ਦੇਸ਼ ਦੀ ਇਕਲੌਤੀ ਟ੍ਰੇਨ, ਜਿਸ ’ਚ ਤਿੰਨੇ ਟਾਈਮ ਮਿਲਦਾ ਮੁਫ਼ਤ ਖਾਣਾ
ਭਾਰਤੀ ਰੇਲਵੇ ਰੋਜ਼ਾਨਾ ਕਰੋੜਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦਾ ਕੰਮ ਕਰਦੀ ਐ, ਜਿਸ ਦੇ ਲਈ ਰੇਲਵੇ ਵੱਲੋਂ ਰੋਜ਼ਾਨਾ ਕਰੀਬ 13452 ਟ੍ਰੇਨਾਂ ਚਲਾਈਆਂ ਜਾਂਦੀਆਂ ਨੇ, ਜਿਨ੍ਹਾਂ ਵਿਚ ਕੁੱਝ ਲਗਜ਼ਰੀ ਅਤੇ ਸੁਪਰ ਫਾਸਟ ਕੈਟਾਗਿਰੀ ਵਾਲੀਆਂ ਟ੍ਰੇਨਾਂ ਸ਼ਾਮਲ ਨੇ,, ਪਰ ਇਨ੍ਹਾਂ ਹਜ਼ਾਰਾਂ ਟ੍ਰੇਨਾਂ ਵਿਚ ਸਿਰਫ਼ ਇਕ ਅਜਿਹੀ ਟ੍ਰੇਨ ਐ, ਜਿਸ ਵਿਚ ਯਾਤਰੀਆਂ ਲਈ ਬਿਲਕੁਲ ਮੁਫ਼ਤ ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਖਾਣਾ ਪਰੋਸਿਆ ਜਾਂਦੈ।

ਚੰਡੀਗੜ੍ਹ : ਭਾਰਤੀ ਰੇਲਵੇ ਰੋਜ਼ਾਨਾ ਕਰੋੜਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦਾ ਕੰਮ ਕਰਦੀ ਐ, ਜਿਸ ਦੇ ਲਈ ਰੇਲਵੇ ਵੱਲੋਂ ਰੋਜ਼ਾਨਾ ਕਰੀਬ 13452 ਟ੍ਰੇਨਾਂ ਚਲਾਈਆਂ ਜਾਂਦੀਆਂ ਨੇ, ਜਿਨ੍ਹਾਂ ਵਿਚ ਕੁੱਝ ਲਗਜ਼ਰੀ ਅਤੇ ਸੁਪਰ ਫਾਸਟ ਕੈਟਾਗਿਰੀ ਵਾਲੀਆਂ ਟ੍ਰੇਨਾਂ ਸ਼ਾਮਲ ਨੇ,, ਪਰ ਇਨ੍ਹਾਂ ਹਜ਼ਾਰਾਂ ਟ੍ਰੇਨਾਂ ਵਿਚ ਸਿਰਫ਼ ਇਕ ਅਜਿਹੀ ਟ੍ਰੇਨ ਐ, ਜਿਸ ਵਿਚ ਯਾਤਰੀਆਂ ਲਈ ਬਿਲਕੁਲ ਮੁਫ਼ਤ ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਖਾਣਾ ਪਰੋਸਿਆ ਜਾਂਦੈ। ਦੇਸ਼ ਦੇ ਸ਼ਾਇਦ 90 ਫ਼ੀਸਦੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੋਵੇਗੀ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਉਸ ਟ੍ਰੇਨ ਦਾ ਨਾਮ ਅਤੇ ਕਿਹੜੇ ਰੂਟ ’ਤੇ ਚਲਦੀ ਐ ਇਹ ਟ੍ਰੇਨ?
ਭਾਰਤ ਵਿਚ ਟ੍ਰੇਨਾਂ ਵਿਚ ਖਾਣਾ ਖਾਣ ਲਈ ਤੁਹਾਨੂੰ ਟਿਕਟ ਦੇ ਨਾਲ ਹੀ ਉਸ ਦੀ ਪੇਮੈਂਟ ਵੀ ਕਰਨੀ ਪੈਂਦੀ ਐ, ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਅਲੱਗ ਤੋਂ ਖਾਣਾ ਖ਼ਰੀਦਣ ਲਈ ਪੈਸੇ ਦੇਣੇ ਪੈਂਦੇ ਨੇ ਪਰ ਦੇਸ਼ ਵਿਚ ਇਕ ਅਜਿਹੀ ਟ੍ਰੇਨ ਐ, ਜਿਸ ਵਿਚ ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਖਾਣਾ ਬਿਲਕੁਲ ਫ਼ਰੀ ਪਰੋਸਿਆ ਜਾਂਦਾ ਏ। ਜੀ ਹਾਂ, ਇਸ ਖ਼ਾਸ ਟ੍ਰੇਨ ਦਾ ਨਾਮ ਐ ਸੱਚਖੰਡ ਐਕਸਪੈ੍ਰੱਸ। ਇਸ ਟ੍ਰੇਨ ਵਿਚ ਜਨਰਲ ਤੋਂ ਲੈ ਕੇ ਏਸੀ ਡੱਬਿਆਂ ਤੱਕ ਯਾਤਰੀਆਂ ਨੂੰ ਮੁਫ਼ਤ ਖਾਣਾ ਖੁਆਇਆ ਜਾਂਦੈ।
