ਖਾਲਸਾ ਸਾਜਨਾ ਦਿਵਸ 'ਤੇ ਪੇਪਰ ਆਰਟਿਸਟ ਨੇ ਬਣਾਇਆ ਤਖਤ ਕੇਸਗੜ੍ਹ ਸਾਹਿਬ ਦਾ ਮਾਡਲ
ਗੁਰਪ੍ਰੀਤ ਆਰਟਿਸਟ ਨੇ ਦੱਸਿਆ ਕਿ ਦੇਸ਼ ਭਰ ਵਿੱਚ ਸਿੱਖ ਕੌਮ ਵੱਲੋਂ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦੇ ਚਲਦੇ ਉਹਨਾਂ ਦੇ ਮਨ ਵਿੱਚ ਵੀ ਸਿੱਖ ਕੌਮ ਦੇ ਲਈ ਜੋ ਸ਼ਰਧਾ ਭਾਵਨਾ ਹੈ ਉਸ ਨੂੰ ਲੈ ਕੇ ਤਖਤ ਸ੍ਰੀ ਕੇਸਗੜ੍ਹ ਦਾ ਇਹ ਮਾਡਲ ਤਿਆਰ ਕੀਤਾ ਗਿਆ ਹੈ।

ਅੰਮ੍ਰਿਤਸਰ : ਜਿੱਥੇ ਦੇਸ਼ ਭਰ ਵਿੱਚ ਸਿੱਖ ਕੌਮ ਵਲੋ ਖ਼ਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ,ਉੱਥੇ ਹੀ ਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਵੱਲੋ ਤਖਤ ਸ਼੍ਰੀ ਕੇਸਗੜ੍ਹ ਦਾ ਮਾਡਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਆਰਟਿਸਟ ਨੇ ਦੱਸਿਆ ਕਿ ਦੇਸ਼ ਭਰ ਵਿੱਚ ਸਿੱਖ ਕੌਮ ਵੱਲੋਂ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦੇ ਚਲਦੇ ਉਹਨਾਂ ਦੇ ਮਨ ਵਿੱਚ ਵੀ ਸਿੱਖ ਕੌਮ ਦੇ ਲਈ ਜੋ ਸ਼ਰਧਾ ਭਾਵਨਾ ਹੈ ਉਸ ਨੂੰ ਲੈ ਕੇ ਤਖਤ ਸ੍ਰੀ ਕੇਸਗੜ੍ਹ ਦਾ ਇਹ ਮਾਡਲ ਤਿਆਰ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤਪਾਨ ਕਰਵਾਇਆ ਗਿਆ ਸੀ, ਜਿਸ ਦੇ ਚਲਦੇ ਉਹਨਾਂ ਦੇ ਮਨ ਵਿੱਚ ਇਹ ਭਾਵਨਾ ਸੀ ਕਿ ਤਖਤ ਸ਼੍ਰੀ ਕੇਸਗੜ੍ਹ ਦਾ ਮਾਡਲ ਤਿਆਰ ਕਰਕੇ ਆਪਣੀ ਕੌਮ ਨੂੰ ਭੇਂਟ ਕੀਤਾ ਜਾਵੇ। ਇਸ ਦੇ ਚਲਦੇ ਉਹਨਾਂ ਵੱਲੋਂ ਇਹ ਮਾਡਲ ਤਿਆਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਮਾਡਲ ਡੇਢ/ ਡੇਢ ਫੁੱਟ ਦਾ ਹੈ ਤੇ ਇਸ ਨੂੰ ਬਣਾਉਣ ਦੇ ਵਿੱਚ ਇੱਕ ਮਹੀਨੇ ਦਾ ਸਮਾਂ ਲੱਗ ਗਿਆ ਹੈ। ਉਹਨਾਂ ਕਿਹਾ ਕਿ ਬੜੇ ਹੀ ਬਰੀਕੀ ਦੇ ਨਾਲ ਇਸ ਵਿੱਚ ਕਾਰੀਗਰੀ ਕੀਤੀ ਗਈ ਹੈ ਤੇ ਕਾਫੀ ਮਿਹਨਤ ਵੀ ਇਸ ਨੂੰ ਬਣਾਉਣ ਵਿੱਚ ਲੱਗੀ ਹੈ। ਇਹ ਮਾਡਲ ਨੂੰ ਬਣਾਉਣ ਵਿੱਚ ਫਾਈਬਰ ਦੀ ਵਰਤੋਂ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਇਹ ਮਾਡਲ ਬਣਾਉਣ ਵਿੱਚ ਰੋਜ਼ਾਨਾ ਅਰ ਤੋਂ 10 ਘੰਟੇ ਇਹ ਕੰਮ ਕਰਦੇ ਸਨ। ਉਹਨਾਂ ਕਿਹਾ ਕਿ ਇਸ ਵਿੱਚ ਪਲਾਸਟਿਕ ਫਾਈਬਰ ਦੀ ਵੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 1699 ਈ: ਦੀ ਵਿਸਾਖੀ ਦੇ ਵਾਲੇ ਦਿਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ ਅਤੇ ਫਿਰ ਆਪ ਨੇ ਦਾਸ ਬਣ ਕੇ ਅੰਮ੍ਰਿਤ ਛਕਿਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਉਹ ਗੁਰਬਾਣੀ ਨਾਲ ਸਬੰਧਤ ਗੁਰੂ ਦੇ ਉਪਦੇਸ਼ਾਂ ’ਤੇ ਚੱਲ ਕੇ ਸਾਬਾਤ ਸੁਰਤ ਵਾਲੇ ਬਣੀਏ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਪਾਨ ਕਰਨ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜ ਤਖ਼ਤਾਂ ਦੇ ਮਾਡਲ ਤਿਆਰ ਕੀਤੇ ਹਨ। ਦਸ ਗੁਰੂ ਸਾਹਿਬਾਨਾਂ ਦੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਚਖੰਡ ਸ਼੍ਰੀ ਹਰੀ ਮੰਦਰ ਸਾਹਿਬ ਦੇ ਵੀ ਤਿਆਰ ਕੀਤੇ ਹਨ ਇਸ ਤੋਂ ਇਲਾਵਾ ਗੁਰੂ ਸਾਹਿਬਾਨ ਦੇ ਜਨਮ ਅਸਥਾਨਾਂ ਦੇ ਮਾਡਲ ਵੀ ਤਿਆਰ ਕੀਤੇ ਗਏ ਹਨ। ਓਹਨਾ ਕਿਹਾ ਕਿ ਸਿੱਖ ਦਾ ਜੀਵਨ ਆਪਣੇ ਗੁਰੂ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਓਹਨਾ ਕਿਹਾ ਓਨ੍ਹਾਂ ਨੂੰ ਵਿਦੇਸ਼ਾਂ ਦੀ ਧਰਤੀ ਤੇ 17 ਵਿਸ਼ਵ ਰਿਕਾਰਡ ਅਤੇ ਸੱਤ ਰਾਸ਼ਟਰੀ ਰਿਕਾਰਡ ਮਿਲੇ ਹਨ ਅਤੇ ਆਸਟ੍ਰੇਲੀਆ ਦੇ ਸੰਸਦ ਅਤੇ ਕੈਨੇਡੀਅਨ ਸੰਸਦ ਦੁਆਰਾ ਵੀ ਉਸਨੂੰ ਸਨਮਾਨਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਹ ਕਈ ਐਵਾਰਡ ਹਾਸਲ ਕਰ ਚੁੱਕਾ ਹੈ ਅਤੇ 10 ਤੋਂ 15 ਦੇਸ਼ਾਂ ਵਿਚ ਆਪਣੀ ਕਲਾ ਦੇ ਜੌਹਰ ਦਿਖਾ ਚੁੱਕਾ ਹੈ। ਉਥੋਂ ਦੇ ਲੋਕਾਂ ਨੇ ਉਸ ਦਾ ਸਨਮਾਨ ਵੀ ਕੀਤਾ ਹੈ। ਉਸ ਨੇ ਪੰਜਾਬ ਲਈ ਕਈ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਹਨ ਪਰ ਉਨਾਂ ਨੂੰ ਅਪਣੇ ਦੇਸ਼ ਵਿਚ ਵੀ ਕੋਈ ਮਾਨ ਸਨਮਾਨ ਹਾਸਲ ਨਹੀਂ ਹੋਈਆ ਤੇ ਨਾ ਹੀ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਅਕਾਲ ਤਖਤ ਸਾਹਿਬ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ।