Begin typing your search above and press return to search.

ਠੰਡ ਕਾਰਨ ਹਸਪਤਾਲਾਂ ਵਿੱਚ ਚਮੜੀ ਅਤੇ ਛਾਤੀ ਦੇ ਮਰੀਜ਼ਾਂ ਦੀ ਗਿਣਤੀ ਵਧੀ

ਡਾਕਟਰ ਅਕਾਂਸ਼ਾ ਵਰਮਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਠੰਡ ਵੱਧਦੀ ਜਾ ਰਹੀ ਹੈ।, ਉਸੀ ਤਰ੍ਹਾਂ ਮਰੀਜ਼ਾਂ ਦੀ ਵੀ ਗਿਣਤੀ ਵਧਦੀ ਜਾ ਰਹੀ, ਛਾਤੀ ਅਤੇ ਦਮੇ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਕਾਫੀ ਇਜਾਫਾ ਹੋਇਆ ਹੈ।

ਠੰਡ ਕਾਰਨ ਹਸਪਤਾਲਾਂ ਵਿੱਚ ਚਮੜੀ ਅਤੇ ਛਾਤੀ ਦੇ ਮਰੀਜ਼ਾਂ ਦੀ ਗਿਣਤੀ ਵਧੀ
X

Makhan shahBy : Makhan shah

  |  3 Jan 2025 8:01 PM IST

  • whatsapp
  • Telegram

ਅੰਮ੍ਰਿਤਸਰ : ਅੰਮ੍ਰਿਤਸਰ ਦੇ ਵਿੱਚ ਦਿਨ ਬ ਦਿਨ ਠੰਡ ਅਤੇ ਧੁੰਦ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ।, ਜਿਸ ਨਾਲ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਵੀ ਗਿਣਤੀ ਦਿਨ ਵ ਦਿਨ ਵੱਧਦੀ ਜਾ ਰਹੀ ਹੈ। ਸਰਕਾਰੀ ਹਸਪਤਾਲਾਂ ਦੇ ਵਿੱਚ ਚਮੜੀ ਅਤੇ ਛਾਤੀ ਦੇ ਮਰੀਜ਼ਾਂ ਦੀ ਗਿਣਤੀ ਵੀ ਦਿਨ ਬ ਦਿਨ ਵਧਦੀ ਜਾ ਰਹੀ ਹੈ। ਸਰਕਾਰੀ ਹਸਪਤਾਲਾਂ ਦੀ ਓਪੀਡੀ ਵਿੱਚ 60% ਮਰੀਜ਼ ਛਾਤੀ ਅਤੇ ਚਮੜੀ ਦੇ ਰੋਗਾਂ ਦੇ ਨਾਲ ਸੰਬੰਧਿਤ ਆ ਰਹੇ ਹਨ।

ਸਿਵਲ ਹਸਪਤਾਲ ਦੇ ਛਾਤੀ ਅਤੇ ਟੀ ਬੀ ਦੀ ਮਾਹਿਰ ਡਾਕਟਰ ਅਕਾਂਸ਼ਾ ਵਰਮਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਠੰਡ ਵੱਧਦੀ ਜਾ ਰਹੀ ਹੈ।, ਉਸੀ ਤਰ੍ਹਾਂ ਮਰੀਜ਼ਾਂ ਦੀ ਵੀ ਗਿਣਤੀ ਵਧਦੀ ਜਾ ਰਹੀ, ਛਾਤੀ ਅਤੇ ਦਮੇ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਕਾਫੀ ਇਜਾਫਾ ਹੋਇਆ ਹੈ।, ਜਿਆਦਾਤਰ ਮਰੀਜ਼ ਉਹਨਾਂ ਦੇ ਕੋਲ ਦਮੇ ਦੀ ਬਿਮਾਰੀ ਦੇ ਨਾਲ ਸੰਬੰਧਿਤ ਆ ਰਹੇ ਹਨ।, ਟੀਬੀ ਦੇ ਮਰੀਜ, ਫਲੂ ਦੇ ਮਰੀਜਾਂ ਦੇ ਵਿੱਚ ਇਜਾਫਾ ਹੋਇਆ ਹੈ।

