ਪਟਿਆਲਾ ਰੇਲਵੇ ਸਟੇਸ਼ਨ 'ਤੇ ਚੱਲੀ ਗੋਲੀ, ਇੱਕ ਦੀ ਮੌਤ
ਪੰਜਾਬ ਦੇ ਪਟਿਆਲਾ ਇਲਾਕੇ ਦੇ ਵਿੱਚ ਇੱਕ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਵੀ ਸਮਾਚਾਰ ਪ੍ਰਾਪਤ ਹੋ ਰਿਹਾ ਹੈ। ਇਹ ਘਟਨਾ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਉਸ ਵਕਤ ਵਾਪਰੀ ਜਦੋਂ ਦੋ ਵਿਅਕਤੀ ਇੱਕ ਦੁਕਾਨ ਦੇ ਵਿੱਚ ਬੈਠੇ ਹੋਏ ਸੀ ਦੋਵੇਂ ਹਥਿਆਰਬੰਦ ਸੀ ਦੋਵਾਂ ਦੇ ਕੋਲ ਅਸਲਾ ਦੱਸਿਆ ਜਾਂਦਾ ਤੇ ਮਰਨ ਵਾਲੇ ਵਿਅਕਤੀ ਦਾ ਨਾਮ ਮਹਿੰਦਰ ਸਿੰਘ ਉਰਫ ਮਾਮੂ ਦੱਸਿਆ ਜਾ ਰਿਹਾ

ਪਟਿਆਲਾ,(ਸੁਖਵੀਰ ਸਿੰਘ ਸ਼ੇਰਗਿੱਲ): ਪੰਜਾਬ ਦੇ ਪਟਿਆਲਾ ਇਲਾਕੇ ਦੇ ਵਿੱਚ ਇੱਕ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਵੀ ਸਮਾਚਾਰ ਪ੍ਰਾਪਤ ਹੋ ਰਿਹਾ ਹੈ। ਇਹ ਘਟਨਾ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਉਸ ਵਕਤ ਵਾਪਰੀ ਜਦੋਂ ਦੋ ਵਿਅਕਤੀ ਇੱਕ ਦੁਕਾਨ ਦੇ ਵਿੱਚ ਬੈਠੇ ਹੋਏ ਸੀ ਦੋਵੇਂ ਹਥਿਆਰਬੰਦ ਸੀ ਦੋਵਾਂ ਦੇ ਕੋਲ ਅਸਲਾ ਦੱਸਿਆ ਜਾਂਦਾ ਤੇ ਮਰਨ ਵਾਲੇ ਵਿਅਕਤੀ ਦਾ ਨਾਮ ਮਹਿੰਦਰ ਸਿੰਘ ਉਰਫ ਮਾਮੂ ਦੱਸਿਆ ਜਾ ਰਿਹਾ ਜਿਸ ਦੇ ਛਾਤੀ ਤੇ ਸਿਰ ਦੇ ਵਿੱਚ ਤਿੰਨ ਗੋਲੀਆਂ ਲੱਗੀਆਂ ਨੇ ਤੇ ਇਸ ਦੇ ਗੋਲੀ ਮਾਰ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ।
ਇਹ ਸਾਰੀ ਘਟਨਾ ਦੇ ਬਾਰੇ ਸਤਨਾਮ ਸਿੰਘ ਡੀਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਵਿਅਕਤੀ ਦੇ ਉੱਪਰ ਗੋਲੀ ਲੱਗਣ ਦਾ ਸਮਾਚਾਰ ਉਨਾਂ ਨੂੰ ਕੰਟਰੋਲ ਰੂਮ ਤੋਂ ਪ੍ਰਾਪਤ ਹੋਇਆ ਸੀ। ਜਦੋਂ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਤਾਂ ਇੱਕ ਮਹਿੰਦਰ ਸਿੰਘ ਉਰਫ ਮਾਮੂ ਨਾਮ ਦਾ ਵਿਅਕਤੀ ਜ਼ਖਮੀ ਹਾਲਤ ਦੇ ਵਿੱਚ ਪਿਆ ਸੀ ਜਿਸ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ ਤੇ ਮਾਮਲਾ ਉਸਦੇ ਉੱਪਰ ਤਾਬੜ ਤੋੜ ਚਲਾਈਆਂ ਗਈਆਂ ਗੋਲੀਆਂ ਦਾ ਦੱਸਿਆ ਜਾ ਰਿਹੈ।ਮ੍ਰਿਤਕ ਵਿਅਕਤੀ ਦੇ ਕੋਲੋਂ 2 ਬੋਰ ਦਾ ਇੱਕ ਪਿਸਟਲ ਬਰਾਮਦ ਹੋਣ ਦੀ ਗੱਲ ਵੀ ਪੁਲਿਸ ਦੇ ਵਲੋਂ ਕਹੀ ਜਾ ਰਹੀ ਹੈ।
ਹਮਲਾਵਰ ਹਾਲਾਂਕਿ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਦੇ ਵੱਲੋਂ ਇਸ ਬਾਬਤ ਕੇਸ ਦਰਜ ਕਰਕੇ ਤਮਾਮ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਦੇ ਵੱਲੋਂ ਇਸ ਤਫਤੀਸ਼ ਦੇ ਵਿੱਚ ਇਸ ਹਮਲਾਵਰ ਨੂੰ ਕਦੋਂ ਤੱਕ ਫੜ ਲਿਆ ਜਾਂਦਾ ਹੈ ਤੇ ਇਸ ਵਿਅਕਤੀ ਦੇ ਉੱਪਰ ਕਿਹੜੀਆਂ ਕਾਨੂੰਨੀ ਕਾਰਵਾਈਆਂ ਹੋਣਗੀਆਂ? ਦੇ ਨਾਲ ਆਸ ਪਾਸ ਦੇ ਇਲਾਕਿਆਂ 'ਚ ਦਹਿਸ਼ਤ ਦਾ ਮਹੌਲ ਜ਼ਰੂਰ ਪਾਇਆ ਜਾ ਰਿਹਾ ਹੈ।