Begin typing your search above and press return to search.

ਗੁਨੀਵ ਕੌਰ ਦੇ ਬਿਆਨ ਨੂੰ ਲੈ ਕੇ MLA ਜੀਵਨਜੋਤ ਕੌਰ ਨੇ ਦਿੱਤਾ ਤਿੱਖਾ ਜਵਾਬ

ਨਸ਼ੇ ਵਿਰੁੱਧ ਚਲ ਰਹੀ ਮੁਹਿੰਮ ਹੇਠ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਘਰ ਹੋਈ ਵਿਜੀਲੈਂਸ ਰੇਡ ਤੋਂ ਬਾਅਦ ਸਿਆਸੀ ਪਾਰਾ ਚੜ੍ਹ ਗਿਆ ਹੈ। ਮਜੀਠੀਆ ਦੀ ਪਤਨੀ ਅਤੇ ਮਜੀਠਾ ਹਲਕੇ ਤੋਂ ਵਿਧਾਇਕ ਗੁਨੀਵ ਕੌਰ ਵੱਲੋਂ ਦਿੱਤੇ ਗਏ ਬਿਆਨ ’ਤੇ ਹੁਣ ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨ ਜੋਤ ਕੌਰ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ।

ਗੁਨੀਵ ਕੌਰ ਦੇ ਬਿਆਨ ਨੂੰ ਲੈ ਕੇ MLA ਜੀਵਨਜੋਤ ਕੌਰ ਨੇ ਦਿੱਤਾ ਤਿੱਖਾ ਜਵਾਬ
X

Makhan shahBy : Makhan shah

  |  25 Jun 2025 8:17 PM IST

  • whatsapp
  • Telegram

ਅੰਮ੍ਰਿਤਸਰ : ਨਸ਼ੇ ਵਿਰੁੱਧ ਚਲ ਰਹੀ ਮੁਹਿੰਮ ਹੇਠ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਘਰ ਹੋਈ ਵਿਜੀਲੈਂਸ ਰੇਡ ਤੋਂ ਬਾਅਦ ਸਿਆਸੀ ਪਾਰਾ ਚੜ੍ਹ ਗਿਆ ਹੈ। ਮਜੀਠੀਆ ਦੀ ਪਤਨੀ ਅਤੇ ਮਜੀਠਾ ਹਲਕੇ ਤੋਂ ਵਿਧਾਇਕ ਗੁਨੀਵ ਕੌਰ ਵੱਲੋਂ ਦਿੱਤੇ ਗਏ ਬਿਆਨ ’ਤੇ ਹੁਣ ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨ ਜੋਤ ਕੌਰ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਗੁਨੀਵ ਕੌਰ ਨੇ ਰੇਡ ਤੋਂ ਬਾਅਦ ਕਿਹਾ ਸੀ ਕਿ ਇਸ ਰੇਡ ਮੈਨੂੰ ਛੱਡ ਨਾ ਜਾ ਤੇਰੇ ਬੱਚੇ ਬਹੁਤ ਤੰਗ ਪਰੇਸ਼ਾਨ ਹੋਏ ਹਨ ਉਸ ਉੱਤੇ ਪਏ ਸਨ, ਜਿਨਾਂ ਦੀ ਨੀਂਦ ਖਰਾਬ ਹੋ ਗਈ, ਉਹਨਾਂ ਨਾਸ਼ਤਾ ਵੀ ਨਹੀਂ ਕੀਤਾ ਸੀ।

ਇਸ ਬਿਆਨ 'ਤੇ ਜੀਵਨ ਜੋਤ ਕੌਰ ਨੇ ਤਿੱਖਾ ਹਮਲਾ ਕਰਦਿਆਂ ਕਿਹਾ “ਤੁਸੀਂ ਆਪਣੀ ਤਕਲੀਫ ਬਿਆਨ ਕਰ ਰਹੇ ਹੋ ਕਿ ਤੁਸੀਂ ਇਕ ਮਾਂ ਹੋ, ਪਰ ਕਦੇ ਸੋਚਿਆ ਕਿ ਨਸ਼ਿਆਂ ਦੀ ਲਤ ਕਾਰਨ ਕਿੰਨੀਆਂ ਮਾਵਾਂ ਦੇ ਘਰ ਉਜੜੇ? ਕਿੰਨਿਆਂ ਦੇ ਪੁੱਤ ਨਸ਼ਿਆਂ ਚ ਪੈ ਕੇ ਮਰ ਗਏ, ਜਵਾਨੀ ਵੇਖਣ ਤੋਂ ਪਹਿਲਾਂ ਹੀ ਜਿਨ੍ਹਾਂ ਦੇ ਘਰਾਂ ਵਿਚ ਚੁੱਲ੍ਹਾ ਵੀ ਨਹੀਂ ਸੱਜਦਾ, ਉਹਨਾਂ ਮਾਵਾਂ ਨੂੰ ਤਕਲੀਫ ਨਹੀਂ ਹੋਈ ਹੋਏਗੀ ।ਉਨ੍ਹਾਂ ਆਗੇ ਕਿਹਾ“ਅੱਜ ਤੁਹਾਡੇ ਬੱਚਿਆਂ ਦੀ ਨੀਂਦ ਖਰਾਬ ਹੋਈ, ਪਰ ਜਦੋਂ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਪੱਕੀ ਨੀਂਦ ਸੁਆ ਦਿੱਤਾ, ਤਦ ਤੁਹਾਨੂੰ ਕਿਸੇ ਦੀ ਚਿੰਤਾ ਨਹੀਂ ਸੀ। ਤੁਸੀਂ ਵੀ ਇਕ ਮਾਂ ਹੋ, ਤੁਹਾਨੂੰ ਲੋਕਾਂ ਦੀਆਂ ਮਾਵਾਂ ਦੀ ਦਰਦ ਨੂੰ ਸਮਝਣਾ ਚਾਹੀਦਾ ਸੀ।”


ਜੀਵਨ ਜੋਤ ਕੌਰ ਨੇ ਕਿਹਾ ਕਿ ਇਹ ਰੇਡ ਕਿਸੇ ਰਾਜਨੀਤਿਕ ਦਾ ਹਿੱਸਾ ਨਹੀਂ, ਸਗੋਂ ਸਰਕਾਰ ਵੱਲੋਂ ਨਸ਼ੇ ਦੇ ਖ਼ਿਲਾਫ਼ ਚਲ ਰਹੀ ਕਾਨੂੰਨੀ ਕਾਰਵਾਈ ਦਾ ਹਿੱਸਾ ਹੈ। ਇਸ ਪੂਰੇ ਮਾਮਲੇ ਨੇ ਰਾਜਨੀਤਿਕ ਗਰਮਾਹਟ ਪੈਦਾ ਕਰ ਦਿੱਤੀ ਹੈ। ਇੱਕ ਪਾਸੇ ਅਕਾਲੀ ਦਲ ਰੇਡ ਨੂੰ ਬਦਲੇ ਦੀ ਰਾਜਨੀਤੀ ਦੱਸ ਰਿਹਾ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਆਪਣੇ ਫੈਸਲੇ ਨੂੰ ਨਸ਼ੇ ਖਿਲਾਫ਼ ਠੋਸ ਕਾਰਵਾਈ ਵਜੋਂ ਪੇਸ਼ ਕਰ ਰਹੀ ਹੈ।

Next Story
ਤਾਜ਼ਾ ਖਬਰਾਂ
Share it