ਬਠਿੰਡਾ ਧਮਾਕੇ ਮਾਮਲੇ 'ਚ NIA ਦੀ ਐਂਟਰੀ
ਬਠਿੰਡਾ ਦੇ ਪਿੰਡ ਜੀਦਾ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਹੁਣ ਐਨ.ਆਈ.ਏ ਦੀ ਐਂਟਰੀ ਹੋ ਚੁਕੀ ਹੈ। ਅੱਜ ਸਵੇਰੇ ਹੀ ਐਨ.ਆਈ.ਏ ਅਤੇ ਜੰਮੂ ਪੁਲਿਸ ਦੀਆਂ ਟੀਮਾਂ ਪਿੰਡ ਜੀਦਾ 'ਚ ਮੁਲਜ਼ਮ ਨੌਜਵਾਨ ਗੁਰਪ੍ਰੀਤ ਸਿੰਘ ਦੇ ਘਰ ਪਹੁੰਚਿਆ।ਇਸ ਮਾਮਲੇ ਦੀ ਜਾਂਚ 'ਚ ਬਠਿੰਡਾ ਪੁਲਿਸ ਤੋਂ ਇਲਾਵਾ ਬੰਬ ਨਿਰੋਧਕ ਦਸਤੇ,ਪੀਏਪੀ ਜਲੰਧਰ, ਸੀਆਈਏ,ਆਈਬੀ, ਕਾਊਂਟਰ ਇੰਟੈਲੀਜੈਂਸ ਪਹਿਲਾਂ ਹੀ ਲੱਗੇ ਹੋਏ ਹਨ। ਇਸ ਵੇਲੇ ਸਾਰੀਆਂ ਏਜੰਸੀ ਦੇ ਹੱਥ ਖਾਲੀ ਨੇ।ਜਦੋਂ ਕਿ ਬੰਬ ਨਿਰੋਧਕ ਦਸਤੇ ਪਿਛਲੇ- 5 ਦਿਨਾ ਤੋਂ ਮੁਲਜ਼ਮ ਦੇ ਘਰ ਵਿਚ ਮੌਜੂਦ ਬਿਸਫੋਟਕ ਕੈਮੀਕਲ ਨੂੰ ਨਸ਼ਟ ਕਰਨ ਵਿੱਚ ਲੱਗਾ ਹੋਇਆਹੈ। ਪਰ ਹਾਲੇ ਤੱਕ ਘਰ ਵਿੱਚ ਮੌਜੂਦ ਬਿਸਫੋਟਕ ਕੈਮੀਕਲ ਨੂੰ ਨਸ਼ਟ ਨਹੀ ਕੀਤਾ ਜਾ ਸਕਿਆ।

By : Makhan shah
ਬਠਿੰਡਾ (ਵਿਵੇਕ ਕੁਮਾਰ): ਬਠਿੰਡਾ ਦੇ ਪਿੰਡ ਜੀਦਾ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਹੁਣ ਐਨ.ਆਈ.ਏ ਦੀ ਐਂਟਰੀ ਹੋ ਚੁਕੀ ਹੈ। ਅੱਜ ਸਵੇਰੇ ਹੀ ਐਨ.ਆਈ.ਏ ਅਤੇ ਜੰਮੂ ਪੁਲਿਸ ਦੀਆਂ ਟੀਮਾਂ ਪਿੰਡ ਜੀਦਾ 'ਚ ਮੁਲਜ਼ਮ ਨੌਜਵਾਨ ਗੁਰਪ੍ਰੀਤ ਸਿੰਘ ਦੇ ਘਰ ਪਹੁੰਚਿਆ।ਇਸ ਮਾਮਲੇ ਦੀ ਜਾਂਚ 'ਚ ਬਠਿੰਡਾ ਪੁਲਿਸ ਤੋਂ ਇਲਾਵਾ ਬੰਬ ਨਿਰੋਧਕ ਦਸਤੇ,ਪੀਏਪੀ ਜਲੰਧਰ, ਸੀਆਈਏ,ਆਈਬੀ, ਕਾਊਂਟਰ ਇੰਟੈਲੀਜੈਂਸ ਪਹਿਲਾਂ ਹੀ ਲੱਗੇ ਹੋਏ ਹਨ। ਇਸ ਵੇਲੇ ਸਾਰੀਆਂ ਏਜੰਸੀ ਦੇ ਹੱਥ ਖਾਲੀ ਨੇ।