Begin typing your search above and press return to search.

ਪੰਜਾਬ ਵਿੱਚ ਮੌਨਸੂਨ ਦੀ ਰਫ਼ਤਾਰ ਹੋਈ ਸੁਸਤ, 7 ਅਗਸਤ ਤੱਕ ਨਹੀਂ ਪਵੇਗਾ ਮੀਂਹ

ਬੰਗਾਲ ਦੀ ਖਾੜੀ ਵਿੱਚ ਬਣਿਆ ਦਬਾਅ ਪੂਰੇ ਉੱਤਰੀ ਭਾਰਤ ਦੇ ਮਾਨਸੂਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਦਬਾਅ ਕਾਰਨ ਨਮੀ ਵਾਲੀਆਂ ਹਵਾਵਾਂ ਪੰਜਾਬ ਵੱਲ ਵਧਣ ਦੇ ਸਮਰੱਥ ਨਹੀਂ ਹਨ ।

ਪੰਜਾਬ ਵਿੱਚ ਮੌਨਸੂਨ ਦੀ ਰਫ਼ਤਾਰ ਹੋਈ ਸੁਸਤ, 7 ਅਗਸਤ ਤੱਕ ਨਹੀਂ ਪਵੇਗਾ ਮੀਂਹ
X

lokeshbhardwajBy : lokeshbhardwaj

  |  5 Aug 2024 6:37 AM IST

  • whatsapp
  • Telegram

ਚੰਡੀਗੜ੍ਹ : ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ । ਜਾਣਕਾਰੀ ਅਨੁਸਾਰ ਮੌਸਮ ਵਿਭਾਗ ਨੇ 5 ਅਗਸਤ ਤੱਕ ਪੰਜਾਬ, ਚੰਡੀਗੜ੍ਹ, ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ , ਪਰ ਹੁਣ ਵਿਭਾਗ ਵੱਲੋਂ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ 'ਚ ਕਿਹਾ ਜਾ ਰਿਹਾ ਹੈ ਕਿ ਬੰਗਾਲ ਦੀ ਖਾੜੀ ਵਿੱਚ ਬਣਿਆ ਦਬਾਅ ਪੂਰੇ ਉੱਤਰੀ ਭਾਰਤ ਦੇ ਮਾਨਸੂਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਦਬਾਅ ਕਾਰਨ ਨਮੀ ਵਾਲੀਆਂ ਹਵਾਵਾਂ ਪੰਜਾਬ ਵੱਲ ਵਧਣ ਦੇ ਸਮਰੱਥ ਨਹੀਂ ਹਨ । ਜਿਸ ਕਾਰਨ ਮੌਸਮ ਵਿਭਾਗ ਵੱਲੋਂ 6-7 ਅਗਸਤ ਨੂੰ ਜਾਰੀ ਕੀਤਾ ਗਿਆ ਯੈਲੋ ਅਲਰਟ ਵੀ ਖਤਮ ਕਰ ਦਿੱਤਾ ਗਿਆ ਹੈ । ਹੁਣ ਸਿਰਫ ਉਮੀਦ ਹੈ ਕਿ 7 ਅਗਸਤ ਨੂੰ ਪੰਜਾਬ 'ਚ ਬਾਰਿਸ਼ ਹੋਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ । ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇਸ ਪੂਰੇ ਸੀਜ਼ਨ ਵਿੱਚ ਹੁਣ ਤੱਕ 40 ਫੀਸਦੀ ਘੱਟ ਮੀਂਹ ਪਿਆ ਹੈ । 1 ਜੂਨ ਤੋਂ 4 ਅਗਸਤ ਤੱਕ ਪੰਜਾਬ ਵਿੱਚ 146.6 ਮਿਲੀਮੀਟਰ ਬਰਸਾਤ ਹੋਈ ਹੈ, ਜਦੋਂ ਕਿ ਪੰਜਾਬ ਵਿੱਚ ਇਨ੍ਹਾਂ ਦੋ ਮਹੀਨਿਆਂ ਵਿੱਚ 242.9 ਮਿਲੀਮੀਟਰ ਵਰਖਾ ਹੋਣੀ ਚਾਹੀਦੀ ਸੀ । ਦੱਸਦਈਏ ਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ 1 ਅਗਸਤ ਤੋਂ ਬਾਅਦ ਪੰਜਾਬ ਵਿੱਚ ਅਜੇ ਤੱਕ ਕੋਈ ਚੰਗੀ ਬਾਰਿਸ਼ ਨਹੀਂ ਹੋਈ ਹੈ । ਜਿਸ ਕਾਰਨ ਤਾਪਮਾਨ ਫਿਰ ਵਧਣਾ ਸ਼ੁਰੂ ਹੋ ਗਿਆ ਹੈ । ਐਤਵਾਰ ਨੂੰ ਫਾਜ਼ਿਲਕਾ ਦਾ ਤਾਪਮਾਨ 39.7 ਡਿਗਰੀ ਦਰਜ ਕੀਤਾ ਗਿਆ। ਜੇਕਰ ਆਉਣ ਵਾਲੇ ਦਿਨਾਂ 'ਚ ਮੀਂਹ ਨਾ ਪਿਆ ਤਾਂ ਤਾਪਮਾਨ ਫਿਰ ਤੋਂ ਵਧਣਾ ਸ਼ੁਰੂ ਹੋ ਜਾਵੇਗਾ । ਐਤਵਾਰ ਨੂੰ ਤਾਪਮਾਨ ਪਿਛਲੇ ਦਿਨ ਨਾਲੋਂ 0.2 ਡਿਗਰੀ ਵੱਧ ਪਾਇਆ ਗਿਆ। ਮੌਸਮ ਵਿਭਾਗ ਕੇਂਦਰ (IMD) ਮੁਤਾਬਕ ਇਹ ਤਾਪਮਾਨ ਆਮ ਨਾਲੋਂ 1.9 ਡਿਗਰੀ ਵੱਧ ਹੈ।