ਡਾਕਟਰ ਅਕਾਂਸ਼ਾ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਮੇ ਦੇ ਮਰੀਜ਼ ਅਤੇ ਜਿਨਾਂ ਨੂੰ ਛਾਤੀ ਦੇ ਵਿੱਚ ਕੋਈ ਵੀ ਦਿੱਕਤ ਹੈ ਉਹਨਾਂ ਨੂੰ ਸਵੇਰ ਦੀ ਸੈਰ ਨਹੀਂ ਕਰਨੀ ਚਾਹੀਦੀ , ਜੇਕਰ ਉਹਨ੍ਾਂ ਨੇ ਸਵੇਰ ਦੀ ਸੈਰ ਕਰਨੀ ਵੀ ਹੈ ਤਾਂ ਆਪਣਾ ਮੂੰਹ ਢੱਕਿਆ ਜਾਵੇ ਅਤੇ ਮਾਸਕ ਦੀ ਵਰਤੋਂ ਜਰੂਰ ਕੀਤੀ ਜਾਵੇ ਤਾਂ ਹੀ ਸੈਰ ਕੀਤੀ ਜਾਵੇ।, ਉਹਨਾਂ ਨੇ ਕਿਹਾ ਕਿ ਅੱਜ ਕੱਲ ਫਲੂ ਕਾਫੀ ਫੈਲਿਆ ਹੋਇਆ ਹੈ ਤੇ ਲੋਕਾਂ ਨੂੰ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ ਜਿਸ ਕਰਕੇ ਉਹ ਫਲੂ ਤੋਂ ਬਚ ਸਕਣ, ਉਨਾਂ ਨੇ ਕਿਹਾ ਕਿ ਠੰਡ ਬਦਲਣ ਦੇ ਨਾਲ ਜ਼ਿਆਦਾਤਰ ਮਰੀਜ਼ Chronic bronchitis, COPD, Viral bronchitis, T.B., Acute exacerbation of asthma, Pneumonia ਦੇ ਆ ਰਹੇ ਹਨ, ਡਾਕਟਰ ਨੇ ਕਿਹਾ ਕਿ ਜੇਕਰ ਕਿਸੇ ਵੀ ਮਰੀਜ਼ ਨੂੰ ਦਮੇ ਜਾਂ ਛਾਤੀ ਦੇ ਵਿੱਚ ਕੋਈ ਵੀ ਦਿੱਕਤ ਆ ਰਹੀ ਹੈ ਤਾਂ ਉਹ ਡਾਕਟਰ ਦੇ ਨਾਲ ਸੰਬੰਧ ਜਰੂਰ ਕਰੇ।

ਸਿਵਲ ਹਸਪਤਾਲ ਦੇ ਚਮੜੀ ਤੇ ਰੋਗਾਂ ਦੀ ਮਾਹਿਰ ਡਾਕਟਰ ਸੁਨੀਤਾ ਅਰੋੜਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਠੰਡ ਵਧਣ ਦੇ ਨਾਲ ਚਮੜੀ ਦੇ ਮਰੀਜ਼ਾਂ ਦੇ ਵੀ ਇਜਾਫਾ ਹੋਇਆ ਹੈ, ਜਿਆਦਾਤਰ ਮਰੀਜ਼ ਉਹਨਾਂ ਦੇ ਕੋਲ ਬਜ਼ੁਰਗ ਆ ਰਹੇ ਹਨ, ਅਤੇ ਠੰਡ ਵੱਧਣ ਦੇ ਨਾਲ ਉਹਨ੍ਾਂ ਦੀ ਹੱਥ ਅਤੇ ਪੈਰਾਂ ਦੀ ਉਂਗਲਾਂ ਸੂਝ ਜਾਂਦੀਆਂ ਹਨ, ਅਤੇ ਕਈ ਵਾਰ ਜਖਮ ਵੀ ਬਣ ਜਾਂਦੇ ਹਨ ਜਿਸ ਤੋਂ ਬਾਅਦ ਕਾਫੀ ਖਾਰਿਸ਼ ਹੁੰਦੀ ਹੈ। ਇਹ ਸਭ ਕੁਝ ਵੱਧ ਰਹੀ ਠੰਡ ਦੇ ਨਾਲ ਹੋ ਰਿਹਾ ਹੈ। ਡਾਕਟਰ ਨੇ ਕਿਹਾ ਕਿ ਜੇਕਰ ਤੁਸੀਂ ਟੂ ਵੀਲਰ ਚਲਾਉਂਦੇ ਹੋ ਤਾਂ ਹੱਥਾਂ ਦੇ ਵਿੱਚ ਦਸਤਾਨੇ ਜਰੂਰ ਪਾਓ, ਅਤੇ ਠੰਡ ਤੋਂ ਜਿਨ੍ਹਾਂ ਬਚਾਅ ਕਰ ਸਕਦੇ ਹੋ ਕਰੋ।

ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੋਟੇ ਛੋਟੇ ਬੱਚਿਆਂ ਦੀ ਚਮੜੀ ਵੀ ਖੁਸ਼ਕ ਹੋ ਜਾਂਦੀ ਹੈ ਇਸ ਮੌਸਮ ਦੇ ਵਿੱਚ, ਬੱਚਿਆਂ ਦੇ ਸਿਰ ਦੇ ਵਿੱਚ ਸਿਕਰੀ ਵੱਧ ਜਾਂਦੀ, ਅਤੇ ਉਨਾਂ ਨੂੰ ਖਾਰਿਸ਼ ਹੋ ਜਾਂਦੀ ਹੈ।, ਡਾਕਟਰ ਨੇ ਕਿਹਾ ਕਿ ਬੱਚਿਆਂ ਨੂੰ ਰੋਜ਼ ਨਹਾਉਣਾ ਚਾਹੀਦਾ ਹੈ, ਅਤੇ ਉਨਾਂ ਦੀ ਚਮੜੀ ਚ ਮੋਇਸਚਰਾਈਜ਼ਰ ਜਰੂਰ ਲਗਣਾ ਚਾਹੀਦਾ ਹੈ। ਜੇਕਰ ਘਰ ਦੇ ਵਿੱਚ ਮੋਇਸਚਰਾਈਜ਼ਰ ਨਹੀਂ ਹੈ ਤਾਂ ਗਰੀ ਦਾ ਤੇਲ ਲਗਾਣਾ ਚਾਹੀਦਾ ਹੈ।

Next Story
ਤਾਜ਼ਾ ਖਬਰਾਂ
Share it