ਜਦੋਂ ਕਿ ਬੰਬ ਨਿਰੋਧਕ ਦਸਤੇ ਪਿਛਲੇ- 5 ਦਿਨਾ ਤੋਂ ਮੁਲਜ਼ਮ ਦੇ ਘਰ ਵਿਚ ਮੌਜੂਦ ਬਿਸਫੋਟਕ ਕੈਮੀਕਲ ਨੂੰ ਨਸ਼ਟ ਕਰਨ ਵਿੱਚ ਲੱਗਾ ਹੋਇਆਹੈ। ਪਰ ਹਾਲੇ ਤੱਕ ਘਰ ਵਿੱਚ ਮੌਜੂਦ ਬਿਸਫੋਟਕ ਕੈਮੀਕਲ ਨੂੰ ਨਸ਼ਟ ਨਹੀ ਕੀਤਾ ਜਾ ਸਕਿਆ।
ਕਾਬਿਲੇਗੌਰ ਹੈ ਕਿ ਇਸ ਬਿਸਫੋਟਕ ਕੈਮੀਕਲ ਨੂੰ ਨਸ਼ਟ ਕਰਦੇ ਹੋਏ ਬੀਤੇ ਐਤਵਾਰ ਨੂੰ ਵੀ ਘਰ 'ਚ 2 ਧਮਾਕੇ ਹੋਏ ਸਨ ਜਿਸ 'ਚ ਇਸ ਕੈਮੀਕਲ ਨੂੰ ਇਕੱਠਾ ਕਰਨ ਵਾਲਾ ਰੋਬੋਟ ਵੀ ਨੁਕਸਾਨੀਆਂ ਗਿਆ। ਜਿਸ ਨੂੰ ਹੁਣ ਪੰਜਾਬ ਪੁਲਿਸ ਨੇ ਮੁਰੰਮਤ ਲਈ ਭੇਜਿਆ ਹੈ। ਇਸ ਕਾਰਨ ਵੀ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਨ ਵਿੱਚ ਸਮਸਿਆ ਆ ਰਹੀ ਹੈ।
ਦਸਣਯੋਗ ਹੈ ਕਿ 10 ਸਤੰਬਰ ਨੂੰ ਬਠਿੰਡਾ ਦੇ ਪਿੰਡ ਜੀਦਾ 'ਚ ਉਸ ਸਮੇ ਧਮਾਕਾ ਹੋਇਆ। ਜਦੋਂ ਮੁਲਜ਼ਮ ਗੁਰਪ੍ਰੀਤ ਸਿੰਘ ਬਿਸਫੋਟਕ ਕੈਮੀਕਲ ਤੋਂ ਬੰਬ ਬਣਾਉਣ ਵਿੱਚ ਰੁਝਿਆ ਹੋਇਆ ਸੀ। ਪਰਿਵਾਰ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਨਹੀ ਕੀਤਾ ਪਰ ਜ਼ਖਮੀ ਗੁਰਪ੍ਰੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਦੂਜਾ ਧਮਾਕਾ ਉਦੋਂ ਹੋਇਆ ਜਦੋ ਮੁਲਜ਼ਮ ਦੇ ਪਿਤਾ ਜਗਤਾਰ ਸਿੰਘ ਕਮਰੇ ਵਿੱਚ ਧਮਾਕਾ ਖੋਜ ਸਮੱਗਰੀ ਨੂੰ ਸਮੇਟਣ ਦਾ ਕੰਮ ਕਰ ਰਹੇ ਸਨ।ਹੁਣ ਦੋਵੇਂ ਪਿਓ ਪੁੱਤ ਇਲਾਜ ਅਧੀਨ ਹਸਪਤਾਲ 'ਚ ਨੇ|


