ਲਾਈਸੈਂਸ ਰੀਨਿਊ ਨਾ ਕਰਵਾਉਣ ਵਾਲੇ 271 ਇਮੀਗ੍ਰੇਸ਼ਨ ਕੰਸਲਟੈਂਟ ਨੂੰ ਨੋਟਿਸ ਜਾਰੀ
ਜਲੰਧਰ ਪ੍ਰਸ਼ਾਸਨ ਵੱਲੋਂ ਲਾਈਸੈਂਸ ਰੀਨਿਊ ਨਾ ਕਰਵਾਉਣ ਵਾਲੇ 271 ਇਮੀਗ੍ਰੇਸ਼ਨ ਕੰਸਲਟੈਂਟ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਇਸ ਬਾਰੇ ਗੱਲ ਕਰਦੇਆਂ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਇਮੀਗਰੇਸ਼ਨ ਦਫਤਰਾਂ ਨੂੰ ਤਿੰਨ ਸਾਲਾ ਲਈ ਲਾਈਸੈਂਸ ਦਿੱਤਾ ਜਾਂਦਾ ਸੀ, ਜਿਸ ਦੀ ਮਿਆਦ ਬਾਅਦ ਵਿੱਚ ਪੰਜ ਸਾਲ ਕਰ ਦਿੱਤੀ ਗਈ ਸੀ।

By : Makhan shah
ਜਲੰਧਰ : ਜਲੰਧਰ ਪ੍ਰਸ਼ਾਸਨ ਵੱਲੋਂ ਲਾਈਸੈਂਸ ਰੀਨਿਊ ਨਾ ਕਰਵਾਉਣ ਵਾਲੇ 271 ਇਮੀਗ੍ਰੇਸ਼ਨ ਕੰਸਲਟੈਂਟ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਇਸ ਬਾਰੇ ਗੱਲ ਕਰਦੇਆਂ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਇਮੀਗਰੇਸ਼ਨ ਦਫਤਰਾਂ ਨੂੰ ਤਿੰਨ ਸਾਲਾ ਲਈ ਲਾਈਸੈਂਸ ਦਿੱਤਾ ਜਾਂਦਾ ਸੀ, ਜਿਸ ਦੀ ਮਿਆਦ ਬਾਅਦ ਵਿੱਚ ਪੰਜ ਸਾਲ ਕਰ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਪਰ ਕੁਝ ਇਮੀਗ੍ਰੇਸ਼ਨ ਦਫਤਰ ਅਜਿਹੇ ਨੇ ਜਿਨਾਂ ਵੱਲੋਂ ਕਾਫੀ ਸਮੇਂ ਤੋਂ ਆਪਣੇ ਲਾਈਸੈਂਸ ਰਿਨਿਊ ਨਹੀਂ ਕਰਵਾਏ ਗਏ ਸਨ, ਜਿਨਾਂ ਨੂੰ ਸ਼ੋਅ ਕੋਸ ਨੋਟਿਸ ਜਾਰੀ ਕਰਕੇ ਜਲਦ ਲਾਈਸੈਂਸ ਰਿਨਿਊ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਨੇ।
ਉਹਨਾਂ ਕਿਹਾ ਕਿ ਕੁਝ ਹੀ ਦਿਨਾਂ ਵਿੱਚ ਇਹਨਾਂ ਦਫਤਰਾਂ ਦੇ ਮਾਲਕਾਂ ਵੱਲੋਂ ਆਪਣੇ ਜਵਾਬ ਭੇਜੇ ਜਾਣਗੇ ਅਤੇ ਲਾਈਸੈਂਸ ਰਿਨਿਊ ਕਰਵਾਏ ਜਾਣਗੇ, ਜੇਕਰ ਨਾ ਕਰਵਾਏ ਗਏ ਤਾਂ ਕਾਰਵਾਈ ਕਰਦਿਆਂ ਲਾਇਸੈਂਸ ਰੱਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਕਿਸੇ ਵੀ ਪੀੜਿਤ ਵੱਲੋਂ ਕੋਈ ਸ਼ਿਕਾਇਤ ਹਾਲੇ ਤੱਕ ਨਹੀਂ ਦਿੱਤੀ ਗਈ ਹੈ ਪਰ ਪ੍ਰਸ਼ਾਸਨਿਕ ਵਿਭਾਗ ਦੇ ਵੱਖ ਵੱਖ ਅਧਿਕਾਰੀਆਂ ਨੂੰ ਆਪਣੇ ਅਧਿਕਾਰਤ ਖੇਤਰ ਅੰਦਰ ਆਉਂਦੇ ਇਮੀਗ੍ਰੇਸ਼ਨ ਦਫਤਰਾਂ ਨੂੰ ਚੈੱਕ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ।
ਅੱਜ Association of Consultants for Overseas Studies ( ACOS ) ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਲਾਲ ਮੁਲਾਕਾਤ ਕੀਤੀ। ਇਸ ਮੌਕੇ ਅਦਾਰੇ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹਨਾਂ 271 ਇਮੀਗਰੇਸ਼ਨ ਕੰਸਲਟੈਂਟ ਵਿੱਚੋਂ ਕਈ ਆਪਣਾ ਕੰਮ ਛੱਡ ਚੁੱਕੇ ਨੇ ਅਤੇ ਕਈਆਂ ਨੇ ਆਪਣੇ ਲਾਈਸੈਂਸ ਰੇਨਿਊ ਵੀ ਕਰਵਾ ਲਏ ਨੇ। ਪ੍ਰਸ਼ਾਸਨ ਨੇ ਪੁਰਾਣੀ ਲਿਸਟ ਨੂੰ ਦੇਖਦਿਆਂ ਹੋਇਆ ਨੋਟਿਸ ਜਾਰੀ ਕੀਤੇ ਨੇ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਤੋਂ ਬਾਅਦ ਇਹ ਆਸ਼ਵਾਸਨ ਮਿਲਿਆ ਹੈ ਕਿ ਜਲਦ ਇਸ ਗਲਤੀ ਨੂੰ ਸੁਧਾਰ ਲਿਆ ਜਾਵੇਗਾ।
ਉਹਨਾਂ ਦੱਸਿਆ ਕਿ ਸਾਡੀ ਐਸੋਸੀਏਸ਼ਨ 2012 ਤੋਂ ਕੰਮ ਕਰ ਰਹੀ ਹੈ ਜਿਸ ਵਿੱਚ ਪੂਰੇ ਪੰਜਾਬ ਭਰ ਚ 250 ਦੇ ਕਰੀਬ ਮੈਂਬਰ ਨੇ ਜੋ ਕਿ ਲਾਈਸੈਂਸ ਧਾਰਕ ਨੇ। ਐਸੋਸੀਏਸ਼ਨ ਦੇ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਗੁਮਰਾਹ ਕਰਨ ਵਾਲੇ ਮਾਫੀਆ ਨੂੰ ਪਛਾਣਣ ਦੀ ਲੋੜ ਹੈ। ਉਹਨਾਂ ਕਿਹਾ ਕਿ ਵਿਦੇਸ਼ ਜਾਣ ਦਾ ਸੁਪਨਾ ਲੈਣਾ ਮਾੜਾ ਨਹੀਂ ਹੈ ਪਰ ਸਹੀ ਤਰੀਕਾ ਹੀ ਅਪਣਾਉਣਾ ਚਾਹੀਦਾ ਹੈ।


