ਪੰਜਾਬ ਬਾਰਡਰ 'ਤੇ ਵੱਡੀ ਕਾਰਵਾਈ,ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ

ਫਿਰੋਜ਼ਪੁਰ (ਵਿਵੇਕ ਕੁਮਾਰ): ਭਾਰਤ ਤੇ ਪਾਕਿਸਤਾਨ ਦਰਮਿਆਨ ਚਲ ਰਹੇ ਟਕਰਾਵ ਦੇ ਦੌਰਾਨ ਕੁੱਝ ਸ਼ਰਾਰਤੀ ਲੋਕ ਇਸ ਗੱਲ ਦਾ ਫਾਇਦਾ ਚੁੱਕਦੇ ਵੀ ਨਜ਼ਰ ਆ ਰਹੇ। ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਦੇ ਮਮਦੋਟ ਤੋਂ ਵੀ ਸਾਹਮਣੇ ਆਇਆ ਹੈ। ਜਿਥੇ ਇਕ ਪਾਕਿਸਤਾਨੀ ਘੁਸਪੈਠੀਏ ਵਲੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਬੀਐਸਐਫ ਦੇ ਜਵਾਨਾਂ ਦੇ ਵਲੋਂ ਉਸਦੀ ਇਹ ਸਾਜਿਸ਼ ਨੂੰ ਨਕਾਮ ਕਰ ਦਿੱਤਾ ਗਿਆ।
ਤੜਕਸਾਰ ਅੰਤਰਰਾਸ਼ਟਰੀ ਭਾਰਤ ਪਾਕਿਸਤਾਨ ਸੀਮਾ ਉੱਪਰ ਬੀਐਸਐਫ ਵੱਲੋਂ ਇੱਕ ਘੁਸਪੈਠੀਏ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਗਿਆ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵੇਰੇ ਕਰੀਬ 4 ਵਜੇ ਦੇ ਪਾਕਿਸਤਾਨ ਵੱਲੋਂ ਇੱਕ ਘੁਸਪੈਠੀਏ ਨੇ ਭਾਰਤ ਸੀਮਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਬੀਐਸਐਫ ਵੱਲੋਂ ਜਦ ਉਸਨੂੰ ਰੋਕਿਆ ਗਿਆ ਤਾਂ ਉਹ ਨਹੀਂ ਰੁਕਿਆ ਉਹ ਫਿਰ ਵੀ ਭਾਰਤ ਸੀਮਾ ਵਿੱਚ ਦਾਖਲ ਹੋ ਗਿਆ। ਜਿਸ 'ਤੇ ਬੀਐਸਐਫ ਵੱਲੋਂ ਕਈ ਵਾਰ ਰੋਕਣ ਦੇ ਬਾਵਜੂਦ ਵੀ ਉਹ ਲਗਾਤਾਰ ਅੱਗੇ ਵਧਦਾ ਰਿਹਾ ਤਾਂ ਬੀਐਸਐਫ ਵੱਲੋਂ ਫਾਇਰ ਖੋਲ ਦਿੱਤਾ ਗਿਆ ਅਤੇ ਗੋਲੀ ਲੱਗਣ ਨਾਲ ਘੁਸਪੈਠੀਏ ਦੀ ਮੌਤ ਹੋ ਗਈ।ਜਿਸ ਨੂੰ ਬੀਐਸਐਫ ਨੇ ਲੋਕਲ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਕਰਨ ਸ਼ਰਮਾ ਨੇ ਦੱਸਿਆ ਕਿ ਇਹ ਘੁਸਪੈਠੀਆ ਭਾਰਤ ਸੀਮਾ ਵਿੱਚ ਦਾਖਲ ਹੋਇਆ ਸੀ ਬੀਐਸਐਫ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਈ ਵਾਰ ਚੇਤਾਵਨੀ ਵੀ ਦਿੱਤੀ ਗਈ ਪਰ ਇਹ ਨਹੀਂ ਰੁਕਿਆ ਤਾਂ ਬੀਐਸਐਫ ਵੱਲੋਂ ਗੋਲੀ ਮਾਰ ਕੇ ਇਸ ਨੂੰ ਢੇਰ ਕਰ ਦਿੱਤਾ ਗਿਆ। ਇਸ ਉੱਪਰ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਲਾਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।