Begin typing your search above and press return to search.

ਮਿਸੇਜ਼ ਚੰਡੀਗੜ੍ਹ ਧੋਖਾਧੜੀ ਕੇਸ ’ਚ ਬੇਟੇ ਸਮੇਤ ਗ੍ਰਿਫ਼ਤਾਰ, ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੇ 3 ਕਰੋੜ ਰੁਪਏ!

ਪੁਲਿਸ ਨੇ ਇਨ੍ਹਾਂ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕੁਟ, ਸੱਤ ਲੱਖ ਦੀ ਨਕਦੀ ਅਤੇ ਇਕ ਲਗਜ਼ਰੀ ਕਾਰ ਬਰਾਮਦ ਕੀਤੀ ਐ। ਐਸਐਚਓ ਗਗਨਦੀਪ ਸਿੰਘ ਨੇ ਆਖਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

ਮਿਸੇਜ਼ ਚੰਡੀਗੜ੍ਹ ਧੋਖਾਧੜੀ ਕੇਸ ’ਚ ਬੇਟੇ ਸਮੇਤ ਗ੍ਰਿਫ਼ਤਾਰ, ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੇ 3 ਕਰੋੜ ਰੁਪਏ!
X

lokeshbhardwajBy : lokeshbhardwaj

  |  28 July 2024 5:44 PM IST

  • whatsapp
  • Telegram

ਮੋਹਾਲੀ : ਮੋਹਾਲੀ ਪੁਲਿਸ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਵਿਚ ਸਾਬਕਾ ਮਿਸੇਜ਼ ਚੰਡੀਗੜ੍ਹ ਅਪਰਨਾ ਸਗੋਤਰਾ ਅਤੇ ਉਸ ਦੇ ਪੁੱਤਰ ਕੁਰਣਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਏ। ਪੁਲਿਸ ਨੇ ਇਨ੍ਹਾਂ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕੁਟ, ਸੱਤ ਲੱਖ ਦੀ ਨਕਦੀ ਅਤੇ ਇਕ ਲਗਜ਼ਰੀ ਕਾਰ ਬਰਾਮਦ ਕੀਤੀ ਐ। ਐਸਐਚਓ ਗਗਨਦੀਪ ਸਿੰਘ ਨੇ ਆਖਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਅੇ, ਜਿਸ ਤੋਂ ਬਾਅਦ ਠੱਗੀ ਦੇ ਮਾਮਲਿਆਂ ਦੀ ਗਿਣਤੀ ਹੋਰ ਜ਼ਿਆਦਾ ਵਧ ਸਕਦੀ ਐ। ਅਪਰਣਾ ਸਗੋਤਰਾ ਪੇਸ਼ੇ ਤੋਂ ਵਕੀਲ ਐ, ਉਸ ਨੇ 2019 ਵਿਚ 40 ਸਾਲ ਤੋਂ ਜ਼ਿਆਦਾ ਉਮਰ ਵਰਗ ਵਿਚ ਮਿਸੇਜ਼ ਚੰਡੀਗੜ੍ਹ ਦਾ ਖ਼ਿਤਾਬ ਜਿੱਤਿਆ ਸੀ । ਮੋਹਾਲੀ ਪੁਲਿਸ ਦੇ ਮੁਤਾਬਕ ਅਪਰਨਾ ਨੇ ਆਪਣੇ ਪਤੀ ਸੰਜੇ ਦੇ ਨਾਲ ਮਿਲ ਕੇ ਸੈਕਟਰ 105 ਵਿਚ ਇਮੀਗ੍ਰੇਸ਼ਨ ਦਾ ਦਫ਼ਤਰ ਖੋਲਿ੍ਹਆ ਸੀ, ਜਿੱਥੇ ਇਹ ਲੋਕਾਂ ਕੋਲੋਂ ਵਿਦੇਸ਼ ਭੇਜਣ ਦੇ ਨਾਂਅ ’ਤੇ ਪੈਸੇ ਵਸੂਲਦੇ ਸੀ ਪਰ ਬਾਅਦ ਵਿਚ ਉਨ੍ਹਾਂ ਦਾ ਫ਼ੋਨ ਨਹੀਂ ਸੀ ਚੁੱਕਦੇ। ਜਾਂਚ ਵਿਚ ਇਹ ਵੀ ਪਤਾ ਚੱਲਿਆ ਏ ਕਿ ਅਪਰਨਾ ਦੇ ਪਤੀ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਕਈ ਲੋਕਾਂ ਨੂੰ ਫਸਾਇਆ ਅਤੇ ਘੱਟ ਪੈਸਿਆਂ ਵਿਚ ਜਲਦੀ ਵਿਦੇਸ਼ ਖ਼ਾਸ ਕਰਕੇ ਕੈਨੇਡਾ ਭੇਜਣ ਦੇ ਨਾਂਅ ’ਤੇ ਲੋਕਾਂ ਨੂੰ ਆਕਰਸ਼ਿਤ ਕੀਤਾ ਜਾਂਦਾ ਸੀ। ਫਿਰ ਉਨ੍ਹਾਂ ਕੋਲੋਂ ਇਹ ਦੋਵੇਂ ਜਣੇ ਪੈਸੇ ਹੜੱਪ ਲੈਂਦੇ ਸੀ। ਜੇਕਰ ਕੋਈ ਵਿਅਕਤੀ ਇਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕਰਦਾ ਸੀ ਤਾਂ ਇਹ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਜਾਂਦੇ ਸੀ । ਇੱਥੇ ਹੀ ਬਸ ਨਹੀਂ, ਲੋਕਾਂ ’ਤੇ ਰੋਹਬ ਜਮਾਉਣ ਲਈ ਅਪਰਨਾ ਲਗਜ਼ਰੀ ਗੱਡੀਆਂ ਦਾ ਸਹਾਰਾ ਲੈਂਦੀ ਸੀ, ਜਿਨ੍ਹਾਂ ’ਤੇ ਵੀਆਈਪੀ ਨੰਬਰ ਲੱਗੇ ਹੁੰਦੇ ਸੀ ਪਰ ਹੌਲੀ ਹੌਲੀ ਠੱਗੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਵਧ ਗਈ ਐ, ਜਿਸ ਤੋਂ ਬਾਅਦ ਅਪਰਨਾ ਅਤੇ ਉਸ ਦੇ ਪਤੀ ਵੱਲੋਂ ਮਾਰੀ ਜਾਂਦੀ ਠੱਗੀ ਦਾ ਪਰਦਾਫਾਸ਼ ਹੋ ਗਿਆ । ਇਸ ਸਬੰਧੀ ਗੱਲਬਾਤ ਕਰਦਿਆਂ ਮੋਹਾਲੀ ਪੁਲਿਸ ਦੇ ਐਸਐਚਓ ਗਗਨਦੀਪ ਸਿੰਘ ਨੇ ਆਖਿਆ ਕਿ ਠੱਗੀ ਦੀ ਰਕਮ ਕਾਫ਼ੀ ਜ਼ਿਆਦਾ ਏ,ਇਸ ਕਰਕੇ ਪੁਲਿਸ ਉਸ ਦੇ ਬੈਂਕ ਖ਼ਾਤਿਆਂ ਦੀ ਡਿਟੇਲ ਅਤੇ ਪ੍ਰਾਪਰਟੀ ਦੀ ਡਿਟੇਲ ਪਤਾ ਕਰ ਰਹੀ ਐ। ਪੁਲਿਸ ਅਦਾਲਤ ਦੇ ਜ਼ਰੀਏ ਉਸ ਦੀ ਸੰਪਤੀ ਵੀ ਕੁਰਕ ਕਰਵਾਏਗੀ ਤਾਂਕਿ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਉਧਰ ਮੋਹਾਲੀ ਦੇ ਡੀਐਸਪੀ ਸਿਟੀ 2 ਹਰਸਿਮਰਨਤ ਸਿੰਘ ਬੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਗਈ ਮੁਲਜ਼ਮ ਅਪਰਨਾ ’ਤੇ ਸੋਹਾਣਾ ਥਾਣੇ ਵਿਚ ਹੀ ਜ਼ਿਆਦਾਤਰ ਕੇਸ ਦਰਜ ਨੇ ਜੋ ਇਮੀਗ੍ਰੇਸ਼ਨ ਫਰਾਡ ਦੇ ਹੀ ਨੇ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਥਾਣਿਆਂ ਤੋਂ ਵੀ ਡਿਟੇਲ ਮੰਗੀ ਗਈ ਐ ।

Next Story
ਤਾਜ਼ਾ ਖਬਰਾਂ
Share it