਼ਤਰ 'ਚ ਬੁੱਲਕੇ ਆਪਣੇ ਸਮਰਥਕਾਂ ਦੇ ਨਾਲ ਮਿਲਕੇ ਕਿਸਾਨ ਦੀ ਬੁਰੀ ਤਰਾਂ ਕੁੱਟਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਮਿਲ ਰਹੀ ਜਾਣਕਾਰੀ ਅਨੁਸਾਰ ਪਾਸਟਰ ਬਜਿੰਦਰ ਨੇ 2021 ਤੋਂ ਕਿਸਾਨ ਲਖਬੀਰ ਸਿੰਘ ਲੱਖਾ ਦੀ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ ਜਿਸ ਦੇ ਖ਼ਿਲਾਫ਼ ਮਾਨਯੋਗ ਕੋਰਟ ਨੇ 22/11/2024 ਨੂੰ ਲਖਬੀਰ ਸਿੰਘ ਲੱਖਾ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਪ੍ਰਸ਼ਾਸਨ ਨੂੰ ਕਿਸਾਨ ਲਖਬੀਰ ਸਿੰਘ ਲੱਖਾ ਦੀ ਜ਼ਮੀਨ ਖਾਲੀ ਕਰਵਾਉਣ ਲਈ ਲੋੜੀਂਦੀ ਪੁਲਿਸ ਬਲ ਅਤੇ ਡਿਊਟੀ ਮੈਜਿਸਟਰੇਟ ਕੀਤੇ ਸਨ। ਜਿਨਾਂ ਨੂੰ ਅੱਜ ਤੱਕ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ।

ਇਸ ਪੂਰੇ ਮਾਮਲੇ 'ਚ ਸਮਾਜ ਸੇਵੀ ਭਗਤ ਸਿੰਘ ਦੁਆਬੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੁਲਿਸ ਦੀ ਮਿਲੀਭੁਗਤ ਨਾਲ ਬਜਿੰਦਰ ਸਿੰਘ ਜੇਲ ਵਿੱਚੋਂ ਬੈਠਾ ਆਪਣਾ ਸਾਮਰਾਜ ਚਲਾ ਰਿਹਾ ਹੈ। ਇਸੇ ਕਰਕੇ ਪੁਲਿਸ ਪ੍ਰਸ਼ਾਸਨ ਬਜਿੰਦਰ ਸਿੰਘ ਖਿਲਾਫ਼ ਕੋਈ ਐਕਸ਼ਨ ਨਹੀਂ ਲੈ ਰਿਹਾ।ਇਸ ਦੇ ਨਾਲ ਹੀ ਦੁਆਬੀ ਨੇ ਕਿਹਾ ਕਿ ਲਖਬੀਰ ਸਿੰਘ ਦੀ ਕੁੱਟ ਮਾਰ ਦੀ ਸੀਸੀਟੀਵੀ ਜੋ ਮੀਡੀਆ ਵਿੱਚ ਜਨਤਕ ਕੀਤੀ ਜਾ ਚੁੱਕੀ ਹੈ। ਜਿਸ ਦੇ ਵਿੱਚ ਸਾਫ ਦਿਖ ਰਿਹਾ ਹੈ ਕਿ ਲਖਬੀਰ ਸਿੰਘ ਨੂੰ ਕਿੰਨੇ ਬੁਰੇ ਤਰੀਕੇ ਨਾਲ ਕੁੱਟਿਆ ਮਾਰਿਆ ਗਿਆ।


ਇਥੋਂ ਤੱਕ ਕਿ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਪੁਲਿਸ ਨੇ ਬਣਦੀ ਕਾਰਵਾਈ ਦੇ ਵਿੱਚ ਢਿੱਲ ਵਰਤੀ ਜਿਸ ਕਾਰਨ ਪਾਸਟਰ ਬਜਿੰਦਰ ਸਿੰਘ ਵੱਡੇ ਗੁਨਾਹ ਕਰਨ ਤੋਂ ਬਾਅਦ ਵੀ ਬੇਖੌਫ ਆਜ਼ਾਦ ਘੁੰਮਦਾ ਰਿਹਾ। ਭਗਤ ਸਿੰਘ ਦੁਆਬੀ ਹੁਰਾਂ ਨੇ ਇੱਕ ਕੋਰਟ ਆਰਡਰ ਦੀ ਕਾਪੀ ਵੀ ਮੀਡੀਆ ਸਾਹਮਣੇ ਪੇਸ਼ ਕੀਤੀ ਜੋ ਕਿ ਡਿਸਟਰਿਕਟ ਮੈਜਿਸਟਰੇਟ, ਜਿਲਾ ਐਸ ਏ ਐਸ ਮੋਹਾਲੀ ਵੱਲੋਂ ਦੱਸੀ ਜਾਂਦੀ ਹੈ।ਜਿਸ ਦੇ ਸਫਾ ਨੰਬਰ ਚਾਰ ਪੈਰਾ ਨੰਬਰ ਛੇ ਵਿੱਚ ਮਾਨਯੋਗ ਜੱਜ ਸਾਹਿਬ ਵੱਲੋਂ ਲਿਖਿਆ ਗਿਆ ਹੈ ਕਿ ਪਾਸਟਰ ਬਜਿੰਦਰ ਸਿੰਘ ਆਪਣੇ ਰਸੂਖ ਅਤੇ ਪੁਲਿਸ ਅਫਸਰਾ ਦੀ ਮਿਲੀਭੁਗਤ ਨਾਲ ਕਿਸਾਨ ਉਤੇ ਝੂਠੇ ਪਰਚੇ ਦਰਜ ਕਰਵਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it