ਸਾਂਸਦ ਅੰਮ੍ਰਿਤਪਾਲ ਸਿੰਘ ਦਾ ਗੰਨਮੈਨ ਅਦਾਲਤ 'ਚ ਪੇਸ਼
ਸਾਂਸਦ ਅੰਮ੍ਰਿਤ ਪਾਲ ਸਿੰਘ ਦੇ ਸਾਥੀਆਂ ਨੂੰ ਪਿਛਲੇ ਦਿਨੀ ਪੰਜਾਬ ਅਸਾਮ ਦੀ ਜੇਲ ਤੋਂ ਲਿਆਂਦਾ ਗਿਆ ਸੀ। ਤੇ ਵੱਖ-ਵੱਖ ਤਰੀਕੇ ਦੇ ਨਾਲ ਉਨਾਂ ਦੇ ਕੋਲੋਂ ਅਜਨਾਲਾ ਪੁਲਿਸ ਥਾਣੇ ਮਾਮਲੇ ਦੇ ਵਿੱਚ ਪੁੱਛਗਿਛ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਹੁਣ ਉਹਨਾਂ ਦੇ ਗੰਨਮੈਨ ਵਰਿੰਦਰ ਸਿੰਘ ਫੌਜੀ ਨੂੰ ਸਖਤ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਅਜਨਾਲਾ ਅਦਾਲਤ ਦੇ ਵਿੱਚ ਮੁੜ ਪੇਸ਼ ਕੀਤਾ ਗਿਆ।

ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ): ਸਾਂਸਦ ਅੰਮ੍ਰਿਤ ਪਾਲ ਸਿੰਘ ਦੇ ਸਾਥੀਆਂ ਨੂੰ ਪਿਛਲੇ ਦਿਨੀ ਪੰਜਾਬ ਅਸਾਮ ਦੀ ਜੇਲ ਤੋਂ ਲਿਆਂਦਾ ਗਿਆ ਸੀ। ਤੇ ਵੱਖ-ਵੱਖ ਤਰੀਕੇ ਦੇ ਨਾਲ ਉਨਾਂ ਦੇ ਕੋਲੋਂ ਅਜਨਾਲਾ ਪੁਲਿਸ ਥਾਣੇ ਮਾਮਲੇ ਦੇ ਵਿੱਚ ਪੁੱਛਗਿਛ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਹੁਣ ਉਹਨਾਂ ਦੇ ਗੰਨਮੈਨ ਵਰਿੰਦਰ ਸਿੰਘ ਫੌਜੀ ਨੂੰ ਸਖਤ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਅਜਨਾਲਾ ਅਦਾਲਤ ਦੇ ਵਿੱਚ ਮੁੜ ਪੇਸ਼ ਕੀਤਾ ਗਿਆ। ਜਿੱਥੋਂ ਕਿ ਅਜਨਾਲਾ ਅਦਾਲਤ ਨੇ ਪੰਜਾਬ ਪੁਲਿਸ ਦੀਆਂ ਅਤੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਵਰਿੰਦਰ ਸਿੰਘ ਫੌਜੀ ਨੂੰ ਮੁੜ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਪਰ ਭੇਜ ਦਿੱਤਾ।
ਕਿਹਾ ਜਾ ਰਿਹਾ ਕਿ ਵਰਿੰਦਰ ਸਿੰਘ ਫੌਜੀ ਦੇ ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਲਏ ਗਏ ਰਿਮਾਂਡ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣ ਦੀ ਗੱਲ ਉਡਵੇਂ ਦੇ ਰੂਪ ਦੇ ਵਿੱਚ ਕੀਤੀ ਗਈ ਹੈ। ਪਰ ਇਹ ਸਾਰੀਆਂ ਸਥਿਤੀਆਂ ਨੂੰ ਲੈ ਕੇ ਹੁਣ ਵਰਿੰਦਰ ਸਿੰਘ ਫੌਜੀ ਦੇ ਇਸ ਵਧੇ ਰਿਮਾਂਡ ਦੇ ਵਿੱਚ ਕਿਹੜੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਉਣਗੀਆਂ ਜਿਨਾਂ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਉੱਪਰ ਅਜਨਾਲਾ ਥਾਣੇ ਮਾਮਲੇ ਦੇ ਵਿੱਚ ਕਾਰਵਾਈ ਸਖਤ ਹੋ ਸਕਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਵੱਖ-ਵੱਖ ਤਰੀਕੇ ਦੇ ਨਾਲ ਅਜਨਾਲਾ ਪੁਲਿਸ ਦੇ ਵੱਲੋਂ ਇਸ ਕੇਸ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਐਨਐਸਏ ਤੋਂ ਬਾਅਦ ਵੱਡੇ ਪੱਧਰ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚਰਚਾ ਛਿੜੀ ਹੋਈ ਸੀ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵੱਖ-ਵੱਖ ਸਾਥੀਆਂ ਦੇ ਵੱਲੋਂ ਅਜਨਾਲਾ ਪੁਲਿਸ ਥਾਣਾ ਘਰਾਓ ਮਾਮਲੇ ਦੇ ਵਿੱਚ ਗਤੀਵਿਧੀਆਂ ਕੀਤੀਆਂ ਗਈਆਂ ਨੇ ਉਹ ਕਿਹੜੀਆਂ ਗਤੀਵਿਧੀਆਂ ਨੇ ਕਿਸ ਦੇ ਕਹਿਣ ਦੇ ਉੱਪਰ ਕੀਤੀਆਂ ਗਈਆਂ ਇਹ ਸਾਰੀਆਂ ਚੀਜ਼ਾਂ ਇਸ ਵਕਤ ਵੱਡੇ ਸਵਾਲਾਂ ਦੀ ਚਰਚਾ ਬਣੀਆਂ ਹੋਈਆਂ ਨੇ ਪਰ ਇਹਨਾਂ ਸਵਾਲਾਂ ਦੇ ਜਵਾਬ ਅਜਨਾਲਾ ਪੁਲਿਸ ਦੇ ਵੱਲੋਂ ਬਾਰ-ਬਾਰ ਰਿਮਾਂਡ ਲਏ ਦੇ ਜਾਣ ਤੇ ਇਸ ਕੇਸ ਵਿੱਚ ਕੀਤੀ ਪੁੱਛਗਿਸ਼ ਦੇ ਵਿੱਚ ਮਿਲੇ ਜਵਾਬਾਂ ਦੇ ਉੱਪਰ ਹੀ ਨਿਰਭਰ ਕਰਦੇ ਨੇ।