ਜਾਣੋ ਪੰਜਾਬ ਦੇ ਕਿਹੜੇ ਜ਼ਿਲ੍ਹੇ ਚ ਰਿਹਾ ਕਿੰਨ੍ਹਾਂ ਤਾਪਮਾਨ

ਅੰਮ੍ਰਿਤਸਰ : ਐਤਵਾਰ ਨੂੰ ਜ਼ਿਲ੍ਹੇ ਚ ਤਾਪਮਾਨ 35.7 ਡਿਗਰੀ ਰਿਕਾਰਡ ਕੀਤਾ ਗਿਆ ਹੈ । ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਜ਼ਿਲ੍ਹੇ 'ਚ ਤਾਪਮਾਨ 28 ਤੋਂ 35 ਡਿਗਰੀ ਦੇ ਵਿਚ ਰਹੇਗਾ ।

ਲੁਧਿਆਣਾ : ਐਤਵਾਰ ਨੂੰ ਜ਼ਿਲ੍ਹੇ ਚ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ ਅਤੇ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅੱਜ ਘੱਟੋ-ਘੱਟ ਤਾਪਮਾਨ 28 ਡਿਗਰੀ ਰਹਿ ਸਕਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 36 ਡਿਗਰੀ ਰਹਿਣ ਦੀ ਸੰਭਾਵਨਾ ਹੈ ।

ਪਟਿਆਲਾ : ਜ਼ਿਲ੍ਹੇ 'ਚ ਐਤਵਾਰ ਨੂੰ 35 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਅਤੇ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪਟਿਆਲਾ ਚ ਤਾਪਮਾਨ 29 ਡਿਗਰੀ ਤੋਂ ਲੈ ਕੇ 36 ਡਿਗਰੀ ਤੱਕ ਹੋ ਸਕਦਾ ਹੈ ।

ਜਲੰਧਰ : ਜ਼ਿਲ੍ਹੇ ਚ ਪਿਛਲੇ ਦਿਨ ਤਾਪਮਾਨ 34.8 ਡਿਗਰੀ ਰਿਕਾਰਡ ਕੀਤਾ ਗਿਆ ਅਤੇ ਅੱਜ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਿਲ੍ਹੇ ਚ ਤਾਪਮਾਨ 28 ਤੋਂ 35 ਡਿਗਰੀ ਦੇ ਵਿਚਕਾਰ ਰਿਹ ਸਕਦਾ ਹੈ ।

ਮੋਹਾਲੀ : ਬੀਤੇ ਦਿਨ ਮੋਹਾਲੀ ਚ 35.6 ਡਿਗਰੀ ਦੇ ਨੇੜੇ ਤਾਪਮਾਨ ਰਿਕਾਰਡ ਕੀਤਾ ਗਿਆ ਹੈ, ਜਿਸ ਤੋਂ ਬਾਅਦ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅੱਜ ਮੋਹਾਲੀ 'ਚ ਤਾਪਮਾਨ 30 ਡਿਗਰੀ ਤੋਂ ਲੈ ਕੇ 35 ਡਿਗਰੀ ਤੱਕ ਰਿਹ ਸਕਦਾ ਹੈ ।

Next Story
ਤਾਜ਼ਾ ਖਬਰਾਂ
Share it