Begin typing your search above and press return to search.

ਬਠਿੰਡਾ 'ਚ ਇਮੀਗ੍ਰੇਸ਼ਨ ਏਜੰਟ ਦੇ ਘਰ NIA ਦਾ ਛਾਪਾ

ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਐਨਆਈਏ ਵੱਲੋਂ ਦਸਤਕ ਦਿੱਤੀ ਗਈ। ਐਨਆਏ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦੇ ਪ੍ਰਤਾਪ ਨਗਰ ਵਿੱਚ ਇਮੀਗ੍ਰੇਸ਼ਨ ਏਜੰਟ ਗੁਰਪ੍ਰੀਤ ਸਿੰਘ ਜੌੜਾ ਉਰਫ਼ ਸੰਨੀ ਦੇ ਘਰ ਛਾਪਾ ਮਾਰਿਆ। ਦਰਜਨ ਤੋਂ ਵੱਧ ਐਨਆਈਏ ਅਧਿਕਾਰੀਆਂ ਅਤੇ ਸਥਾਨਕ ਪੁਲੀਸ ਦੀ ਟੀਮ ਨੇ ਸਵੇਰੇ ਕਾਰਵਾਈ ਸ਼ੁਰੂ ਕੀਤੀ

ਬਠਿੰਡਾ ਚ ਇਮੀਗ੍ਰੇਸ਼ਨ ਏਜੰਟ ਦੇ ਘਰ NIA ਦਾ ਛਾਪਾ
X

Makhan shahBy : Makhan shah

  |  22 Jan 2025 7:10 PM IST

  • whatsapp
  • Telegram

ਬਠਿੰਡਾ ,ਕਵਿਤਾ : ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਐਨਆਈਏ ਵੱਲੋਂ ਦਸਤਕ ਦਿੱਤੀ ਗਈ। ਐਨਆਏ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦੇ ਪ੍ਰਤਾਪ ਨਗਰ ਵਿੱਚ ਇਮੀਗ੍ਰੇਸ਼ਨ ਏਜੰਟ ਗੁਰਪ੍ਰੀਤ ਸਿੰਘ ਜੌੜਾ ਉਰਫ਼ ਸੰਨੀ ਦੇ ਘਰ ਛਾਪਾ ਮਾਰਿਆ। ਦਰਜਨ ਤੋਂ ਵੱਧ ਐਨਆਈਏ ਅਧਿਕਾਰੀਆਂ ਅਤੇ ਸਥਾਨਕ ਪੁਲੀਸ ਦੀ ਟੀਮ ਨੇ ਸਵੇਰੇ ਕਾਰਵਾਈ ਸ਼ੁਰੂ ਕੀਤੀ, ਜੋ ਕਰੀਬ ਚਾਰ ਘੰਟੇ ਚੱਲੀ। ਪਰਿਵਾਰ ਨਾਲ ਪੁੱਛਗਿਛ ਕਰਨ ਤੋਂ ਬਾਦ ਪੁੱਛਗਿੱਛ ਸਨੀ ਜੋੜਾਂ ਨੂੰ 27 ਜਨਵਰੀ ਨੂੰ ਚੰਡੀਗੜ੍ਹ ਦਫਤਰ ਵਿਖੇ ਪਹੁੰਚਣ ਦੀ ਹਿਦਾਇਤ ਦਿੱਤੀ ਗਈ ਹੈ।

ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਦੇ ਘਰ ਕਰੀਬ ਇੱਕ ਦਰਜਨ ਐਨਆਈਏ ਦੇ ਅਧਿਕਾਰੀ ਅਤੇ ਪੁਲਿਸ ਟੀਮ ਵੱਲੋਂ ਸਵੇਰੇ ਪਹੁੰਚ ਕੇ ਛਾਪੇਮਾਰੀ ਕੀਤੀ ਗਈ ਅਤੇ ਇੱਕ ਪਰਿਵਾਰਿਕ ਮੈਂਬਰਾਂ ਤੋਂ ਪੁੱਛ ਕੇ ਕੀਤੀ ਗਈ।

ਜਾਂਚ ਦੌਰਾਨ ਏਜੰਸੀ ਨੇ ਪਰਿਵਾਰ ਦੇ ਮੋਬਾਈਲ ਫ਼ੋਨ ਜ਼ਬਤ ਕਰਕੇ ਘਰ ਦੀ ਤਲਾਸ਼ੀ ਲਈ। ਕਰੀਬ ਚਾਰ ਘੰਟੇ ਪੁੱਛ ਕੇ ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾਂ ਨੂੰ 27 ਜਨਵਰੀ ਨੂੰ ਚੰਡੀਗੜ੍ਹ ਦਫਤਰ ਵਿਖੇ ਪਹੁੰਚਣ ਦੀ ਹਿਦਾਇਤ ਦਿੱਤੀ ਗਈ ਹੈ। ਗੁਰਪ੍ਰੀਤ ਦੇ ਭਰਾ ਮਨਪ੍ਰੀਤ ਸਿੰਘ ਅਨੁਸਾਰ ਐਨਆਈਏ ਨੇ ਉਸ ਤੋਂ ਇੱਕ ਵਿਸ਼ੇਸ਼ ਅੰਤਰਰਾਸ਼ਟਰੀ ਕਾਲ ਬਾਰੇ ਪੁੱਛਗਿੱਛ ਕੀਤੀ। ਏਜੰਸੀ ਦਾ ਕਹਿਣਾ ਹੈ ਕਿ ਇਹ ਕਾਲ ਕੁਝ ਅਪਰਾਧਿਕ ਤੱਤਾਂ ਨਾਲ ਜੁੜੀ ਹੋ ਸਕਦੀ ਹੈ।

ਮਨਪ੍ਰੀਤ ਨੇ ਕਿਹਾ ਕਿ ਇਮੀਗ੍ਰੇਸ਼ਨ ਦੇ ਕੰਮ ਕਾਰਨ ਬਹੁਤ ਲੋਕ ਇੰਟਰਨੈਸ਼ਨਲ ਲੇਵਲ ਤੇ ਕਾਲ ਕਰਦੇ ਰਹਿੰਦੇ ਹਨ ਪਰ ਐਨਆਈਏ ਦੀ ਟੀਮ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਕਿਸ ਅਪਰਾਧਿਕ ਵਿਅਕਤੀ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਹੈ ਜਾਂ ਕੀ ਗੱਲਬਾਤ ਹੈ ਇਸ ਸਬੰਧੀ ਹੁਣ ਚੰਡੀਗੜ੍ਹ ਦਫਤਰ ਵਿੱਚ ਬੁਲਾ ਕੇ ਪੁੱਛਕਿੱਛ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it