ਸੱਚਖੰਡ ਐਕਸਪ੍ਰੈੱਸ ਟ੍ਰੇਨ ਪੰਜਾਬ ਦੇ ਅੰਮ੍ਰਿਤਸਰ ਤੋਂ ਚੱਲ ਕੇ 2 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਮਹਾਰਾਸ਼ਟਰ ਦੇ ਨਾਂਦੇੜ ਤੱਕ ਜਾਂਦੀ ਐ। ਇਹ ਟ੍ਰੇਨ ਸ੍ਰੀ ਹਰਿਮੰਦਰ ਸਾਹਿਬ ਅਤੇ ਨਾਂਦੇੜ ਦੇ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਨੂੰ ਜੋੜਦੀ ਐ। ਇਹ ਉਹ ਧਾਰਮਿਕ ਅਸਥਾਨ ਐ, ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੇਹਾਂਤ ਹੋਇਆ ਸੀ। ਇਸ ਕਰਕੇ ਇਸ ਜਗ੍ਹਾ ਦੀ ਸਿੱਖ ਧਰਮ ਵਿਚ ਬਹੁਤ ਮਾਨਤਾ ਹੈ।
ਸੱਚਖੰਡ ਐਕਸਪ੍ਰੈੱਸ ਟ੍ਰੇਨ ਅੰਮ੍ਰਿਤਸਰ ਤੋਂ ਨਾਂਦੇੜ ਤੱਕ ਜਾਂਦੇ ਸਮੇਂ 39 ਸਟੇਸ਼ਨਾਂ ’ਤੇ ਠਹਿਰਾਅ ਕਰਦੀ ਐ। ਇਹ ਸਾਰੀ ਯਾਤਰੀ ਕਰੀਬ 33 ਘੰਟੇ ਵਿਚ ਪੂਰੀ ਹੁੰਦੀ ਐ, ਜਿਸ ਦੌਰਾਨ ਭੋਪਾਲ, ਨਵੀਂ ਦਿੱਲੀ, ਪਰਭਣੀ, ਜਾਲਨਾ, ਔਰੰਗਾਬਾਦ ਅਤੇ ਮਰਾਠਵਾੜਾ ਸਟੇਸ਼ਨਾਂ ’ਤੇ ਮੁਫ਼ਤ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਏ। ਖਾਣੇ ਦਾ ਮੇਨਿਊ ਯਾਤਰਾ ਦੇ ਦੌਰਾਨ ਬਦਲਦਾ ਰਹਿੰਦਾ ਹੈ।
ਟ੍ਰੇਨ ਵਿਚ ਦਿੱਤੇ ਜਾਣ ਵਾਲੇ ਖਾਣੇ ਵਿਚ ਯਾਤਰੀਆਂ ਨੂੰ ਦਾਲ ਖਿਚੜੀ, ਆਲੂ ਗੋਭੀ ਦੀ ਸਬਜ਼ੀ, ਗਰਮਾ ਗਰਮ ਫੁਲਕੇ, ਛੋਲੇ ਦਾਲ ਅਤੇ ਕੜ੍ਹੀ ਚੌਲ ਪਰੋਸੇ ਜਾਂਦੇ ਨੇ। ਇਹ ਖਾਣਾ ਸ਼ੁੱਧ ਸਾਤਵਿਕ ਅਤੇ ਸਿੱਖ ਪਰੰਪਰਾ ਦੇ ਅਨੁਸਾਰ ਤਿਆਰ ਕੀਤਾ ਹੁੰਦਾ ਹੈ, ਜਿਸ ਦਾ ਪੂਰਾ ਖਰਚ ਗੁਰਦੁਆਰਿਆਂ ਤੋਂ ਮਿਲਣ ਵਾਲੇ ਦਾਨ ਤੋਂ ਦਿੱਤਾ ਜਾਂਦਾ ਹੈ। ਇਸ ਦੌਰਾਨ ਲੰਗਰ ਛਕਣ ਲਈ ਯਾਤਰੀਆਂ ਨੂੰ ਆਪਣੇ ਬਰਤਨ ਲਿਆਉਣੇ ਪੈਂਦੇ ਨੇ, ਜਿਨ੍ਹਾਂ ਵਿਚ ਇਹ ਖਾਣਾ ਪਰੋਸਿਆ ਜਾਂਦੈ।
ਦੱਸ ਦਈਏ ਕਿ ਸੱਚਖੰਡ ਐਕਸਪ੍ਰੈੱਸ ਵਿਚ ਮੁਫ਼ਤ ਭੋਜਨ ਦੀ ਸਹੂਲਤ ਪਿਛਲੇ 29 ਸਾਲਾਂ ਤੋਂ ਚਲਦੀ ਆ ਰਹੀ ਐ। ਸੱਚਖੰਡ ਐਕਸਪ੍ਰੈੱਸ ਨਾ ਸਿਰਫ਼ ਇਕ ਯਾਤਰਾ ਦਾ ਜ਼ਰੀਆ ਹੈ, ਬਲਕਿ ਇਹ ਇਕ ਧਾਰਮਿਕ ਅਤੇ ਅਧਿਆਤਮਕ ਅਨੁਭਵ ਵੀ ਪ੍ਰਦਾਨ ਕਰਦੀ ਐ। ਇਹ ਟ੍ਰੇਨ ਹਰ ਦਿਨ ਹਜ਼ਾਰਾਂ ਸ਼ਰਧਾਲੂਆਂ ਨੂੰ ਦੋਵੇਂ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਂਦੀ ਐ।
ਸੋ ਸੱਚਖੰਡ ਐਕਸਪ੍ਰੈੱਸ ਟ੍ਰੇਨ ਵਿਚ ਮੁਫ਼ਤ ਭੋਜਨ ਦੀ ਸੇਵਾ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