ਆਪਣੀ ਧੀ ਨੂੰ ਮਿਲਣ ਆਈ ਮਾਂ ਨੂੰ ਛੱਡਣਾ ਪਿਆ ਭਾਰਤ

ਅੰਮ੍ਰਿਤਸਰ, ਕਵਿਤਾ: ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ 26 ਨਿਰਦੋਸ਼ ਲੋਕਾਂ ਤੋਂ ਬਾਅਦ ਪੂਰੇ ਦੇਸ਼ ਵਿੱਚ ਪਾਕਿਸਤਾਨੀਆਂ ਖਿਲਾਫ ਰੋਸ ਦੇਖਣ ਨੂੰ ਮਿਲ ਰਿਹਾ ਜਿਸ ਦੇ ਤਹਿਤ ਹਰ ਇੱਕ ਭਾਰਤੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਬੇਕਸੂਰ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜਿਸ ਦੇ ਤਹਿਤ ਹੁਣ ਭਾਰਤ ਸਰਕਾਰ ਨੇ ਵੀ ਸਖਤ ਰੁੱਖ ਅਖਤਿਆਰ ਕਰਦਿਆਂ ਪਾਕਸਿਤਾਨੀਆਂ ਖਿਲਾਫ ਸਖਤ ਐਕਸ਼ਨ ਲਿਆ ਹੈ। ਭਾਰਤ ਸਰਕਾਰ ਵੱਲੋਂ ਜਾਰੀ ਆਦੇਸ਼ ਮੁਤਾਬਕ ਹੁਣ ਪਾਕਿਸਤਾਨੀ ਜੋ ਭਾਰਤ ਵਿੱਚ ਕਿਸੇ ਵੀ ਕਾਰਣਵਸ਼ ਆਏ ਸੀ ਤਤਕਾਲ ਪ੍ਰਭਾਅ ਤੋਂ ਭਾਰਤ ਛੱਡ ਪਾਕਿਸਤਾਨ ਜਾਣ ਲਈ ਕਹਿ ਦਿੱਤਾ ਜਿਸਦੇ ਲਈ ਕੁਝ ਸਮਾਂ ਸਿਮਾਂ ਵੀ ਨਿਰਧਾਰਿਤ ਕੀਤਾ ਸੀ।
ਇਸੇ ਜਾਰੀ ਨਿਰਦੇਸ਼ ਦੇ ਤਹਿਤ ਪਾਕਿਸਤਾਨ ਦੇ ਸਿੰਧ ਸੂਬੇ ਦੀ ਇੱਕ ਹਿੰਦੂ ਔਰਤ ਕਾਂਤਾ ਨੇ ਭਾਰਤ ਆਉਣ ਦੇ ਪਿੱਛੇ ਭਾਵਨਾਤਮਕ ਅਤੇ ਸਮਾਜਿਕ ਕਾਰਨ ਸਾਂਝੇ ਕੀਤੇ। ਕਾਂਤਾ ਨੇ ਕਿਹਾ ਕਿ ਉਹ ਆਪਣੀ ਧੀ ਦੀ ਡਿਲੀਵਰੀ ਲਈ ਡੇਢ ਮਹੀਨੇ ਦੇ ਵੀਜ਼ੇ 'ਤੇ ਭਾਰਤ ਆਈ ਸੀ, ਜੋ ਇੱਥੇ ਪੁਣੇ ਵਿੱਚ ਰਹਿ ਰਹੀ ਹੈ। ਕਾਂਤਾ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਵਾਪਰੀ ਦੁਖਦਾਈ ਘਟਨਾ 'ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ।
ਪਾਕਿਸਤਾਨ ਦੇ ਸਿੰਧ ਦੀ ਰਹਿਣ ਵਾਲੀ ਕਾਂਤਾ ਵੀ ਸ਼ਾਮਲ ਹੈ ਜੋ ਆਪਣੀ ਧੀ ਦੀ ਡਲੀਵਰੀ ਦੇ ਲਈ ਭਾਰਤ ਆਈ ਸੀ। ਭਰੇ ਮਨ ਨਾਲ ਕਾਂਤਾ ਨੇ ਕਿਹਾ ਕਿ ਮੇਰੀ ਧੀ ਦਾ ਭਾਰਤ ਵਿੱਚ ਵਿਆਹ ਹੋਇਆ ਹੈ ਇਸਲਈ ਭਾਵਨਾਤਮਕ ਤੇ ਸਮਾਜਿਕ ਕਾਰਨਾਂ ਕਰਕੇ ਓਹ ਭਾਰਤ ਆਈ ਸੀ
ਦੂਜੇ ਪਾਸੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਕਾਂਤਾ ਨੇ ਕਿਹਾ ਕਿ ਜੋ ਹੋਇਆ ਰੱਬ ਕਰੇ ਕਦੀ ਵੀ ਕਿਸੇ ਨਾਲ ਨਾ ਹੋਵੇ। ਅਸੀਂ ਤਾਂ ਓਹ ਮੰਜਰ ਦੇਖ ਹੀ ਨਹੀਂ ਪਾਏ। ਭਾਰਤ ਵਿੱਚ ਆਪਣੇ ਅਨੁਭਵ ਬਾਰੇ, ਉਸਨੇ ਕਿਹਾ ਕਿ ਉਹ ਇੱਥੇ ਆਪਣੇਪਣ ਅਤੇ ਸੁਰੱਖਿਆ ਦੀ ਭਾਵਨਾ ਮਹਿਸੂਸ ਕਰਦੇ ਹਨ। "ਅਸੀਂ ਭਾਰਤ ਨੂੰ ਆਪਣਾ ਘਰ ਮੰਨਦੇ ਹਾਂ," ਕਾਂਤਾ ਨੇ ਸਪੱਸ਼ਟ ਤੌਰ 'ਤੇ ਕਿਹਾ। ਪਾਕਿਸਤਾਨ ਤੋਂ ਆਏ ਹਿੰਦੂ ਸ਼ਰਨਾਰਥੀ ਪਰਿਵਾਰਾਂ ਦੀ ਇਹ ਕਹਾਣੀ ਇਸ ਵੱਡੀ ਸੱਚਾਈ ਨੂੰ ਉਜਾਗਰ ਕਰਦੀ ਹੈ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਦੀ ਭਾਲ ਵਿੱਚ ਭਾਰਤ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।