ਐਨਆਈਏ ਵੱਲੋਂ ਪਿੰਡ ਮੱਖੂਪੁਰ ਵਿਖੇ ਸਰਪੰਚ ਦੇ ਘਰ ਛਾਪੇਮਾਰੀ
ਪੂਰੇ ਪੰਜਾਬ ਦੇ ਵਿੱਚ ਐਨਆਈਏ ਦੀ ਟੀਮ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰ ਵਿੱਚ ਜਾ ਕੇ ਛਾਪੇਮਾਰੀ ਕੀਤੀ ਗਈ ਹੈ। ਇਸੇ ਹੀ ਤਰ੍ਹਾਂ ਐਨਆਈਏ ਦੀ ਟੀਮ ਦੇ ਵਲੋਂ ਪਿੰਡ ਮੱਖੂਪੁਰ ਸਰਪੰਚ ਦੇ ਘਰ ਜਦੋਂ ਛਾਪੇਮਾਰੀ ਕੀਤੀ ਗਈ।

By : Makhan shah
ਨਵਾਂ ਸ਼ਹਿਰ : ਪੂਰੇ ਪੰਜਾਬ ਦੇ ਵਿੱਚ ਐਨਆਈਏ ਦੀ ਟੀਮ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰ ਵਿੱਚ ਜਾ ਕੇ ਛਾਪੇਮਾਰੀ ਕੀਤੀ ਗਈ ਹੈ। ਇਸੇ ਹੀ ਤਰ੍ਹਾਂ ਐਨਆਈਏ ਦੀ ਟੀਮ ਦੇ ਵਲੋਂ ਪਿੰਡ ਮੱਖੂਪੁਰ ਸਰਪੰਚ ਦੇ ਘਰ ਜਦੋਂ ਛਾਪੇਮਾਰੀ ਕੀਤੀ ਗਈ।
ਇਸ ਮੌਕੇ ਰਾਮ ਪਾਲ ਸੋਨੂੰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਨੂੰ ਪਿੰਡ ਮੱਖੂਪੁਰ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ ਅਤੇ ਪਿੰਡ ਦੇ ਵਿਕਾਸ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਉਹ ਨੌਜਵਾਨਾਂ ਨੂੰ ਮਾੜੀ ਸੰਗਤ ਤੋਂ ਦੂਰ ਰੱਖਣ ਲਈ ਹਮੇਸ਼ਾ ਖੇਡਾਂ ਵੱਲ ਨੂੰ ਜੋੜਨ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ।
ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਹੈਰਾਨੀ ਉਸ ਵੇਲੇ ਹੋਈ ਜਦੋਂ ਤੜਕੇ ਸਵੇਰੇ 5 ਵਜੇ ਐਨਆਈਏ ਦੀ ਟੀਮ ਦੇ ਵੱਲੋਂ ਉਹਨਾਂ ਦੇ ਘਰ ਵਿੱਚ ਆ ਕੇ ਛਾਪੇਮਾਰੀ ਕੀਤੀ ਗਈ । ਉਹਨਾਂ ਦੱਸਿਆ ਕਿ ਪੰਜ ਘੰਟੇ ਲਗਾਤਾਰ ਟੀਮ ਦੇ ਵੱਲੋਂ ਪੁੱਛ ਗਿੱਛ ਕੀਤੀ ਗਈ ਅਤੇ ਸਾਡੇ ਮੋਬਾਇਲ ਫੋਨ ਵੀ ਉਹਨਾਂ ਨੇ ਬੰਦ ਕਰਵਾਏ , ਅਤੇ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਵੀ ਲਈ ਗਈ ਹੈ।
