ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਫੜਿਆ ਆਪ ਦਾ ਝਾੜੂ
ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਦਲਿਤ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਕਾਲੀ ਦਲ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ ਗਿਆ। ਅਕਾਲੀ ਦਲ ਕੋਲ ਕੁੱਲ ਤਿੰਨ ਵਿਧਾਇਕ ਸਨ
By : Makhan shah
ਚੰਡੀਗੜ੍ਹ : ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਦਲਿਤ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਕਾਲੀ ਦਲ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ ਗਿਆ। ਅਕਾਲੀ ਦਲ ਕੋਲ ਕੁੱਲ ਤਿੰਨ ਵਿਧਾਇਕ ਸਨ ਪਰ ਹੁਣ ਡਾ. ਸੁਖਵਿੰਦਰ ਸੁੱਖੀ ਦੇ ਜਾਣ ਨਾਲ ਅਕਾਲੀ ਦਲ ਕੋਲ ਮਹਿਜ਼ ਦੋ ਵਿਧਾਇਕ ਗੁਨੀਵ ਕੌਰ ਅਤੇ ਮਨਪ੍ਰੀਤ ਸਿੰਘ ਇਆਲੀ ਹੀ ਬਾਕੀ ਰਹਿ ਗਏ।
ਇਸ ਦੌਰਾਨ ਇਕ ਪ੍ਰੋਗਰਾਮ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਡਾ. ਸੁਖਵਿੰਦਰ ਸੁੱਖੀ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਉਨ੍ਹਾਂ ਡਾ. ਸੁਖਵਿੰਦਰ ਸੁੱਖੀ ਦੀਆਂ ਤਾਰੀਫ਼ਾਂ ਕਰਦਿਆਂ ਆਖਿਆ ਕਿ ਉਹ ਇਕ ਵਧੀਆ ਇਨਸਾਨ ਨੇ। ਇੱਥੇ ਹੀ ਬਸ ਨਹੀਂ, ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਮਨਪ੍ਰੀਤ ਸਿੰਘ ਇਆਲੀ ਦੇ ਨਾਲ ਗੱਲ ਬਣੀ ਤਾਂ ਦੇਖਾਂਗੇ। ਦਰਅਸਲ ਮਨਪ੍ਰੀਤ ਸਿੰਘ ਇਆਲੀ ਬੇਸ਼ੱਕ ਅਕਾਲੀ ਦਲ ਦੇ ਵਿਧਾਇਕ ਨੇ ਪਾਰਟੀ ਹਾਈਕਮਾਨ ਦੇ ਨਾਲ ਉਨ੍ਹਾਂ ਦੀ ਕਾਫ਼ੀ ਸਮੇਂ ਤੋਂ ਨਾਰਾਜ਼ਗੀ ਚੱਲ ਰਹੀ ਹੈ।
ਇਸ ਦੌਰਾਨ ਮੁੱਖ ਮੰਤਰੀ ਮਾਨ ਲੇ ਐਨਐਚਏਆਈ ਦੇ ਮਾਮਲੇ ’ਤੇ ਬੋਲਦਿਆਂ ਆਖਿਅ ਕਿ ਅਸੀਂ ਕੇਂਦਰ ਸਰਕਾਰ ਨੂੰ ਜਵਾਬ ਭੇਜ ਦਿੱਤਾ ਹੈ। ਕੇਂਦਰ ਸਰਕਾਰ ਪਹਿਲਾਂ ਯੂਪੀ ਅਤੇ ਹਰਿਆਣਾ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਦੇਖੇ, ਫਿਰ ਪੰਜਾਬ ’ਤੇ ਗੱਲ ਕਰੇ। ਨੈਸ਼ਨਲ ਹਾਈਵੇਅ ਦੇ ਪ੍ਰੋਜੈਕਟ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਆਖਿਆ ਕਿ ਲੁਧਿਆਣਾ ਅਤੇ ਜਲੰਧਰ ਵਿਚ ਜੋ ਦੋ ਮਾਮਲੇ ਸਾਹਮਣੇ ਆਏ ਸੀ, ਉਹ ਠੇਕੇਦਾਰਾਂ ਦੀ ਪੇਮੈਂਟ ਨੂੰ ਲੈ ਕੇ ਆਪਸ ਵਿਚ ਹੋਏ ਵਿਵਾਦ ਕਾਰਨ ਆਏ ਸੀ। ਜੇ ਕੁੱਝ ਕਿਸਾਨਾਂ ਦੀ ਜ਼ਮੀਨ ਅਕਵਾਇਰ ਦੇ ਮੁਆਵਜੇ ਦਾ ਕੋਈ ਮਾਮਲਾ ਪੈਂਡਿੰਗ ਹੈਤਾ ਸਰਕਾਰ ਵੱਲੋਂ ਆਰਬੀਟ੍ਰੇਟਰ ਦੇ ਨਾਲ ਮਾਮਲੇ ਦੀ ਸਮੀਖਿਆ ਕਰਕੇ ਵਿਚਕਾਰ ਦਾ ਰਸਤਾ ਕੱਢਣ ਦਾ ਯਤਨ ਕੀਤਾ ਜਾਵੇਗਾ।