ਮੋਗਾ CIA ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਸਮੇਤ 4 ਵਿਅਕਤੀ ਕੀਤੇ ਕਾਬੂ
ਸੂਬੇ 'ਚ ਜਿਥੇ ਮਾਨ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਲਈ "ਯੁੱਧ ਨਸ਼ੇ ਵਿਰੁੱਧ" ਮਹਿਮਾ ਚਲਾਈ ਜਾ ਰਹੀ ਹੈ ਓਥੇ ਹੀ ਮਾੜੇ ਅਨਸਰਾਂ ਖਿਲਾਫ ਵੀ ਪੁਲਿਸ ਵਲੋਂ ਜ਼ੀਰੋ ਟੋਲਰੈਂਸ ਵਰਤੀ ਜਾ ਰਹੀ ਹੈ ਜਿਸਦੇ ਤਹਿਤ ਹੁਣ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 04 ਵਿਅਕਤੀ ਨੂੰ ਕਾਬੂ ਕਰਕੇ ਇਹਨਾਂ ਪਾਸੋ 09 ਨਜਾਇਜ ਦੇਸੀ ਪਿਸਟਲ 32 ਬੋਰ ਸਮੇਤ ਮੈਗਜੀਨ ਅਤੇ 20 ਜਿੰਦਾ ਰੋਂਦ 32 ਬੋਰ ਬਰਾਮਦ ਕੀਤੇ।

By : Makhan shah
ਮੋਗਾ (ਵਿਵੇਕ ਕੁਮਾਰ): ਸੂਬੇ 'ਚ ਜਿਥੇ ਮਾਨ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਲਈ "ਯੁੱਧ ਨਸ਼ੇ ਵਿਰੁੱਧ" ਮਹਿਮਾ ਚਲਾਈ ਜਾ ਰਹੀ ਹੈ ਓਥੇ ਹੀ ਮਾੜੇ ਅਨਸਰਾਂ ਖਿਲਾਫ ਵੀ ਪੁਲਿਸ ਵਲੋਂ ਜ਼ੀਰੋ ਟੋਲਰੈਂਸ ਵਰਤੀ ਜਾ ਰਹੀ ਹੈ ਜਿਸਦੇ ਤਹਿਤ ਹੁਣ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 04 ਵਿਅਕਤੀ ਨੂੰ ਕਾਬੂ ਕਰਕੇ ਇਹਨਾਂ ਪਾਸੋ 09 ਨਜਾਇਜ ਦੇਸੀ ਪਿਸਟਲ 32 ਬੋਰ ਸਮੇਤ ਮੈਗਜੀਨ ਅਤੇ 20 ਜਿੰਦਾ ਰੋਂਦ 32 ਬੋਰ ਬਰਾਮਦ ਕੀਤੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਜੈ ਕੁਮਾਰ, ਸੁਖਪਾਲ ਸਿੰਘ ਅੱਜ ਨਜਾਇਜ ਅਸਲਾ ਸਪਲਾਈ ਕਰਨ ਦੇ ਲਈ ਮੇਨ ਜੀ.ਟੀ ਰੋਡ ਮੋਗਾ-ਲੁਧਿਆਣਾ ਬਣੇ ਬੱਸ ਅੱਡੇ 'ਤੇ ਕਿਸੇ ਨੂੰ ਹਥਿਆਰ ਸਪਲਾਈ ਕਰਨ ਦੇ ਲਈ ਆ ਰਹੇ ਨੇ ਤਾਂ ਉਸ ਸਮੇ ਏਐਸਆਈ ਅਸੋਕ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਸਮੇਤ ਦੱਸੀ ਜਗ੍ਹਾ 'ਤੇ ਰੇਡ ਕਰਕੇ ਅਜੈ ਕੁਮਾਰ ਅਤੇ ਸੁਖਪਾਲ ਸਿੰਘ ਨੂੰ ਕਾਬੂ ਕਰਕੇ ਇਹਨਾ ਪਾਸੋ 09 ਨਜਾਇਜ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 20 ਜਿੰਦਾ ਰੋਂਦ 32 ਬੋਰ ਬਰਾਮਦ ਕੀਤੇ ।
ਅਜੈ ਕੁਮਾਰ ਅਤੇ ਸੁਖਪਾਲ ਸਿੰਘ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਜੋ ਉਹਨਾਂ ਪਾਸੋ ਨਜਾਇਜ ਅਸਲੇ ਬਰਾਮਦ ਹੋਏ ਸਨ ਇਹਨਾਂ ਅਸਲਿਆ ਵਿੱਚ ਦੋ ਪਿਸਟਲ ਉਹਨਾਂ ਨੇ ਅੱਗੇ ਗੁਰਪ੍ਰੀਤ ਸਿੰਘ ਉਰਫ ਗੁੱਰੀ ਅਤੇ ਸੁਰਜੀਤ ਸਿੰਘ ਨੂੰ ਸਪਲਾਈ ਕਰਨੇ ਸਨ।