ਉਹਨਾਂ ਦੱਸਿਆ ਹੈ ਕਿ ਪਹਿਲਾਂ ਉਹਨਾਂ ਦੇ ਭਰਾ ਦੇ ਉੱਪਰ ਵੱਖ-ਵੱਖ ਮਾਮਲੇ ਦਰਜ ਸਨ ਅਤੇ ਉਸਦੇ ਭਰਾ ਨੂੰ ਮਾਨਯੋਗ ਅਦਾਲਤ ਦੇ ਵੱਲੋਂ ਜਮਾਨਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਉਸਦਾ ਭਰਾ ਨਵੀਂ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹੈ ਅਤੇ ਉਹ ਸੁਧਰਨਾ ਚਾਹੁੰਦਾ ਹੈ। ਉਹਨਾਂ ਨੇ ਐਨਆਈਏ ਦੇ ਟੀਮ ਨੂੰ ਅਪੀਲ ਕੀਤੀ ਹੈ ਕਿ ਉਨਾਂ ਦੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਉਹਨਾਂ ਦੇ ਭਰਾ ਨੂੰ ਐਨਆਈਏ ਦੀ ਟੀਮ ਵਲੋਂ ਪੁੱਛ ਗਿੱਛ ਲਈ ਚੰਡੀਗੜ੍ਹ ਵਿਖੇ ਦੁਬਾਰਾ ਫਿਰ ਬੁਲਾਇਆ ਗਿਆ ਹੈ। ਉਹਨਾਂ ਨੇ ਐਨਆਈਏ ਦੀ ਟੀਮ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦਾ ਭਰਾ ਗਲਤ ਕੰਮਾਂ ਨੂੰ ਛੱਡ ਕੇ ਨਵੀਂ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹੈ।
ਐਨਆਈਏ ਵੱਲੋਂ ਪਿੰਡ ਮੱਖੂਪੁਰ ਵਿਖੇ ਸਰਪੰਚ ਦੇ ਘਰ ਛਾਪੇਮਾਰੀ
ਨਵਾਂ ਸ਼ਹਿਰ : ਪੂਰੇ ਪੰਜਾਬ ਦੇ ਵਿੱਚ ਐਨਆਈਏ ਦੀ ਟੀਮ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰ ਵਿੱਚ ਜਾ ਕੇ ਛਾਪੇਮਾਰੀ ਕੀਤੀ ਗਈ ਹੈ। ਇਸੇ ਹੀ ਤਰ੍ਹਾਂ ਐਨਆਈਏ ਦੀ ਟੀਮ ਦੇ ਵਲੋਂ ਪਿੰਡ ਮੱਖੂਪੁਰ ਸਰਪੰਚ ਦੇ ਘਰ ਜਦੋਂ ਛਾਪੇਮਾਰੀ ਕੀਤੀ ਗਈ।
ਇਸ ਮੌਕੇ ਰਾਮ ਪਾਲ ਸੋਨੂੰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਨੂੰ ਪਿੰਡ ਮੱਖੂਪੁਰ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ ਅਤੇ ਪਿੰਡ ਦੇ ਵਿਕਾਸ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਉਹ ਨੌਜਵਾਨਾਂ ਨੂੰ ਮਾੜੀ ਸੰਗਤ ਤੋਂ ਦੂਰ ਰੱਖਣ ਲਈ ਹਮੇਸ਼ਾ ਖੇਡਾਂ ਵੱਲ ਨੂੰ ਜੋੜਨ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ। ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਹੈਰਾਨੀ ਉਸ ਵੇਲੇ ਹੋਈ ਜਦੋਂ ਤੜਕੇ ਸਵੇਰੇ 5 ਵਜੇ ਐਨਆਈਏ ਦੀ ਟੀਮ ਦੇ ਵੱਲੋਂ ਉਹਨਾਂ ਦੇ ਘਰ ਵਿੱਚ ਆ ਕੇ ਛਾਪੇਮਾਰੀ ਕੀਤੀ ਗਈ । ਉਹਨਾਂ ਦੱਸਿਆ ਕਿ ਪੰਜ ਘੰਟੇ ਲਗਾਤਾਰ ਟੀਮ ਦੇ ਵੱਲੋਂ ਪੁੱਛ ਗਿੱਛ ਕੀਤੀ ਗਈ ਅਤੇ ਸਾਡੇ ਮੋਬਾਇਲ ਫੋਨ ਵੀ ਉਹਨਾਂ ਨੇ ਬੰਦ ਕਰਵਾਏ , ਅਤੇ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਵੀ ਲਈ ਗਈ ਹੈ।