Begin typing your search above and press return to search.

MOHALI : ਨਾਨਵੈੱਜ ’ਚ ਖੁਆਇਆ ਜਾ ਰਿਹਾ ਕੁੱਤੇ ਦਾ ਮੀਟ? ਫੈਕਟਰੀ ਦਾ ਪਰਦਾਫਾਸ਼

ਜਿਹੜੇ ਲੋਕ ਸਵਾਦ ਅਤੇ ਚਟਕਾਰੇ ਲਗਾ ਕੇ ਮੋਮੋਜ਼ ਅਤੇ ਸਪਰਿੰਗ ਰੋਲ ਖਾਣ ਦੇ ਸ਼ੌਕੀਨ ਨੇ, ਉਹ ਜ਼ਰ੍ਹਾ ਇਸ ਖ਼ਬਰ ਨੂੰ ਧਿਆਨ ਨਾਲ ਦੇਖ ਲੈਣ,,,,ਕਿਉਂਕਿ ਸਿਹਤ ਵਿਭਾਗ ਦੇ ਅਫ਼ਸਰਾਂ ਨੇ ਇਕ ਅਜਿਹੀ ਫੈਕਟਰੀ ਦਾ ਪਰਦਾਫਾਸ਼ ਕੀਤਾ ਏ, ਜਿਸ ਵਿਚ ਗਲੀਆਂ ਸੜੀਆਂ ਸਬਜ਼ੀਆਂ ਅਤੇ ਗ੍ਰੀਸ ਵਰਗੇ ਕਾਲੇ ਸੜੇ ਹੋਏ ਤੇਲ ਵਿਚ ਮੋਮੋਜ਼ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਸੀ।

MOHALI : ਨਾਨਵੈੱਜ ’ਚ ਖੁਆਇਆ ਜਾ ਰਿਹਾ ਕੁੱਤੇ ਦਾ ਮੀਟ? ਫੈਕਟਰੀ ਦਾ ਪਰਦਾਫਾਸ਼
X

Makhan shahBy : Makhan shah

  |  18 March 2025 7:40 PM IST

  • whatsapp
  • Telegram

ਮੋਹਾਲੀ : ਜਿਹੜੇ ਲੋਕ ਸਵਾਦ ਅਤੇ ਚਟਕਾਰੇ ਲਗਾ ਕੇ ਮੋਮੋਜ਼ ਅਤੇ ਸਪਰਿੰਗ ਰੋਲ ਖਾਣ ਦੇ ਸ਼ੌਕੀਨ ਨੇ, ਉਹ ਜ਼ਰ੍ਹਾ ਇਸ ਖ਼ਬਰ ਨੂੰ ਧਿਆਨ ਨਾਲ ਦੇਖ ਲੈਣ,,,,ਕਿਉਂਕਿ ਸਿਹਤ ਵਿਭਾਗ ਦੇ ਅਫ਼ਸਰਾਂ ਨੇ ਇਕ ਅਜਿਹੀ ਫੈਕਟਰੀ ਦਾ ਪਰਦਾਫਾਸ਼ ਕੀਤਾ ਏ, ਜਿਸ ਵਿਚ ਗਲੀਆਂ ਸੜੀਆਂ ਸਬਜ਼ੀਆਂ ਅਤੇ ਗ੍ਰੀਸ ਵਰਗੇ ਕਾਲੇ ਸੜੇ ਹੋਏ ਤੇਲ ਵਿਚ ਮੋਮੋਜ਼ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਸੀ। ਹੈਰਾਨੀ ਦੀ ਗੱਲ ਇਹ ਐ ਕਿ ਇਹ ਸਭ ਕੁੱਝ ਰਾਜਧਾਨੀ ਦੀਆਂ ਜੜ੍ਹਾਂ ਵਿਚ ਮੋਹਾਲੀ ਵਿਖੇ ਹੋ ਰਿਹਾ ਸੀ। ਨਾਨਵੈੱਜ ਮੋਮੋਜ਼ ਬਣਾਉਣ ਲਈ ਮੀਟ ਵੀ ਪਤਾ ਨਹੀਂ ਕਿਸ ਜਾਨਵਰ ਦਾ ਵਰਤਿਆ ਜਾ ਰਿਹਾ ਸੀ।

ਮੋਮੋਜ਼ ਅਤੇ ਸਪਰਿੰਗ ਰੋਲ ਖਾਣ ਦੇ ਸ਼ੌਕੀਨ ਇਸ ਖ਼ਬਰ ਨੂੰ ਧਿਆਨ ਨਾਲ ਦੇਖ ਲੈਣ ਕਿ ਕਿਤੇ ਉਹ ਵੀ ਅਜਿਹੇ ਮੋਮੋਜ਼ ਜਾਂ ਸਪਰਿੰਗ ਰੋਲ ਤਾਂ ਨਹੀਂ ਖਾ ਰਹੇ? ਦਰਅਸਲ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ ਦੇ ਸੈਕਟਰ 70 ਮਟੌਰ ਵਿਖੇ ਮੋਮੋਜ਼ ਅਤੇ ਸਪਰਿੰਗ ਰੋਲ ਤਿਆਰ ਕਰਨ ਵਾਲੀ ਫੈਕਟਰੀ ’ਤੇ ਰੇਡ ਕੀਤੀ ਤਾਂ ਫੈਕਟਰੀ ਦੇ ਹਾਲਾਤ ਦੇਖ ਪੂਰੀ ਟੀਮ ਦੇ ਹੋਸ਼ ਉਡ ਗਏ, ਉਨ੍ਹਾਂ ਨੂੰ ਬਦਬੂ ਤੋਂ ਬਚਣ ਲਈ ਆਪਣੇ ਮੂੰਹ ਢਕਣੇ ਪੈ ਗਏ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੋਮੋਜ਼ ਬਣਾਉਣ ਲਈ ਗਲੀਆਂ ਸੜੀਆਂ ਸਬਜ਼ੀਆਂ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਨੂੰ ਪਸ਼ੂ ਵੀ ਨਹੀਂ ਖਾ ਸਕਦੇ। ਜਿਸ ਤੇਲ ਵਿਚ ਇਨ੍ਹਾਂ ਨੂੰ ਪਕਾਇਆ ਜਾਂਦਾ ਸੀ, ਉਹ ਤੇਲ ਵੀ ਕੜ੍ਹ ਕੜ੍ਹ ਕੇ ਗ੍ਰੀਸ ਦੀ ਤਰ੍ਹਾਂ ਬਣ ਚੁੱਕਿਆ ਏ।


ਹੈਰਾਨੀ ਦੀ ਗੱਲ ਇਹ ਐ ਕਿ ਗਲੀਆਂ ਸੜੀਆਂ ਸਬਜ਼ੀਆਂ ਤੋਂ ਤਿਆਰ ਕੀਤੇ ਇਹ ਮੋਮੋਜ਼ ਅਤੇ ਸਪਰਿੰਗ ਰੋਲ ਟ੍ਰਾਈਸਿਟੀ ਵਿਚ ਸਪਲਾਈ ਕੀਤੇ ਜਾਂਦੇ ਸੀ। ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਸੈਕਟਰੀ ਚੀਫ਼, ਇੰਸਪੈਕਟਰ ਅਤੇ ਸਿਹਤ ਵਿਭਾਗ ਦੇ ਐਫਐਸਓ ਰਾਜਬੀਰ ਕੌਰ ਆਪਣੀ ਟੀਮ ਦੇ ਨਾਲ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਮੌਕੇ ’ਤੇ ਮਿਲੇ ਸਾਰੇ ਸਮਾਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਬਰਾਮਦ ਹੋਏ ਸਮਾਨ ਨੂੰ ਜਾਂਚ ਲਈ ਭੇਜ ਦਿੱਤਾ। ਇਸ ਦੌਰਾਨ ਸ਼ੱਕੀ ਮੀਟ ਦੇ ਟੁਕੜੇ ਵੀ ਬਰਾਮਦ ਹੋਏ, ਜਿਸ ਦਾ ਪਤਾ ਨਹੀਂ ਚੱਲ ਸਕਿਆ ਕਿ ਇਹ ਕਿਸ ਜਾਨਵਰ ਦਾ ਮੀਟ ਹੈ?


ਇਸ ਸਬੰਧੀ ਗੱਲਬਾਤ ਕਰਦਿਆਂ ਨਗਰ ਨਿਗਮ ਇੰਸਪੈਕਟਰ ਜ਼ੋਰਾਵਰ ਸਿੰਘ ਅਤੇ ਸੈਨੇਟਰੀ ਚੀਫ਼ ਨਗਰ ਨਿਗਮ ਮੋਹਾਲੀ ਆਰਪੀ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਇਸ ਫੈਕਟਰੀ ਵਿਚ ਰੇਡ ਕੀਤੀ ਗਈ ਸੀ, ਜਿਸ ਤੋਂ ਬਾਅਦ ਫੈਕਟਰੀ ਦਾ ਚਲਾਨ ਕਰ ਦਿੱਤਾ ਗਿਆ ਏ ਅਤੇ ਸਾਰੇ ਸਮਾਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਨੇ। ਉਨ੍ਹਾਂ ਆਖਿਆ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੀ ਚੈਕਿੰਗ ਜਾਰੀ ਰਹੇਗੀ।

ਦੱਸ ਦਈਏ ਕਿ ਫੈਕਟਰੀ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਸੀ, ਜਿਸ ਤੋਂ ਬਾਅਦ ਹੀ ਨਿਗਮ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਸੀ।

Next Story
ਤਾਜ਼ਾ ਖਬਰਾਂ
Share it